NSA: ਅੰਮ੍ਰਿਤਪਾਲ ਸਿੰਘ ਦੇ ਚਾਚਾ ਸਮੇਤ ਚਾਰ ਸਾਥੀਆਂ ‘ਤੇ ਲਾਇਆ ਗਿਆ NSA

0
210

ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਸਮਰਥਕਾਂ ‘ਤੇ ਵੱਡੀ ਕਾਰਵਾਈ ਕਰਦਿਆਂ ਡਿਬਰੂਗੜ੍ਹ ਭਜੇ ਗਏ ਜਥੇਬੰਦੀ ਦੇ 4 ਸਮਰਥਕਾਂ ‘ਤੇ NSA ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ‘ਤੇ ਵੀ NSA ਲਗਾ ਦਿੱਤਾ ਗਿਆ।
ਚੰਡੀਗੜ੍ਹ: ਪੰਜਾਬ ਪੁਲਿਸ ਦੇ IG ਸੁਖਚੈਨ ਸਿੰਘ ਗਿੱਲ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਫ਼ਰਾਰ ਮਾਮਲੇ ਨੂੰ ਲੈਕੇ ਅੱਜ ਚੰਡੀਗੜ੍ਹ ਵਿੱਖੇ ਪ੍ਰੈਸ ਵਾਰਤਾ ਕੀਤੀ ਗਈ ਹੈ। ਜਿਸ ਵਿੱਚ ਸਭ ਤੋਂ ਪਹਿਲਾਂ ਪੁਲਿਸ ਦੇ ਸਰਵ ਉੱਚ ਅਧਿਆਕਰੀਆਂ ‘ਚੋਂ ਸੁਖਚੈਨ ਗਿੱਲ ਨੇ ਲੋਕਾਂ ਨੂੰ ਜਾਅਲੀ ਖ਼ਬਰਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ‘ਵਾਰਿਸ ਪੰਜਾਬ ਦੇ’ ਜਥੇਦਾਰ ਅੰਮ੍ਰਿਤਪਲਾ ਸਿੰਘ ਖ਼ਿਲਾਫ਼ 6 FIR ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਜੇ ਵੀ ਫਰਾਰ ਨੇ ਤੇ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਜਾਰੀ ਹੈ।
ਉਨ੍ਹਾਂ ਕਿਹਾ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਸਮਰਥਕਾਂ ‘ਤੇ ਵੱਡੀ ਕਾਰਵਾਈ ਕਰਦਿਆਂ ਡਿਬਰੂਗੜ੍ਹ ਭਜੇ ਗਏ ਜਥੇਬੰਦੀ ਦੇ 4 ਸਮਰਥਕਾਂ ‘ਤੇ NSA ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ‘ਤੇ ਵੀ NSA ਲਗਾ ਦਿੱਤਾ ਗਿਆ।
IG ਸੁਖਚੈਨ ਗਿੱਲ ਨੇ ਦੱਸਿਆ ਕਿ ਹੁਣ ਤੱਕ ਜਥੇਬੰਦੀ ਦੇ ਕੁਲ 144 ਸਮਰਥਕਾਂ ਦੀ ਗ੍ਰਿਫ਼ਤਾਰੀ ਕੀਤੀ ਜਾ ਚੁਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਜਥੇਬੰਦੀ ਦੇ ਸਮਰੱਥਕਾਂ ਕੋਲੋਂ ਕੁੱਲ 10 ਹਥਿਆਰ ਬਰਾਮਦ ਹੋਏ ਨੇ ਜਦਕਿ ਜਥੇਬੰਦੀ ਦੀਆਂ 4 ਕਾਰਾਂ ਜ਼ਪਤ ਕਰ ਲਈਆਂ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ‘ਚ ISI ਨਾਲ ਸਬੰਧ ਅਤੇ ਬਾਹਰਲੇ ਮੁਲਕਾਂ ਤੋਂ ਫੰਡਿੰਗ ਦਾ ਵੀ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ‘AKF’ ਸਟਿਕਰਾਂ ਵਾਲੀਆਂ ਰਾਈਫਲਾਂ ਤੇ ਜੈਕਟਾਂ ਵੀ ਬਰਾਮਦ ਕੀਤੀਆਂ ਹਨ।
NSA ਵਾਰੇ ਸੰਖੇਪ ਜਾਣਕਾਰੀ
ਦੱਸ ਦੇਈਏ ਕਿ NSA ਦੇਸ਼ ਦੇ ਸਭ ਤੋਂ ਸਖ਼ਤ ਕਾਨੂੰਨਾਂ ਵਿੱਚੋਂ ਇੱਕ ਹੈ। ਜਿਸ ਅਧੀਨ ਆਰੋਪੀ ਨੂੰ 12 ਮਹੀਨਿਆਂ ਲਈ ਹਿਰਾਸਤ ‘ਚ ਰੱਖਿਆ ਜਾ ਸਕਦਾ ਜਦਕਿ ਪੁਲਿਸ ਨੂੰ ਗ੍ਰਿਫਤਾਰ ਸ਼ਖ਼ਸ ਦੀ ਜਾਣਕਾਰੀ ਸਾਂਝੀ ਨਹੀਂ ਕਰਨੀ ਪੈਂਦੀ। ਇਸ ਦੇ ਨਾਲ ਹੀ ਕਿਸੇ ਨੂੰ ਰਾਸਤ ‘ਚ ਰੱਖਣ ਲਈ ਆਰੋਪ ਤੈਅ ਕਰਨ ਦੀ ਲੋੜ ਨਹੀਂ ਹੁੰਦੀ। ਸਬੂਤ ਪੇਸ਼ ਕਰਨ ਤੋਂ ਬਾਅਦ ਮੁਲਜ਼ਮ ਦੀ ਹਿਰਾਸਤ ਅੱਗੇ 12 ਮਹੀਨਿਆਂ ਲਈ ਵਧਾਈ ਜਾ ਸਕਦੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਕਿਸੇ ਵੀ ਕੋਰਟ ‘ਚ ਇਸ ਸਬੰਧੀ ਕੋਈ ਪਟੀਸ਼ਨ ਦਾਖ਼ਲ ਨਹੀਂ ਕੀਤੀ ਜਾ ਸਕਦੀ।

LEAVE A REPLY

Please enter your comment!
Please enter your name here