ਚੰਡੀਗੜ, 6 ਅਗਸਤ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਵਿਭਾਗ ਦੇ ਫੈਮਲੀ ਪੈਨਸ਼ਨਰਾਂ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਵਾਧੂ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਹੋਰ ਵਿਸ਼ੇਸ਼ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਸੂਬੇ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਦਿੱਤੀ।
ਸ. ਹਰਭਜਨ ਸਿੰਘ ਈ.ਟੀ.ਓ. ਨੇ ਪੀ.ਐਸ.ਪੀ.ਸੀ.ਐਲ ਦੀ ਇਸ ਨਵੀਂ ਪਹਿਲਕਦਮੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੀ.ਐਮ.ਏ. ਜਸਵਿੰਦਰ ਸਿੰਘ , ਉਪ ਮੁੱਖ ਲੇਖਾ ਅਫਸਰ ਪੈਨਸ਼ਨ ਅਤੇ ਫੰਡ, ਪੀ.ਐਸ.ਪੀ.ਸੀ.ਐਲ. ਦੇ ਕਰਮਚਾਰੀਆਂ/ਸੇਵਾਮੁਕਤ ਵਿਅਕਤੀਆਂ ਦੇ ਕਾਨੂੰਨੀ ਵਾਰਸਾਂ ਦੀ ਫੈਮਲੀ ਪੈਨਸ਼ਨ ਸਬੰਧੀ ਸਵਾਲਾਂ ਸਬੰਧੀ ਫੋਨ ਨੰਬਰ 9646122256 ‘ਤੇ ਲੋੜੀਂਦੀ ਜਾਣਕਾਰੀ ਤੇ ਸਹਾਇਤਾ ਦੇਣਗੇ। ਸੀ.ਐਮ.ਏ. ਜਸਵਿੰਦਰ ਸਿੰਘ ਉੱਪ ਮੁੱਖ ਲੇਖਾ ਅਫਸਰ ਹਫ਼ਤੇ ਦੇ ਅਖੀਰ ‘ਤੇ (ਸ਼ਨੀਵਾਰ ਤੇ ਐਤਵਾਰ) ਸਵੇਰੇ 9:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਫੋਨ ਤੇ ਉਪਲਬਧ ਰਹਿਣਗੇ।
ਜ਼ਿਕਰਯੋਗ ਹੈ ਕਿ ਇਹ ਸਹੂਲਤ ਪੀ.ਐਸ.ਪੀ.ਸੀ.ਐਲ. ਵਲੋਂ ਪਹਿਲਾਂ ਤੋਂ (9646115517) ਰਾਹੀਂ ਉਪਲਬਧ ਹੈਲਪਲਾਈਨ ਸੇਵਾ ਤੋਂ ਇਲਾਵਾ ਦਿੱਤੀ ਜਾਵੇਗੀ ਤਾਂ ਜੋ ਵਿਭਾਗ ਆਪਣੇ ਸਤਿਕਾਰਤ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਟੈਲੀਫੋਨ ’ਤੇ ਹੀ ਹੱਲ ਕਰਨ ਲਈ ਨਿਰਵਿਘਨ ਸਹੂਲਤ ਮੁਹੱਈਆ ਕਰਵਾ ਸਕੇ।