Charan Kaur New Post For Sidhu: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ 2022 ਵਿੱਚ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਸਾਲ ਯਾਨਿ 2023 ਨੂੰ ਮਈ ਮਹੀਨੇ ਕਲਾਕਾਰ ਦੇ ਕਤਲ ਨੂੰ ਇੱਕ ਸਾਲ ਪੂਰਾ ਹੋਵੇਗਾ ਜਾਵੇਗਾ। ਇਸ ਵਿਚਕਾਰ ਕਲਾਕਾਰ ਦੇ ਮਾਪਿਆਂ ਦੀਆਂ ਅੱਖਾਂ ਵਿੱਚ ਫਿਰ ਤੋਂ ਉਹੀ ਯਾਦਾਂ ਅਤੇ ਖਿਆਲ ਫਿਰ ਤੋਂ ਜਾਗ ਗਏ ਹਨ। ਇੱਕ ਵਾਰ ਫਿਰ ਤੋਂ ਪੁੱਤਰ ਸਿੱਧੂ ਨਾਲ ਜੁੜੀਆਂ ਉਹ ਯਾਦਾਂ ਉਨ੍ਹਾਂ ਦੀਆਂ ਅੱਖਾਂ ਨਮ ਕਰ ਜਾਣਗੀਆਂ ਜਿਨ੍ਹਾਂ ਨੇ ਉਸ ਨੂੰ ਮਾਪਿਆਂ ਤੋਂ ਹਮੇਸ਼ਾ ਲਈ ਦੂਰ ਕਰ ਦਿੱਤਾ। ਇਸ ਵਿਚਕਾਰ ਚਰਨ ਕੌਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹ ਆਪਣੇ ਪੁੱਤਰ ਨੂੰ ਯਾਦ ਕਰਦੇ ਹੋਏ ਦਿਖਾਈ ਦੇ ਰਹੀ ਹੈ। ਇਸ ਪੋਸਟ ਨੂੰ ਚਰਨ ਕੌਰ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਇੱਕ ਲੰਬੀ ਪੋਸਟ ਲਿਖੀ ਹੈ। ਉਨ੍ਹਾਂ ਲਿਖਿਆ, ਮੈਨੂੰ ਮਿਲ ਗਏ ਤੈਨੂੰ ਚਾਉਣ ਵਾਲੇ, ਤੇਰੇ ਲਈ ਮੇਰੇ ਨਾਲ ਰੋਣ ਵਾਲੇ, ਧਰਨਿਆਂ ਤੇ ਨਾਲ ਖਲੋਣ ਵਾਲੇ, ਮੈਨੂੰ ਆਪਣੀ ਮਾਂ ਅਖਵਾਉਣ ਵਾਲੇ, ਪਰ ਮਿਲਦੇ ਨਾ ਓ ਦਿਸਦੇ ਨੇ ਤੈਨੂੰ ਸਾਥੋਂ ਸਭ ਤੋਂ ਖੋਹਣ ਵਾਲੇ…
ਉਨ੍ਹਾਂ ਅੱਗੇ ਲਿਖਦੇ ਹੋ ਕਿਹਾ ਓਹੀ ਦਿਨ ਮੁੜ ਆਏ ਆ, ਗੂੜੀ ਧੁੱਪ ਨਾਲ ਤੇ ਗਹਿਰੀ ਚੁੱਪ ਨਾਲ ਭਰੀ ਨਾ ਮੁੱਕਣ ਆਲੀ ਦੁਪਹਿਰ ਜੋ ਮੈਨੂੰ ਅੱਜ ਵੀ ਓਸ ਦਿਨ ਦੀ ਯਾਦ ਕਰਵਾਉਂਦੀ ਆ ਤੇ ਮੈਂ ਅੱਜ ਵੀ ਓਸੇ ਤਰਾਂ ਦਹਿਲ ਜਾਂਦੀ ਆ ਕੁਝ ਦਿਨ ਰਹਿ ਗਏ ਆ ਤੁਹਾਨੂੰ ਗਿਆਂ ਨੂੰ ਸਾਲ ਬੀਤ ਜਾਣਾ ਤੇ ਤੁਹਾਨੂੰ ਮੇਰੇ ਤੋ ਦੂਰ ਕਰਨ ਵਾਲਿਆਂ ਨੂੰ ਸਾਹ ਲੈਂਦਿਆਂ ਨੂੰ ਵੀ ਇੱਕ ਸਾਲ ਪਰ ਸ਼ੁੱਭ ਮੇਰਾ ਯਕੀਨ ਟੁੱਟਦਾ ਨਹੀਂ ਅਕਾਲ ਪੁਰਖ ਤੋਂ, ਇਹਨਾਂ ਸਾਡੀ ਰੂਹ ਸਾਥੋ ਅੱਡ ਕੀਤੀ ਆ ਮੈਂ ਇਹਨਾਂ ਦੀਆਂ ਜੜਾਂ ਪੁੱਟੀਆਂ ਜਾਂਦੀਆਂ ਦੇਖਣੀਆਂ ਨੇ ਮੇਰੇ ਬੱਚੇ …
ਚਰਨ ਕੌਰ ਵੱਲੋਂ ਸਾਂਝੀ ਕੀਤੀ ਇਸ ਪੋਸਟ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਫੈਨ ਨੇ ਕਮੈਂਟ ਕਰ ਲਿਖਿਆ, ਮੂਸੇਆਲਾ ਨਾਮ ਦਿੱਲਾਂ ਉੱਤੇ ਲਿਖਿਆ, ਬਾਈ ਖਾਸਾ ਜੋਰ ਲੱਗਜੂ ਮਿਟਾਉਣ ਵਾਸਤੇ… ਦੂਜੇ ਨੇ ਕਿਹਾ ਇਹਨਾਂ ਦਾ ਹਸ਼ਰ ਤੇ ਅੰਤ ਬਹੁਤ ਮਾੜਾ ਤੇ ਦਰਦ ਭਰਿਆ ਹੋਊਗਾ ਮਾਂ ਦੇਖੀ ਤੁ💯…ਇਸ ਪੋਸਟ ਨੂੰ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ।