Stock Market Opening: ਭਾਰਤੀ ਸ਼ੇਅਰ ਬਾਜ਼ਾਰ ‘ਚ ਜਾਰੀ ਹੈ ਉਥਲ-ਪੁਥਲ , ਬੈਂਕਿੰਗ ਤੇ ਆਈਟੀ ਸ਼ੇਅਰਾਂ ‘ਚ ਦਰਜ ਕੀਤੀ ਗਈ ਗਿਰਾਵਟ

0
446

Stock Market Opening On 16th December : ਅਮਰੀਕੀ ਅਤੇ ਏਸ਼ੀਆਈ ਸ਼ੇਅਰ ਬਾਜ਼ਾਰਾਂ ‘ਚ ਗਿਰਾਵਟ ਕਾਰਨ ਭਾਰਤੀ ਸ਼ੇਅਰ ਬਾਜ਼ਾਰ ‘ਚ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ। BSE ਸੈਂਸੈਕਸ 294 ਅੰਕਾਂ ਦੀ ਗਿਰਾਵਟ ਨਾਲ 62505 ਅੰਕਾਂ ‘ਤੇ ਖੁੱਲ੍ਹਿਆ। ਇਸ ਤਰ੍ਹਾਂ ਐਨਐਸਈ ਦਾ ਨਿਫਟੀ 82 ਅੰਕਾਂ ਦੀ ਗਿਰਾਵਟ ਨਾਲ 18,332 ਅੰਕਾਂ ‘ਤੇ ਖੁੱਲ੍ਹਿਆ ਪਰ ਬਾਜ਼ਾਰ ਨੇ ਹੇਠਲੇ ਪੱਧਰ ਤੋਂ ਸ਼ਾਨਦਾਰ ਵਾਪਸੀ ਕੀਤੀ ਹੈ। ਸੈਂਸੈਕਸ ਤੇ ਨਿਫਟੀ ਹੁਣ ਹਰੇ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਹੇਠਲੇ ਪੱਧਰ ਤੋਂ ਸੈਂਸੈਕਸ ਨੇ 455 ਅੰਕ ਅਤੇ ਨਿਫਟੀ 140 ਅੰਕਾਂ ਦੀ ਰਿਕਵਰੀ ਕੀਤੀ ਹੈ। ਫਿਲਹਾਲ ਸੈਂਸੈਕਸ 75 ਅਤੇ ਨਿਫਟੀ 17 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ।

ਬਾਜ਼ਾਰ ‘ਚ ਗਿਰਾਵਟ ਕਾਰਨ ਬੈਂਕਿੰਗ, ਆਈਟੀ, ਆਟੋ, ਫਾਰਮਾ, ਐੱਮਐੱਫਸੀਜੀ ਵਰਗੇ ਸੈਕਟਰਾਂ ‘ਚ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ। ਹਾਲਾਂਕਿ ਊਰਜਾ, ਮੀਡੀਆ, ਰੀਅਲ ਅਸਟੇਟ ਅਤੇ ਇਨਫਰਾ ਸੈਕਟਰ ਦੇ ਸ਼ੇਅਰਾਂ ‘ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਮਿਡਕੈਪ ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਸਮਾਲਕੈਪ ਸ਼ੇਅਰਾਂ ‘ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ ਦੇ 50 ਸਟਾਕਾਂ ‘ਚੋਂ 20 ਸ਼ੇਅਰਾਂ ‘ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਜਦਕਿ 30 ਸ਼ੇਅਰਾਂ ‘ਚ ਗਿਰਾਵਟ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 17 ਸਟਾਕ ਵਾਧੇ ਦੇ ਨਾਲ ਅਤੇ 13 ਸਟਾਕ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।

ਤੇਜ਼ੀ ਨਾਲ ਸ਼ੇਅਰਾਂ ‘ਤੇ ਨਜ਼ਰ ਮਾਰੀਏ ਤਾਂ ਲਾਰਸਨ 1.21 ਫੀਸਦੀ, ਰਿਲਾਇੰਸ 0.84 ਫੀਸਦੀ, ਪਾਵਰ ਗਰਿੱਡ 0.44 ਫੀਸਦੀ, ਅਲਟਰਾਟੈੱਕ ਸੀਮੈਂਟ 0.38 ਫੀਸਦੀ, ਭਾਰਤੀ ਏਅਰਟੈੱਲ 0.33 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਟੀਸੀਐਸ 1.06 ਫੀਸਦੀ, ਇਨਫੋਸਿਸ 1.06 ਫੀਸਦੀ, ਏਸ਼ੀਅਨ ਪੇਂਟਸ 1 ਫੀਸਦੀ, ਵਿਪਰੋ 0.92 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਏ। ਡਾਓ ਜੋਂਸ 764 ਅੰਕ ਜਾਂ 2.25 ਫੀਸਦੀ ਅਤੇ ਨੈਸਡੈਕ 360 ਅੰਕ ਜਾਂ 3.23 ਫੀਸਦੀ ਡਿੱਗ ਕੇ ਬੰਦ ਹੋਇਆ। ਇਸ ਕਾਰਨ ਏਸ਼ੀਆਈ ਬਾਜ਼ਾਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। Nikkei, Taiwan, Strait Times ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।

LEAVE A REPLY

Please enter your comment!
Please enter your name here