Traffic Rules: ਭਾਰਤ ‘ਚ ਸਮੇਂ-ਸਮੇਂ ‘ਤੇ ਟ੍ਰੈਫਿਕ ਨਿਯਮਾਂ ‘ਚ ਬਦਲਾਅ ਕਰਕੇ ਇਸ ਨੂੰ ਸਖ਼ਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਟ੍ਰੈਫ਼ਿਕ ਨਿਯਮਾਂ ਨੂੰ ਤੋੜਨ ਨਾਲ ਤੁਹਾਡੀ ਜੇਬ ‘ਤੇ ਬੋਝ ਵੱਧ ਜਾਂਦਾ ਹੈ। ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਤੁਹਾਨੂੰ ਭਾਰੀ ਜੁਰਮਾਨਾ ਜਾਂ ਸਜ਼ਾ ਭੁਗਤਣੀ ਪੈ ਸਕਦੀ ਹੈ। ਜੁਰਮਾਨੇ ਦੇ ਬਾਵਜੂਦ ਭਾਰਤ ‘ਚ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ। ਚਲਾਨ ਭਰਨ ਤੋਂ ਬਾਅਦ ਲੋਕ ਚਲੇ ਜਾਂਦੇ ਹਨ ਅਤੇ ਅਗਲੀ ਵਾਰ ਫਿਰ ਉਹੀ ਗਲਤੀ ਕਰਦੇ ਹਨ। ਪਰ ਜੇਕਰ ਤੁਸੀਂ ਯੂਨਾਈਟਿਡ ਕਿੰਗਡਨ ਮਤਲਬ ਯੂਕੇ ‘ਚ ਹੁੰਦੇ ਤਾਂ ਤੁਹਾਡੀ ਇਸ ਗਲਤੀ ਨਾਲ ਤੁਹਾਡਾ ਲਾਇਸੈਂਸ ਰੱਦ ਹੋ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਬ੍ਰਿਟੇਨ ‘ਚ ਇੱਕ ਅਜਿਹੇ ਹੀ ਟ੍ਰੈਫਿਕ ਨਿਯਮ ਬਾਰੇ।
ਚੱਪਲਾਂ ਪਾ ਕੇ ਕਾਰ ਚਲਾਉਣਾ ਯੂਕੇ ‘ਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਹੈ। ਯੂਕੇ ਦੇ ‘ਦੀ ਹਾਈਵੇ ਕੋਡ’ ਦੇ ਨਿਯਮ-97 ਨੂੰ ਤੋੜਨਾ ਤੁਹਾਨੂੰ ਬਹੁਤ ਭਾਰੀ ਪੈ ਸਕਦਾ ਹੈ। ਤੁਹਾਨੂੰ ਨਾ ਸਿਰਫ਼ 5 ਲੱਖ ਰੁਪਏ ਤੱਕ ਦਾ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ, ਸਗੋਂ ਤੁਹਾਡਾ ਡਰਾਈਵਿੰਗ ਲਾਇਸੈਂਸ ਹਮੇਸ਼ਾ ਲਈ ਰੱਦ ਹੋ ਸਕਦਾ ਹੈ। ਯੂਕੇ ਦੇ ਟ੍ਰੈਫ਼ਿਕ ਕਾਨੂੰਨ ਦੇ ਅਨੁਸਾਰ ਚੱਪਲਾਂ, ਸੈਂਡਲ ਜਾਂ ਹਾਈ ਹੀਲਸ ਪਾ ਕੇ ਕਾਰ ਚਲਾਉਣਾ ਇੱਕ ਅਪਰਾਧ ਹੈ ਅਤੇ ਅਜਿਹਾ ਕਰਨ ਲਈ ਤੁਹਾਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ।
ਇਸੇ ਤਰ੍ਹਾਂ ਯੂਕੇ ‘ਚ ਜੇਕਰ ਤੁਸੀਂ ਲੋਅ ਫਿਊਲ ਮਤਲਬ ਘੱਟ ਈਂਧਨ ਨਾਲ ਗੱਡੀ ਚਲਾਉਂਦੇ ਹੋ ਤਾਂ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। ਯੂਕੇ ਹਾਈਵੇ ਪੁਲਿਸ ਅਥਾਰਟੀ ਦੇ ਅਨੁਸਾਰ ਜੇਕਰ ਵਾਹਨ ‘ਚ ਘੱਟ ਈਂਧਨ ਹੈ ਤਾਂ ਇਸ ਦੇ ਅੱਧ ਵਿਚਕਾਰ ਰੁਕਣ ਦਾ ਖ਼ਤਰਾ ਹੈ। ਜੇਕਰ ਕਾਰ ਸੜਕ ਦੇ ਵਿਚਕਾਰ ਜਾਂ ਹਾਈਵੇਅ ‘ਤੇ ਰੁਕ ਜਾਵੇ ਤਾਂ ਜਾਮ ਦੀ ਸਥਿਤੀ ਬਣ ਜਾਂਦੀ ਹੈ। ਅਜਿਹੇ ‘ਚ ਘੱਟ ਈਂਧਨ ਨਾਲ ਗੱਡੀ ਚਲਾਉਣ ‘ਤੇ ਤੁਹਾਨੂੰ 100 ਪੌਂਡ ਜਾਂ ਲਗਭਗ 10,000 ਰੁਪਏ ਦਾ ਜ਼ੁਰਮਾਨਾ ਦੇਣਾ ਪਵੇਗਾ। ਅਜਿਹਾ ਵਾਰ-ਵਾਰ ਕਰਨ ਨਾਲ ਤੁਹਾਡਾ ਲਾਇਸੈਂਸ ਰੱਦ ਹੋ ਜਾਵੇਗਾ।