ਨਵੀਂ ਦਿੱਲੀ (ਸਾਂਝੀ ਸੋਚ ਬਿਊਰੋ) –ਮੈਸੇਜਿੰਗ ਪਲੇਟਫਾਰਮ ਵਟਸਐਪ ਨੇ 20 ਲੱਖ ਤੋਂ ਜ਼ਿਆਦਾ ਭਾਰਤੀ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਨੂੰ ਅਗਸਤ ਵਿੱਚ 420 ਸ਼ਿਕਾਇਤਾਂ ਨਾਲ ਜੁੜੀ ਇੱਕ ਰਿਪੋਰਟ ਮਿਲੀ ਸੀ, ਜਿਸਦੇ ਆਧਾਰ ‘ਤੇ ਕੰਪਨੀ ਨੇ ਇਹ ਕਦਮ ਚੁੱਕਿਆ। ਪੀਟੀਆਈ ਦੀ ਖ਼ਬਰ ਮੁਤਾਬਕ, ਵਟਸਐਪ ਨੇ ਪਾਲਣਾ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਅਗਸਤ ਮਹੀਨੇ ਦੌਰਾਨ ਨਿਯਮਾਂ ਦੀਆਂ 10 ਉਲੰਘਣਾ ਸ਼੍ਰੇਣੀਆਂ ਵਿੱਚ 3.17 ਕਰੋੜ ਸਮਗਰੀ ‘ਤੇ ਕਾਰਵਾਈ ਕੀਤੀ।
ਖ਼ਬਰਾਂ ਮੁਤਾਬਕ, Whatsapp ਨੇ ਮੰਗਲਵਾਰ ਨੂੰ ਜਾਰੀ ਕੀਤੀ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਕਿ ਉਸਨੇ ਅਗਸਤ ਦੇ ਮਹੀਨੇ ਦੇ ਦੌਰਾਨ 20,70,000 ਭਾਰਤੀ ਅਕਾਉਂਟ ਨੂੰ ਬੈਨ ਕਰ ਦਿੱਤਾ ਹੈ। ਵਟਸਐਪ ਨੇ ਪਹਿਲਾਂ ਕਿਹਾ ਸੀ ਕਿ ਪਾਬੰਦੀਸ਼ੁਦਾ 95 ਫੀਸਦੀ ਤੋਂ ਵੱਧ ਖਾਤਿਆਂ ਨੂੰ ਬੱਲਕ ਮੈਸੇਜ ਦੀ ਦੁਰਵਰਤੋਂ ਕਾਰਨ ਮੁਅੱਤਲ ਕੀਤਾ ਗਿਆ ਹੈ।
Boota Singh Basi
President & Chief Editor