ਜਿੱਤ ਦੀ ਖੁਸ਼ੀ ਵਿੱਚ ਪੱਡਾ ਪਰਿਵਾਰ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ 

0
28
ਜਿੱਤ ਦੀ ਖੁਸ਼ੀ ਵਿੱਚ ਪੱਡਾ ਪਰਿਵਾਰ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ
ਬਾਬਾ ਬਕਾਲਾ ਸਾਹਿਬ 22 ਜੂਨ ( ਅਮਰਵੀਰ ਸਿੰਘ ਆਜ਼ਾਦ ) – ਨਗਰ ਪੰਚਾਇਤ ਦੀਆਂ ਹੋਈਆਂ ਚੋਣਾਂ ਵਿੱਚ ਵਾਰਡ ਨੰਬਰ 10 ਤੋਂ ਚੋਣ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ ਦੇ ਪਰਿਵਾਰ ਵੱਲੋਂ ਅੱਜ ਰਈਆ ਸ਼ਹਿਰ ਦੇ ਮੁਹੱਲਾ ਲਾਇਲਪੁਰੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ । ਜਿਸ ਵਿੱਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਗ ਨਗਰ ਪੰਚਾਇਤ ਰਈਆ ਦੇ ਸੰਭਾਵੀ ਪ੍ਰਧਾਨ ਸੰਜੀਵ ਭੰਡਾਰੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਪੱਡਾ ਪਰਿਵਾਰ ਵੱਲੋਂ ਇਹਨਾਂ ਦੋਵਾਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਸ ਉਪਰੰਤ ਪਰਿਵਾਰ ਵੱਲੋਂ ਨਗਰ ਪੰਚਾਇਤ ਰਈਆ ਦੇ ਚੁਣੇ ਗਏ ਸਾਰੇ ਕੌਂਸਲਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਜਿਨਾਂ ਵਿੱਚ ਰਾਜਿੰਦਰ ਰਿਖੀ, ਜੋਤੀ ਸ਼ਰਮਾ, ਨੀਲਮ ਰਾਣੀ, ਅਮਰਵੀਰ ਸਿੰਘ ਆਜ਼ਾਦ, ਸੂਬੇਦਾਰ ਸਰਬਜੀਤ ਸਿੰਘ, ਵਿਸ਼ਾਲ ਮੰਨਣ, ਸਰਬਜੀਤ ਸਿੰਘ ਮਾਨ, ਜਗਤਾਰ ਸਿੰਘ ਬਿੱਲਾ ਤੋਂ ਇਲਾਵਾ ਗਗਨਦੀਪ ਸ਼ਰਮਾ, ਐਡਵੋਕੇਟ ਲੱਖਾ ਸਿੰਘ ਅਜਾਦ, ਸੁਖਵਿੰਦਰ ਸਿੰਘ ਮੱਤੇਵਾਲ, ਗੁਰਭੇਜ ਸਿੰਘ ਕੱਪੜੇ ਵਾਲੇ, ਸੁਰਿੰਦਰ ਕੁਮਾਰ ਆੜਤੀ ਸਮੇਤ ਇਲਾਕੇ ਦੇ ਕਈ ਪੰਚ ਅਤੇ ਸਰਪੰਚ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਦਲਬੀਰ ਸਿੰਘ ਟੋਂਗ ਨੇ ਕਿਹਾ ਕਿ ਰਈਆ ਨਗਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਰਈਆ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਜਾਵੇਗਾ। ਉਹਨਾਂ ਕਿਹਾ ਕਿ ਨਗਰ ਪੰਚਾਇਤ ਰਈਆ ਦੇ ਸਾਰੇ ਹੀ ਕੌਂਸਲਰ ਮਿਹਨਤੀ ਅਤੇ ਊਰਜਾਵਾਨ ਹਨ ਜੋ ਆਪਣੇ ਆਪਣੀਆਂ ਵਾਰਡਾਂ ਦੇ ਵਿੱਚ ਲੋਕਾਂ ਦਾ ਸੇਵਾ ਕਰ ਰਹੇ ਹਨ ।
ਕੈਪਸ਼ਨ – ਵਿਧਾਇਕ ਦਲਬੀਰ ਸਿੰਘ ਟੋਂਗ, ਸੰਜੀਵ ਭੰਡਾਰੀ ਅਤੇ ਨਵੇਂ ਬਣੇ ਕੌਂਸਲਰਾਂ ਨੂੰ ਸਨਮਾਨਿਤ ਕਰਦੇ ਹੋਏ ਸੁਖਦੇਵ ਸਿੰਘ ਪੱਡਾ ਅਤੇ ਉਹਨਾਂ ਦਾ ਪਰਿਵਾਰ

LEAVE A REPLY

Please enter your comment!
Please enter your name here