ਫਰਿਜ਼ਨੋ ਵਿਖੇ ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰ ਸਿੱਖ ਬੱਚਿਆਂ ਦੀ ਹੋਈ ਮੌਤ

0
234

ਫਰਿਜ਼ਨੋ ਵਿਖੇ ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰ ਸਿੱਖ ਬੱਚਿਆਂ ਦੀ ਹੋਈ ਮੌਤ

ਫਰਿਜ਼ਨੋ, ਕੈਲੇਫੋਰਨੀਆਂ (17 ਦਸੰਬਰ, 2024 ) :

ਬੀਤੇ ਦਿਨੀ ਫਰਿਜ਼ਨੋ ਵਿਖੇ ਮੋਟਰਸਾਈਕਲ ਸਵਾਰ ਦੋ ਸਿੱਖ ਬੱਚਿਆਂ ਦੀ ਹਾਦਸੇ ਵਿੱਚ ਮੌਤ ਹੋ ਗਈ। ਇਸ ਸੰਬੰਧੀ ਸਥਾਨਿਕ ਪੁਲਿਸ ਦੇ ਅਨੁਸਾਰ ਐਤਵਾਰ ਰਾਤ 8 ਵਜੇ ਦੇ ਕਰੀਬ ਸੰਨੀਸਾਈਡ ਅਤੇ ਬਰਡ ਐਵੇਨਿਊਜ਼ ‘ਤੇ ਇਹ ਹਾਦਸਾ ਵਾਪਰਿਆ। ਉਨ੍ਹਾਂ ਦੇ ਮੋਟਰਸਾਈਕਲ ਅਤੇ ਐਮਾਜਾਨ ਦੇ ਡਿਲਿਵਰੀ ਵੈਨ ਵਿੱਚ ਟੱਕਰ ਹੋਣ ਨਾਲ ਇੰਨ੍ਹਾਂ ਬੱਚਿਆ ਦੀ ਮੌਤ ਹੋ ਗਈ। ਇੰਨਾਂ ਬੱਚਿਆਂ ਦੇ ਕੋਈ ਸੁਰੱਖਿਆ ਗੀਅਰ (ਹਿੱਲਮਟ) ਵੀ ਨਹੀਂ ਪਾਈ ਹੋਈ ਸੀ। ਜਦ ਕਿ ਐਮਾਜ਼ਾਨ ਦੇ ਵੈਨ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਇਸ ਘਟਨਾ ਸੰਬੰਧੀ ਸਥਾਨਕ ਪੁਲਿਸ ਜਾਂਚ ਕਰ ਰਹੀ ਹੈ।

ਇਸ ਹਾਦਸੇ ਵਿੱਚ ਮਾਰੇ ਜਾਣ ਵਾਲੇ ਦੋਨੋ ਬੱਚੇ ਗੁਰਸਿੱਖ ਪਰਿਵਾਰਾਂ ਨਾਲ ਸਬੰਧਤ ਸਨ। ਜੋ ਪਰਿਵਾਰ ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਨਾਲ ਜੁੜੇ ਹੋਏ ਹਨ। ਇਸ ਬਾਰੇ ਭਾਈਚਾਰਕ ਸੂਤਰਾਂ ਤੋਂ ਪਤਾ ਲੱਗਾ ਸਵ. ਅੰਤਰਪ੍ਰੀਤ ਸਿੰਘ ਪੁੱਤਰ ਖੁਸ਼ਪਾਲ ਸਿੰਘ। ਸਵ. ਹਰਜਾਪ ਸਿੰਘ ਪੁੱਤਰ ਰਾਜ ਸਿੰਘ ਦੋਵੇ ਹੀ ਨੌਜਵਾਨ ਦੀ ਉਮਰ 13 ਤੋਂ 15 ਦੱਸੀ ਜੀ ਰਹੀ ਹੈ। ਦੋਵੇਂ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਘਰੋਂ ਵੈਸੇ ਹੀ ਲੋਗੜ ਗੇੜਾ ਦੇਣ ਲਈ ਘਰੋਂ ਮੋਟਰਸਾਈਕਲ ਤੇ ਸਵਾਰ ਹੋਕੇ ਨਿੱਕਲੇ, ਐਮਾਜ਼ਨ ਦੀ ਵੈਨ ਨਾਲ ਜਾ ਟਕਰਾਏ। ਬੱਚਿਆਂ ਨੇ ਹੈਲਮੇਟ ਵੀ ਨਹੀਂ ਪਹਿਨੇ ਹੋਏ ਸਨ। ਦੋਵਾਂ ਦੀ ਮੌਕੇ ਤੇ ਮੌਤ ਹੋ ਗਈ। ਦੋਵੇ ਬੱਚੇ ਗੁਰਦੁਆਰਾ ਨਾਨਕ ਪ੍ਰਕਾਸ਼ ਦੀ ਗੱਤਕਾ ਟੀਮ ਦੇ ਹੋਣਹਾਰ ਮੈਂਬਰ ਸਨ । ਸੋਮਵਾਰ ਦੀ ਸ਼ਾਮ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਐਕਸੀਡੈਂਟ ਵਾਲੀ ਜਗ੍ਹਾ ਤੇ ਸੰਗਤਾਂ ਵੱਲੋਂ ਜਾਪ ਕੀਤਾ ਗਿਆ। ਇਸ ਮੰਦਭਾਗੀ ਘਟਨਾ ਕਰਕੇ ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿੱਚ ਹੈ। ਦੁੱਖ ਸਾਂਝਾ ਕਰਨ ਲਈ ਰਾਜ ਸਿੰਘ ਦਾ ਫੋਨ ਨੰਬਰ 559-892-3006, ਖੁਸ਼ਪਾਲ ਸਿੰਘ ਦਾ ਨੰਬਰ 559-289-4121, ਪਰਮਾਤਮਾ ਇਸ ਅੱਤ ਮਾੜੇ ਦੌਰ ਵਿੱਚ ਦੋਵੇਂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ੇ। ਅਸੀਂ ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਦੋਵੇਂ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਡਾਢੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ।

LEAVE A REPLY

Please enter your comment!
Please enter your name here