ਭਗਵਾਨ ਵਾਲਮੀਕਿ ਤੀਰਥ ਅਸਥਾਨ ਵਿਖੇ ਡਾ. ਲਖਬੀਰ ਸਿੰਘ ਰੰਧਾਵਾ ਨੇ ਟੇਕਿਆ ਮੱਥਾ, ਸੰਤ ਮਹਾਂਪੁਰਖਾਂ ਤੋਂ ਲਿਆ ਅਸ਼ੀਰਵਾਦ

0
6
ਭਗਵਾਨ ਵਾਲਮੀਕਿ ਤੀਰਥ ਅਸਥਾਨ ਵਿਖੇ ਡਾ. ਲਖਬੀਰ ਸਿੰਘ ਰੰਧਾਵਾ ਨੇ ਟੇਕਿਆ ਮੱਥਾ, ਸੰਤ ਮਹਾਂਪੁਰਖਾਂ ਤੋਂ ਲਿਆ ਅਸ਼ੀਰਵਾਦ
ਅੰਮ੍ਰਿਤਸਰ ( ਸਵਿੰਦਰ ਸਿੰਘ ) ਦਿ ਹੋਪ ਸੋਸਾਇਟੀ ਅੰਮ੍ਰਿਤਸਰ ਦੇ ਚੇਅਰਮੈਨ ਡਾ. ਲਖਬੀਰ ਸਿੰਘ ਰੰਧਾਵਾ ਅੱਜ ਆਪਣੇ ਸਾਥੀਆਂ ਸਮੇਤ ਭਗਵਾਨ ਵਾਲਮੀਕਿ ਤੀਰਥ ਅਸਥਾਨ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਵਾਲਮੀਕਿ  ਸਮਾਜ ਦੇ ਸੰਤ ਮਹਾਂਪੁਰਖਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਤੇ ਸਤਿਗੁਰੂ ਮਹੰਤ ਗਿਰਦਾਰੀ ਨਾਥ ਜੀ ਮਹਾਰਾਜ, ਮਹੰਤ ਮਲਕੀਤ ਨਾਥ ਜੀ ਹੋਰਾਂ ਡਾ. ਲਖਬੀਰ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸੰਤ ਮਹਾਂਪੁਰਖਾਂ ਨੇ ਦਿ ਹੋਪ ਸੋਸਾਇਟੀ ਵੱਲੋਂ ਸਮਾਜ ਭਲਾਈ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਵਿੱਚ ਏਕਤਾ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ।
ਡਾ. ਲਖਬੀਰ ਸਿੰਘ ਰੰਧਾਵਾ ਨੇ ਵੀ ਸੰਤ ਮਹਾਂਪੁਰਖਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਸਮਾਜਿਕ ਅਤੇ ਧਾਰਮਿਕ ਸੇਵਾ ਦੇ ਕਾਰਜਾਂ ਲਈ ਸਮਰਪਿਤ ਰਹਿਣਗੇ। ਸਮਾਗਮ ਦੌਰਾਨ ਧਾਰਮਿਕ ਮਾਹੌਲ ਅਤੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
ਇਸ ਮੌਕੇ ਜਸਪਾਲ ਸਿੰਘ ਬੱਲ, ਗੁਰਪ੍ਰੀਤ ਸਿੰਘ ਲੱਧੇਵਾਲ, ਨਵਪ੍ਰੀਤ ਸਿੰਘ, ਸੇਰਾ ਵਡਾਲੀ, ਹਰਮਨਪ੍ਰੀਤ ਸਿੰਘ ਅਤੇ ਸਾਹਿਲ ਸਿੰਘ ਵੀ ਹਾਜ਼ਰ ਰਹੇ।

LEAVE A REPLY

Please enter your comment!
Please enter your name here