ਸਤਿ ਸ੍ਰੀ ਅਕਾਲ ਜੀ, ਕਿਰਪਾ ਕਰਕੇ ਪੰਥ ਰਤਨ ਭਾਈ ਗੁਰਮੇਜ ਸਿੰਘ ਜੀ ਬਾਰੇ ਨਵੀਂ ਲਿਖਤ ਪ੍ਰਵਾਨ ਕਰਨਾ ਜੀ।

0
12
ਸਤਿ ਸ੍ਰੀ ਅਕਾਲ ਜੀ, ਕਿਰਪਾ ਕਰਕੇ ਪੰਥ ਰਤਨ ਭਾਈ ਗੁਰਮੇਜ ਸਿੰਘ ਜੀ ਬਾਰੇ ਨਵੀਂ ਲਿਖਤ ਪ੍ਰਵਾਨ ਕਰਨਾ ਜੀ।

ਸ਼੍ਰੋਮਣੀ ਰਾਗੀ, ਪੰਥ ਰਤਨ ਰਾਗੀ ਭਾਈ ਗੁਰਮੇਜ ਸਿੰਘ ਸਾਹਿਬ ਜੀ ਦਾ ਸਨਮਾਨ।

ਦੁਆਬੇ ਦੀ ਜੰਨਤ ਪਿੰਡ ਬਜੀਦ ਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਗੁਰਦੁਆਰਾ ਸਿੰਘ ਸਭਾ ਦੇ ਨਵੇਂ ਦਰਬਾਰ ਹਾਲ ਦਾ ਉਦਘਾਟਨ ਮਿਤੀ 17/05/2026 ਨੂੰ ਕੀਤਾ ਗਿਆ ਜਿਸ ਵਿੱਚ ਪਿੰਡ ਦੀਆਂ ਸਾਰੀਆਂ ਸੰਗਤਾਂ,  ਸ਼੍ਰੋਮਣੀ ਪੰਥ ਰਤਨ ਭਾਈ ਗੁਰਮੇਜ ਸਿੰਘ ਜੀ, ਪ੍ਰਸਿੱਧ ਤਬਲਾ ਵਾਦਕ ਭਾਈ ਹਰਪ੍ਰੀਤ ਸਿੰਘ ਜੀ ਭਗਤ, ਸ਼੍ਰੋਮਣੀ ਕਮੇਟੀ ਦੇ ਸੈਕਟਰੀ ਸਰਦਾਰ ਕੁਲਵੰਤ ਸਿੰਘ ਜੀ ਮੰਨਣ, ਹਜ਼ੂਰੀ ਰਾਗੀ ਭਾਈ ਸਤਿੰਦਰਵੀਰ ਸਿੰਘ ਜੀ ਜਥੇ ਸਮੇਤ, ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਗੁਰਬਖਸ਼ ਸਿੰਘ ਜੀ ਖ਼ਾਲਸਾ, ਪ੍ਰੋਫੈਸਰ ਸਾਹਿਬਜੀਤ ਸਿੰਘ ਜੀ ਲੁਧਿਆਣੇ ਵਾਲੇ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਠੇਕੇਦਾਰ ਬਲਬੀਰ ਸਿੰਘ ਜੀ, ਸਰਦਾਰ ਮਨਪ੍ਰੀਤ ਸਿੰਘ ਸੈਕਟਰੀ,ਸਰਵਣ ਸਿੰਘ, ਜਰਨੈਲ ਸਿੰਘ, ਗੁਰਦਿੱਤ ਸਿੰਘ, ਸੋਹਣ ਸਿੰਘ, ਬਲਵੀਰ ਸਿੰਘ ਬੈਂਕ ਵਾਲੇ ,ਜਤਿੰਦਰ ਸਿੰਘ,ਕੁਲਵਿੰਦਰ ਸਿੰਘ,ਨਿਰਮਲ ਸਿੰਘ, ਗੁਰਮੁਖ ਸਿੰਘ,ਗੁਰਮੇਲ ਸਿੰਘ, ਸਮੂਹ ਗ੍ਰਾਮ ਪੰਚਾਇਤ ਪਿੰਡ ਬਜੀਦ ਪੁਰ,  ਕਲਗੀਧਰ ਸਪੋਰਟਸ & ਵੈੱਲਫ਼ੇਅਰ ਕਲੱਬ (ਰਜਿ.) ਬਜੀਦ ਪੁਰ ਦੇ ਸਮੂਹ ਮੈਂਬਰ ਸਹਿਬਾਨ, ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਜੀ ਅਤੇ ਸਾਰੇ ਪਿੰਡ  ਦੀ ਸਮੂਹ ਸਾਧ ਸੰਗਤ ਅਤੇ ਪਤਵੰਤੇ ਸੱਜਣਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰੀ ਲਗਵਾਈ।

ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਸ ਉਪਰੰਤ ਹੈੱਡ ਗ੍ਰੰਥੀ ਭਾਈ ਪ੍ਰਕਾਸ਼ ਸਿੰਘ ਜੀ, ਸਾਬਕਾ ਹੈੱਡ ਗ੍ਰੰਥੀ ਭਾਈ ਮਨੋਹਰ ਸਿੰਘ ਜੀ ਗੁਰਦੁਆਰਾ ਸਿੰਘ ਸਭਾ ਬਜੀਦ ਪੁਰ  ਦੇ ਜਥੇ ਨੇ ਸੰਗਤਾਂ ਨੂੰ ਕੀਰਤਨ ਨਾਲ ਰੁਹਾਨੀ ਰੰਗ ਵਿੱਚ ਰੰਗਿਆ।  ਉਸ ਉਪਰੰਤ ਹਜ਼ੂਰੀ ਰਾਗੀ ਭਾਈ ਸਤਿੰਦਰਵੀਰ ਸਿੰਘ ਜੀ ਦੇ ਜਥੇ ਨੇ ਕੀਰਤਨ ਨਾਲ ਤਕਰੀਬਨ ਇੱਕ ਘੰਟੇ ਤੋਂ ਵੱਧ ਸਮੇਂ ਲਈ ਨਿਹਾਲ ਕੀਤਾ ਤੇ ਬਾਅਦ ਵਿੱਚ ਭਾਈ ਸਤਿੰਦਰਵੀਰ ਸਿੰਘ ਜੀ ਨੇ ਪਿੰਡ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਭਾਈ ਗੁਰਮੇਜ ਸਿੰਘ ਸਾਹਿਬ ਜੀ ਦੇ ਬਰੇਲ ਲਿਪੀ ਵਿੱਚ ਗੁਰੂ ਗ੍ਰੰਥ ਸਾਹਿਬ ਲਿਖ ਕੇ ਸਿੱਖ ਪੰਥ ਲਈ ਕੀਤੇ ਗਏ ਮਹਾਨ ਕਾਰਜਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।  ਬਾਅਦ ਵਿੱਚ ਭਾਈ ਹਰਪ੍ਰੀਤ ਸਿੰਘ ਜੀ ਨੇ ਭਾਈ ਗੁਰਮੇਜ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਜਥੇਦਾਰ ਗੁਰਬਖਸ ਸਿੰਘ ਖ਼ਾਲਸਾ ਜੀ ਨੇ ਨਿਸ਼ਾਨ ਸਾਹਿਬ ਦਾ ਉਦੇਸ਼, ਗੁਰਦੁਆਰਾ ਸਾਹਿਬ ਦਾ ਮਹੱਤਵ, ਮੱਥੇ ਟੇਕਣ ਦਾ ਮਕਸਦ,  ਗੁਰੂ ਦੀ ਰਹਿਮਤ, ਦਸਵੰਧ ਕੱਢਣਾ ਆਦਿ ਬਾਰੇ ਬਹੁਤ ਸੋਹਣੇ ਵਿਚਾਰਾਂ ਦੀ ਸਾਂਝ ਪਾਈ।
ਗਿਆਨੀ ਤਰਲੋਚਨ ਸਿੰਘ ਜੀ ਨੇ ਭਾਈ ਗੁਰਮੇਜ ਸਿੰਘ ਜੀ ਦੇ ਵਿਦੇਸ਼ਾਂ ਵਿੱਚ ਹੋਏ ਸਨਮਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਵਿਦੇਸ਼ ਵਸਦੀ ਇੱਕ ਲੇਖਕ ਬੀਬੀ ਨੇ ਸ਼ਿਕਵਾ ਕੀਤਾ ਸੀ ਕਿ ਪਿੰਡ ਬਜੀਦ ਪੁਰ ਤੇ ਸਾਰੇ ਇਲਾਕੇ ਨੂੰ ਪੰਥ ਰਤਨ ਭਾਈ ਗੁਰਮੇਜ ਸਿੰਘ ਜੀ ਨੂੰ ਹਰ ਧਾਰਮਿਕ ਸਮਾਗਮ ਵਿੱਚ ਸੱਦਾ ਭੇਜ ਕੇ ਬੁਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਲਾਕੇ ਦਾ ਮਾਣ ਵਧੇ, ਅਸੀਂ ਪਿੰਡ ਵਾਸੀ “ਦੇਰ ਆਏ ਦਰੁਸਤ ਆਏ” ਤੇ ਅੱਜ ਅਸੀਂ ਵੱਡੇ ਭਾਗਾਂ ਨਾਲ ਭਾਈ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ।  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਜੀ ਕਿਸੇ ਰੁਝੇਵੇਂ ਕਰਕੇ ਆਪ ਇਸ ਸਮਾਗਮ ਵਿੱਚ ਨਹੀਂ ਪਹੁੰਚ ਸਕੇ ਪਰ ਉਹਨਾਂ ਦੀ ਹਾਜ਼ਰੀ ਲਗਵਾਉਣ ਲਈ ਸ਼੍ਰੋਮਣੀ ਕਮੇਟੀ ਦੇ ਸੈਕਟਰੀ ਕੁਲਵੰਤ ਸਿੰਘ ਜੀ ਮੰਨਣ ਪਹੁੰਚੇ ਤੇ ਉਹਨਾਂ ਗੁਰਬਾਣੀ ਦੇ ਸਿਧਾਂਤ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਕੇ ਅਰਦਾਸ ਕਰਨ, ਗੁਰਸਿੱਖਾਂ ਦੀਆਂ ਵਿਦੇਸ਼ਾਂ ਵਿੱਚ ਉਪਲਬਧੀਆਂ, ਦੁੱਖ ਸਮੇਂ ਗੁਰੂ ਦੇ ਦਰ ਆਉਣ ਤੇ ਗੁਰੂ ਸਾਹਿਬ ਜੀ ਦੀ ਮਹਿਮਾ ਬਾਰੇ ਵਿਚਾਰ ਸਾਂਝੇ ਕੀਤੇ, ਨਾਲ ਹੀ ਉਹਨਾਂ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਜੇਕਰ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਹੈ ਤਾਂ ਸਾਡੇ ਵਲੋਂ ਤੁਸੀਂ ਉਸ ਨੂੰ ਜੋ ਮਰਜ਼ੀ ਸਜ਼ਾ ਦਿਓ ਸਾਨੂੰ ਮਨਜ਼ੂਰ ਹੈ। ਉਹਨਾਂ ਇਹ ਵੀ ਖੁਸ਼ੀ ਪ੍ਰਗਟ ਕੀਤੀ ਕਿ ਉਹ ਭਾਈ ਗੁਰਮੇਜ ਸਿੰਘ ਜੀ ਦੇ ਜੱਦੀ ਪਿੰਡ ਭਾਈ ਸਾਹਿਬ ਜੀ ਦੀ ਹਾਜ਼ਰੀ ਵਿੱਚ ਹਾਜ਼ਰੀ ਭਰਨ ਆਏ ਹਨ।  ਸਰਦਾਰ ਕੁਲਦੀਪ ਸਿੰਘ ਜੀ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਜੀ ਨੇ ਸ਼੍ਰੋਮਣੀ ਕਮੇਟੀ ਵਲੋਂ ਆਈਆਂ ਮਹਾਨ ਸ਼ਖਸੀਅਤਾਂ ਦਾ ਸਤਿਕਾਰ ਸਹਿਤ ਧੰਨਵਾਦ ਕਰਦਿਆਂ ਆਪਣੇ ਵਿਸ਼ੇਸ਼ ਵਿਚਾਰ ਸਾਂਝੇ ਕੀਤੇ।

ਸ਼੍ਰੋਮਣੀ ਰਾਗੀ, ਪੰਥ ਰਤਨ ਭਾਈ ਗੁਰਮੇਜ ਸਿੰਘ ਸਾਹਿਬ ਜੇ ਨੇ ਸਾਰੀਆਂ ਸੰਗਤਾਂ ਨਾਲ ਫਤਹਿ ਦੀ ਸਾਂਝ ਪਾਈ। ਭਾਈ ਸਾਹਿਬ ਜੀ ਵੱਲੋਂ ਉਹਨਾਂ ਦੇ ਛੋਟੇ ਸਪੁੱਤਰ ਪ੍ਰਸਿੱਧ ਤਬਲਾ ਵਾਦਕ ਭਾਈ ਹਰਪ੍ਰੀਤ ਸਿੰਘ ਜੀ ਭਗਤ ਜੀ ਨੇ ਫ਼ਤਿਹ ਦੀ ਸਾਂਝ ਪਾਈ ਤੇ ਧੰਨ ਗੁਰੂ ਰਾਮਦਾਸ ਜੀ ਨੂੰ ਯਾਦ ਕਰਦਿਆਂ ਕਿਹਾ
“ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥”
ਭਾਈ ਹਰਪ੍ਰੀਤ ਸਿੰਘ ਜੀ ਭਗਤ ਜੀ ਨੇ ਆਪਣੇ ਸਾਰੇ ਪਿੰਡ ਵਾਸੀਆਂ ਤੇ ਆਪਣੇ ਤਾਏ-ਚਾਚੇ, ਦਾਦੀ-ਦਾਦਾ ਜੀ, ਸਾਰੇ ਬਜ਼ੁਰਗਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਉਹ ਸਾਡੇ ਭਾਪਾ ਜੀ ਨੂੰ ਉਸ ਵਕਤ ਯਤੀਮਖ਼ਾਨੇ ਨਾ ਭੇਜਦੇ ਸਗੋਂ ਘਰ ਵਿੱਚ ਹੀ ਰੱਖ ਲੈੰਦੇ ਤਾਂ ਅੱਜ ਅਸੀਂ ਇੱਥੇ ਤੱਕ ਨਾ ਪਹੁੰਚਦੇ, ਨਾਲ ਹੀ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹਨਾਂ ਸਾਡੇ ਭਾਪਾ ਜੀ ਤੋਂ ਨੇਤਰਹੀਣ ਵਿਅਕਤੀਆਂ ਲਈ ਬਰੇਲ ਲਿਪੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਵਾ ਕੇ ਜੋ ਸੇਵਾ ਲਈ ਹੈ ਉਸ ਨਾਲ ਹਰ ਕੋਈ ਨੇਤਰਹੀਣ ਵਿਅਕਤੀ ਆਪ ਗੁਰਬਾਣੀ ਪੜ੍ਹ ਸਕਦਾ ਹੈ। ਉਹਨਾਂ ਭਾਈ ਗੁਰਮੇਜ ਸਿੰਘ ਜੀ ਵਲੋਂ ਕੀਤੇ ਜਾ ਰਹੇ ਹੋਰ ਮਹਾਨ ਯਤਨਾਂ ਬਾਰੇ ਵੀ ਦੱਸਿਆ ਜਿਹਨਾਂ ਵਿੱਚ ਬਰੇਲ ਲਿਪੀ ਦੀ ਛਪਾਈ ਲਈ ਸੈਂਟਰਲ ਖ਼ਾਲਸਾ ਯਤੀਮਖ਼ਾਨਾ, ਅੰਮ੍ਰਿਤਸਰ ਸਾਹਿਬ ਵਿੱਚ ਲਗਾਈ ਗਈ ਭਾਈ ਵੀਰ ਸਿੰਘ ਜੀ ਪ੍ਰਿੰਟਿੰਗ ਪ੍ਰੈੱਸ ਸ਼ਾਮਲ ਹਨ।

ਗੁਰਦੁਆਰਾ ਪ੍ਰਬੰਧਕ ਕਮੇਟੀ,  ਗ੍ਰਾਮ ਪੰਚਾਇਤ ਪਿੰਡ ਬਜੀਦ ਪੁਰ,
ਕਲਗੀਧਰ ਸਪੋਰਟਸ & ਵੈੱਲਫ਼ੇਅਰ ਕਲੱਬ (ਰਜਿ.) ਪਿੰਡ ਬਜੀਦ ਪੁਰ ਅਤੇ ਦੋਆਬਾ ਕਿਸਾਨ ਯੂਨੀਅਨ ਵੱਲੋਂ ਪੰਥ ਰਤਨ ਭਾਈ ਗੁਰਮੇਜ ਸਿੰਘ ਜੀ ਨੂੰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਬਖਸ ਸਿੰਘ ਖਾਲਸਾ, ਸ਼੍ਰੋਮਣੀ ਤਬਲਾ ਵਾਦਕ ਭਾਈ ਹਰਪ੍ਰੀਤ ਸਿੰਘ ਜੀ ਭਗਤ, ਪ੍ਰੋਫੈਸਰ ਸਾਹਿਬਜੀਤ ਸਿੰਘ ਜੀ ਨੂੰ ਖਾਸ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਦੇਗ ਵਰਤਾਈ ਗਈ ਤੇ ਗੁਰੂ ਕੇ ਲੰਗਰ ਲਗਾਏ ਗਏ। ਅਖੀਰ ਅਸੀਂ ਅਰਦਾਸ ਕਰਦੇ ਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ਪਿੰਡ ਵਾਸੀਆਂ ਨੂੰ ਚੜ੍ਹਦੀ ਕਲਾ, ਤਰੱਕੀਆਂ , ਤੰਦਰੁਸਤੀਆਂ ਤੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਚਾਹੇ ਉਹ ਪਿੰਡ ਵਸਦੇ ਹਨ ਜਾਂ ਪਰਦੇਸ ਵਿੱਚ। ਮਨਜੀਤ ਸਟੂਡੀਓ ਨਵਾਂ ਸ਼ਹਿਰ ਵਲੋਂ ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰੋਗਰਾਮ ਲਾਈਵ ਚਲਾਇਆ ਗਿਆ ਸੀ ਜਿਸ ਰਾਹੀ ਦੁਨੀਆਂ ਭਰ ਦੇ ਮੁਲਕਾਂ ਵਿੱਚ ਸੰਗਤਾਂ ਨੇ ਗੁਰੂ ਘਰ ਵਿੱਚ ਹਾਜ਼ਰੀ ਲਗਵਾਈ ਤੇ ਪੰਥ ਰਤਨ ਭਾਈ ਗੁਰਮੇਜ ਸਿੰਘ ਸਾਹਿਬ ਜੀ ਦੇ ਦਰਸ਼ਨ ਕੀਤੇ।  ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀਓ।

ਸਰਬਜੀਤ ਸਿੰਘ ਜਰਮਨੀ

LEAVE A REPLY

Please enter your comment!
Please enter your name here