ਅਖਾੜਾ ਬਾਇਓ ਗੈਸ ਫੈਕਟਰੀ ਦਾ ਸੰਘਰਸ਼ ਮੋਰਚਾ ਅੱਜ 72ਵੇਂ ਦਿਨ ‘ਚ ਦਾਖਲ

0
105
ਅਖਾੜਾ ਬਾਇਓ ਗੈਸ ਫੈਕਟਰੀ ਦਾ ਸੰਘਰਸ਼ ਮੋਰਚਾ ਅੱਜ 72ਵੇਂ ਦਿਨ ‘ਚ ਦਾਖਲ

ਅਖਾੜਾ ਬਾਇਓ ਗੈਸ ਫੈਕਟਰੀ ਦਾ ਸੰਘਰਸ਼ ਮੋਰਚਾ ਅੱਜ 72ਵੇਂ ਦਿਨ ‘ਚ ਦਾਖਲ

ਦਲਜੀਤ ਕੌਰ

ਲੁਧਿਆਣਾ, 12 ਜੁਲਾਈ, 2024: ਅਖਾੜਾ ਬਾਇਓ ਗੈਸ ਫੈਕਟਰੀ ਦਾ ਸੰਘਰਸ਼ ਮੋਰਚਾ ਅੱਜ 72ਵੇਂ ਦਿਨ ‘ਚ ਦਾਖਲ ਹੋ ਗਿਆ। ਧਰਨਾ ਨਿਰੰਤਰ ਦਿਨ ਰਾਤ ਚੱਲ ਰਿਹਾ ਹੈ। ਇਸ ਦੋਰਾਨ ਦਿਹਾਤੀ ਜਿਲਾ ਪੁਲਸ ਅਧਿਕਾਰੀ ਐਸ਼ ਪੀ ਸ੍ਰ ਮਨਵਿੰਦਰ ਬੀਰ ਸਿੰਘ ਵੱਲੋਂ ਐਸ ਐਸ਼ ਪੀ ਦਿਹਾਤੀ ਦੀ ਹਿਦਾਇਤ ਤੇ ਇੱਕ ਵੇਰ ਫਿਰ ਮਸਲਾ ਸੁਲਝਾਉਣ ਲਈ ਅੱਜ ਅਪਣੇ ਦਫ਼ਤਰ ਚ ਉਸਾਰੀ ਅਧੀਨ ਫੈਕਟਰੀ ਦੇ ਮਾਲਕ ਕਰਮਜੀਤ ਸਿੰਘ ਅਤੇ ਅਖਾੜਾ ਬਾਇਓ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੂੰ  ਸੱਦਿਆ ਗਿਆ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜਿਲਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਵੀ ਹਾਜ਼ਰ ਸਨ। ਕਾਫੀ ਸੁਹਿਰਦ ਮਾਹੋਲ ਚ ਦੋਹਾਂ ਧਿਰਾਂ ਨੇ ਅਪਣਾ ਅਪਣਾ ਪੱਖ ਰੱਖਿਆ। ਪਿੰਡ ਵਾਸੀਆਂ ਵੱਲੋਂ ਜ਼ੋਰ ਨਾਲ ਇਹ ਨੁਕਤਾ ਉਭਾਰਿਆ ਗਿਆ ਕਿ ਭਾਵੇਂ ਇਸ ਸਮੇਂ ਮਾਲਕ ਵੱਲੋਂ ਫੈਕਟਰੀ ਚ ਗੋਬਰ ਰਾਹੀਂ ਗੈਸ ਪੈਦਾ ਕਰਨ ਦੀ ਗੱਲ ਕਹੀ ਜਾ ਰਹੱੀ ਹੈ ਪਰ ਨਾ ਤਾਂ ਇਲਾਕੇ ਚ ਲ਼ੋੜੀਦਾ ਗੋਬਰ ਉਪਲਬਧ ਹੋਣ ਦਾ ਇਮਕਾਨ ਹੈ ਤੇ ਨਾ ਹੀ ਭਰੋਸਾ ਹੈ ਕਿ ਮਾਲਕ ਵੱਲੋਂ ਨੈਪੀਅਰ ਘਾਹ, ਗੰਨੇ ਦੀ ਵੇਸਟ ਵਰਤ ਕੇ ਗੈਸ ਪੈਦਾ ਨਹੀਂ ਕੀਤਾ ਜਾਵੇਗੀ। ਇਸ ਨਾਲ ਬਦਬੂ ਤਾਂ ਫੈਲੇਗੀ ਹੀ , ਪਾਣੀ ਤੇ ਹਵਾ ਵੀ ਪਰਦੁਸ਼ਿਤ ਹੋਵੇਗੀ। ਸੰਘਰਸ਼ ਕਮੇਟੀ ਦੇ ਇੰਨਾਂ ਖ਼ਦਸ਼ਿਆਂ ਦਾ ਮਾਲਕ ਵੱਲੋਂ ਯੋਗ ਉੱਤਰ ਨਹੀ ਦਿੱਤਾ ਜਾ ਸਕਿਆ। ਸੰਘਰਸ਼ ਕਮੇਟੀ ਵੱਲੋਂ ਮਾਲਕ ਨੂੰ ਇਸ ਥਾਂ ਤੇ ਕੋਈ ਹੋਰ ਪਰੋਜੈਕਟ ਲੱਗਾ ਕੇ ਚਿਰ ਤੋ ਚੱਲੇ ਆ ਰਹੇ ਮਸਲੇ ਦਾ ਭਾਈਚਾਰਕ ਹੱਲ ਕਰਨ ਦਾ ਸੁਝਾਅ ਦਿੱਤਾ ਗਿਆ।। ਪੁਲਸ ਅਧਿਕਾਰੀ ਐਸ਼ ਪੀ ਹੋਰਾਂ ਵੱਲੋਂ ਮਾਲਕ ਤੋਂ ਮਸਲੇ ਦੇ ਪੱਕੇ ਹੱਲ ਤੱਕ ਕੋਈ ਵੀ ਉਸਾਰੀ ਦਾ ਕੰਮ  ਕੰਪਲੈਕਸ ਚ ਨਾ ਕਰਨ ਦਾ ਮਾਲਕ ਤੋਂ  ਲਿਖਤੀ ਭਰੋਸਾ ਲਿਆ ਗਿਆ। ਸ਼ੰਘਰਸ਼ ਕਮੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਬਾਇਓ ਗੈਸ  ਫੈਕਟਰੀ ਕਿਸੇ ਵੀ ਹਾਲਤ ਚ ਨਹੀਂ ਚੱਲਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਚ ਸਾਂਝੀ ਤਾਲਮੇਲ ਕਮੇਟੀ ਵੱਲੋਂ ਸੰਘਰਸ਼ ਦੇ ਦਬਾਅ ਚ ਡੀ ਸੀ ਲੁਧਿਆਣਾ ਵਲੋ ਯੋਗ ਪੜਤਾਲ ਹੋ ਚੁੱਕੀ ਹੈ ਤੇ ਮਾਮਲਾ ਮੁੱਖਮੰਤਰੀ ਪੰਜਾਬ ਦੀ ਟੇਬਲ ਤੇ ਹੈ।ਇਸ ਸਮੇਂ ਕਮੇਟੀ ਦੇ ਆਗੂ ਗੁਰਤੇਜ ਸਿੰਘ ਅਖਾੜਾ ਨੇ ਦੱਸਿਆ ਕਿ ਅੱਜ 13 ਜੁਲਾਈ ਨੂੰ ਅਖਾੜਾ ਸੰਘਰਸ਼ ਮੋਰਚੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮਰਹੂਮ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ ਬਰਸੀ ਸਮਾਗਮ ‘ਚ ਅਗਲੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਜਗਦੇਵ ਸਿੰਘ, ਬਲਵਿੰਦਰ ਸਿੰਘ, ਸੁਖਜੀਤ ਸਿੰਘ, ਭਵਨਜੀਤ ਸਿੰਘ ਆਦਿ ਕਮੇਟੀ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here