ਨਿਊਯਾਰਕ, (ਰਾਜ ਗੋਗਨਾ) -ਬੀਤੇ ਦਿਨ ਅਮਰੀਕਾ ਦੇ ਸੂਬੇ ਅਲਾਬਾਮਾ ਵਿੱਚ ਆਪਣੇ ਘਰ ਵਿੱਚ ਸੁੱਤੀ ਹੋਈ ਇੱਕ ਨੌਜਵਾਨ ਭਾਰਤੀ ਮੂਲ ਦੀ 19 ਸਾਲਾ ਦੀ ਲੜਕੀ ਦੀ ਛੱਤ ਉਪਰੋਂ ਚੱਲੀ ਗੋਲੀ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਅਮਰੀਕਾ ਦੇ ਅਲਬਾਮਾ ਸੂਬੇ ‘ਚ ਰਹਿੰਦੇ ਭਾਰਤ ਤੋਂ ਕੇਰਲਾ ਨਾਲ ਪਿਛੋਕੜ ਰੱਖਣ ਵਾਲੇ ਪਰਿਵਾਰ ਦੀ ਲੜਕੀ ਦੀ ਮੌਤ ਦੀ ਸ਼ਨਸਨੀਖੇਜ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ। ਜਦਂੋ ਛੱਤ ਪਾੜ ਕੇ ਆਈ ਗੋਲੀ ਨੇ ਸੁੱਤੀ ਪਈ ਲੜਕੀ ਦੀ ਜਾਨ ਲੈ ਲਈ, ਜਿਸ ਦੀ ਸ਼ਨਾਖਤ ਮਰੀਅਮ ਸੂਸਨ ਮੈਥਿਊ ਵਜੋਂ ਕੀਤੀ ਗਈ ਹੈ। ਉੱਪਰੋਂ ਕਿਸੇ ਵਿਅਕਤੀ ਨੇ ਗੋਲੀ ਮਾਰੀ ਜੋ ਛੱਤ ਨੂੰ ਵਿੰਨ੍ਹ ਗਈ ਅਤੇ ਉਸ ਦੇ ਸਿਰ ਵਿੱਚ ਸਿੱਧੀ ਜਾ ਲੱਗੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੇ ਸਮੇਂ ਸੂਸਨ ਮੈਥਿਊ ਸੌਂ ਰਹੀ ਸੀ। ਉਸ ਸਮੇਂ ਉੱਪਰ ਰਹਿੰਦੇ ਇੱਕ ਵਿਅਕਤੀ ਨੇ ਗੋਲੀ ਮਾਰ ਦਿੱਤੀ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਗੋਲੀ ਜਾਣ ਬੁੱਝ ਕੇ ਚਲਾਈ ਗਈ ਸੀ ਜਾਂ ਇਹ ਇਕ ਹਾਦਸਾ ਸੀ।
Boota Singh Basi
President & Chief Editor