ਸੈਕਰਾਮੈਂਟੋ 30 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਇਲੀਨੋਇਸ ਰਾਜ ਦੇ ਇਕ ਸਕੂਲ ਦੇ ਅਧਿਆਪਕ ਨੂੰ ਇਕ ਕਾਲੇ ਵਿਦਿਆਰਥੀ ਉਪਰ ਨਸਲੀ ਟਿੱਪਣੀ ਕਰਨ ਦੇ ਦੋਸ਼ ਤਹਿਤ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਕਨਕਾਕੀ ਸਕੂਲ ਬੋਰਡ ਨੇ ਗਣਿਤ ਦੇ ਅਧਿਆਪਕ ਜੌਹਨ ਡੋਨੋਵੈਨ ਦੀਆਂ ਸੇਵਾਵਾਂ ਖਤਮ ਕਰਨ ਦਾ ਨਿਰਨਾ ਸਰਬਸੰਮਤੀ ਨਾਲ ਲਿਆ। ਵਿਦਿਆਰਥੀਆਂ ਨੇ ਅਧਿਆਪਕ ਵੱਲੋਂ ਸਿਆਹਫਿਆਮ ਵਿਦਿਆਰਥੀ ਉਪਰ ਨਸਲੀ ਟਿਪਣੀ ਕੀਤੇ ਜਾਣ ਦੀ ਵੀਡੀਓ ਬਣਾ ਸੀ ਜਿਸ ਦੇ ਵਾਇਰਲ ਹੋਣ ਤੋਂ ਬਾਅਦ ਵਿਦਿਆਰਥੀਆਂ ਤੇ ਮਾਪਿਆਂ ਵਿਚ ਜਬਰਦਸਤ ਰੋਸ ਪੈਦਾ ਹੋ ਗਿਆ। ਉਨਾਂ ਨੇ ਅਧਿਆਪਕ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਅਧਿਆਪਕ ਉਪਰ ਇਹ ਵੀ ਦੋਸ਼ ਹੈ ਕਿ ਉਸ ਨੇ ਇਸੇ ਵਿਦਿਆਰਥੀ ਉਪਰ ਇਸ ਘਟਨਾ ਤੋਂ ਪਹਿਲਾਂ ਪਿਛਲੇ ਮਹੀਨੇ ਸੰਤਬਰ ਵਿਚ ਕਿਤਾਬ ਵੀ ਵਗਾਹ ਮਾਰੀ ਸੀ ਪਰੰਤੂ ਕਨਕਾਕੀ ਸਕੂਲ ਡਿਸਟ੍ਰਿਕਟ ਸੁਪਰਡੈਂਟ ਡਾ ਕਟਰ ਜਨੇਵਰਾ ਵਾਲਟਰਜ ਨੇ ਅਜਿਹੀ ਘਟਨਾ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਸਕੂਲ ਬੋਰਡ ਦੀ ਮੀਟਿੰਗ ਵਿਚ ਪੀੜਤ 15 ਸਾਲਾ ਵਿਦਿਆਰਥੀ ਦਾ ਪੱਖ ਉਸ ਦੇ ਵਕੀਲ ਨੇ ਰੱਖਿਆ।
Boota Singh Basi
President & Chief Editor