ਜੀ.ਐਮ. ਸਰੋਂ ਨੂੰ ਮਨਜੂਰੀ ਮਨੁੱਖਾਂ, ਚੌਗਿਰਦੇ ਤੇ ਖੇਤੀ ਲਈ ਮਾਰੂ ਫ਼ੈਸਲਾ : ਮਹਿਲਾ ਕਿਸਾਨ ਯੂਨੀਅਨ

0
152

•  ਕੇਂਦਰ ਦਾ ਫ਼ੈਸਲਾ ਚਹੇਤੀਆਂ ਕਾਰਪੋਰੇਟ ਕੰਪਨੀਆਂ ਨੂੰ ਫਾਇਦੇ ਦੇਣ ਵਾਲਾ : ਬੀਬਾ ਰਾਜਵਿੰਦਰ ਕੌਰ ਰਾਜੂ

•  ਕਾਰਪੋਰੇਟਾਂ ਨੂੰ ਜੀਐਮ ਬੀਜਾਂ ਲਈ ਖੁੱਲ ਦੇਣ ਵਿਰੁੱਧ ਦਿੱਤੀ ਚਿਤਾਵਨੀ

 

ਚੰਡੀਗੜ ਅਕਤੂਬਰ 30 : ਸੰਯੁਕਤ ਕਿਸਾਨ ਮੋਰਚੇ ਦੀ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ ਕੇਂਦਰੀ ਵਾਤਾਵਰਨ ਮੰਤਰਾਲੇ ਦੀ ਜੈਨੇਟਿਕ ਇੰਜਨੀਅਰਿੰਗ ਮੁਲਾਂਕਣ ਕਮੇਟੀ ਵੱਲੋਂ ਜੈਨੇਟਿਕ ਤੌਰ ਤੇ ਸੋਧੀ ਹੋਈ (ਜੀ.ਐਮ) ਸਰੋਂ ਦੇ ਬੀਜਾਂ ਦੀ ਪੈਦਾਵਾਰ ਨੂੰ ਮਨਜੂਰੀ ਦੇਣ ਨੂੰ ਮਨੁੱਖਾਂਚੌਗਿਰਦੇਜੈਵਿਕ ਵਿਭਿੰਨਤਾ ਅਤੇ ਖੇਤੀ ਲਈ ਖਤਰਨਾਕ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਫ਼ੈਸਲਾ ਕੇਂਦਰ ਦੀ ਮੋਦੀ ਸਰਕਾਰ ਦੀਆਂ ਚਹੇਤੀਆਂ ਕਾਰਪੋਰੇਟ ਕੰਪਨੀਆਂ ਨੂੰ ਫਾਇਦਾ ਦੇਣ ਵਾਲਾ ਪਰ ਕਿਸਾਨਾਂ ਲਈ ਨਵੀਂਆਂ ਮੁਸੀਬਤਾਂ ਖੜੀਆਂ ਕਰਨ ਵਾਲਾ ਹੈ ਕਿਉਂਕਿ ਭਵਿੱਖ ਵਿੱਚ ਹੋਰ ਜੀ.ਐਮ. ਫਸਲਾਂ ਨੂੰ ਪ੍ਰਵਾਨਗੀ ਦੇਣ ਦੀ ਖੁੱਲ ਖੇਡ ਹੋ ਜਾਵੇਗੀ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਜੀ.ਐਮ. ਫਸਲਾਂ ਅਤੇ ਉਨਾਂ ਤੋਂ ਪੈਦਾ ਹੁੰਦੇ ਅੰਨ ਦੇ ਅਸੁਰੱਖਿਅਤਜ਼ਹਿਰੀਲਾ ਅਤੇ ਜੀਵਨ ਲਈ ਮਾਰੂ ਹੋਣ ਕਰਕੇ ਪਹਿਲਾਂ ਵੀ ਅਜਿਹੇ ਫ਼ੈਸਲਿਆਂ ਦੀ ਵਿਆਪਕ ਆਲੋਚਨਾ ਹੋਈ ਸੀ ਜਿਸ ਕਰਕੇ ਸਰਕਾਰ ਨੂੰ ਉਹ ਫ਼ੈਸਲਾ ਵਾਪਸ ਲੈਣਾ ਪਿਆ ਸੀ।

ਤਾਜ਼ਾ ਫੈਸਲੇ ਖਿਲਾਫ ਸਖਤ ਪ੍ਰਤੀਕਿਰਿਆ ਵਿੱਚ ਉਨਾਂ ਕਿਹਾ ਕਿ ਬੀ.ਟੀ. ਨਰਮਾ (ਕਾਟਨ) ਬੀਜਣ ਦਾ ਤਜ਼ਰਬਾ ਵੀ ਦੇਸ਼ ਦੇ ਕਿਸਾਨਾਂ ਲਈ ਬੇਹੱਦ ਮਾਰੂ ਸਾਬਤ ਹੋਇਆ ਹੈ ਕਿਉਂਕਿ ਉਸ ਨਰਮੇ ਨੂੰ ਨਿੱਤ ਨਵੀਆਂ ਬੀਮਾਰੀਆਂ ਪੈਣ ਤੇ ਸੁੰਡੀ ਲੱਗਣ ਕਰਕੇ ਕੀਟਨਾਸ਼ਕਾਂ ਦੀ ਅੰਦਾਧੁੰਦ ਵਰਤੋਂ ਹੋ ਰਹੀ ਹੈ ਅਤੇ ਖਰਚਿਆਂ ਮੁਤਾਬਿਕ ਫਸਲ ਦਾ ਪੂਰਾ ਮੁੱਲ ਨਾ ਮਿਲਣ ਕਾਰਨ ਨਰਮਾ ਉਤਪਾਦਕ ਕਰਜ਼ਈ ਹੋ ਕੇ ਮਜਬੂਰੀਵਸ ਖੁਦਕਸ਼ੀਆਂ ਕਰ ਰਹੇ ਹਨ।

ਮਹਿਲਾ ਕਿਸਾਨ ਨੇਤਾ ਨੇ ਕੇਂਦਰ ਸਰਕਾਰ ਨੂੰ ਇਹ ਗੈਰ-ਵਿਗਿਆਨਕ ਫ਼ੈਸਲਾ ਵਾਪਸ ਲੈਣ ਲਈ ਫੌਰੀ ਦਖਲ ਦੀ ਮੰਗ ਕਰਦਿਆਂ ਜੀ.ਐਮ. ਸਰੋਂ ਸਰੋਂ ਦੀ ਕਾਸ਼ਤ ਨੂੰ ਜ਼ਹਿਰੀਲੀ ਹਾਈਬਿ੍ਰਡ ਫ਼ਸਲ ਕਰਾਰ ਦਿੱਤਾ ਹੈ। ਬੀਬਾ ਰਾਜੂ ਨੇ ਕਿਹਾ ਕਿ ਖੇਤ ਵਿੱਚ ਘਾਹ-ਬੂਟੀਆਂ ਦੀ ਰੋਕਥਾਮ ਵਿੱਚ ਅਸਫਲ ਰਹਿਣ ਕਰਕੇ ਇਸ ਟਰਾਂਸਜੈਨਿਕ ਹਾਈਬਿ੍ਰਡ ਸਰੋਂ ਉਪਰ ਜ਼ਹਿਰੀਲੇ ਰਸਾਇਣਾਂ ਦੇ ਛਿੜਕਾਅ ਵਿੱਚ ਬੇਤਹਾਸ਼ਾ ਵਾਧਾ ਹੋਵੇਗਾ ਜਿਸ ਕਰਕੇ ਗਲਾਈਫਾਸਏਟ ਅਤੇ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਦੇ ਮਨੁੱਖੀ ਭੋਜਨ ਅਤੇ ਮਿੱਟੀ ਵਿੱਚ ਮਿਲਣ ਨਾਲ ਆਮ ਇਨਸਾਨਾਂ ਅਤੇ ਪਸ਼ੂਆਂ ਦੀ ਸਿਹਤ ਵੀ ਪ੍ਰਭਾਵਿਤ ਹੋਵੇਗੀ।

ਉਨਾਂ ਜੈਵਿਕ ਤੌਰ ਉਤੇ ਸੋਧੇ ਬੀਜਾਂ ਨੂੰ ਮਨਜੂਰੀ ਦੇਣ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਮਿੱਤਰ ਕਾਰਪੋਰੇਟਾਂ ਨੂੰ ਮੁਨਾਫ਼ੇ ਪਹੁੰਚਾਉਣ ਖਾਤਰ ਕਿਸਾਨ ਮਾਰੂ ਫ਼ੈਸਲੇ ਲੈ ਰਹੀ ਹੈ। ਮਹਿਲਾ ਕਿਸਾਨ ਨੇਤਾ ਨੇ ਚਿਤਾਵਨੀ ਦਿੱਤੀ ਕਿ ਕਿਸਾਨ ਯੂਨੀਅਨਾਂ ਨੇ ਪਹਿਲਾਂ ਵੀ ਜੀ.ਐਮ. ਫਸਲਾਂ ਅਤੇ ਬੀਜਾਂ ਨੂੰ ਮਨਜ਼ੂਰੀ ਦੇਣ ਦਾ ਸਖਤ ਵਿਰੋਧ ਕੀਤਾ ਸੀ ਅਤੇ ਹੁਣ ਵੀ ਕਾਰਪੋਰੇਟ ਕੰਪਨੀਆਂ ਨੂੰ ਦਿੱਤੀ ਇਸ ਖੁੱਲ ਦਾ ਪੂਰਾ ਵਿਰੋਧ ਕੀਤਾ ਜਾਵੇਗਾ।

LEAVE A REPLY

Please enter your comment!
Please enter your name here