ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ) -ਅਮਰੀਕੀ ਨੇਵੀ ਨੇ ਵੀਰਵਾਰ ਨੂੰ ਇੱਕ ਪਰਮਾਣੂ ਐਨਰਜੀ ਨਾਲ ਚੱਲਣ ਵਾਲੀ ਪਣਡੁੱਬੀ ਦੇ ਹਾਦਸਾਗ੍ਰਸਤ ਹੋਣ ਦੇ ਬਾਅਦ ਪਣਡੁੱਬੀ ਦੇ ਕਮਾਂਡਿੰਗ ਅਫਸਰ ਦੇ ਨਾਲ ਇੱਕ ਕਾਰਜਕਾਰੀ ਅਧਿਕਾਰੀ ਅਤੇ ਇੱਕ ਸੇਲਰ ਨੂੰ ਵੀ ਮੁਅੱਤਲ ਕੀਤਾ ਹੈ। ਨੇਵੀ ਅਨੁਸਾਰ 2 ਅਕਤੂਬਰ ਦੀ ਇਸ ਦੁਰਘਟਨਾ ਨੂੰ ਰੋਕਿਆ ਜਾ ਸਕਦਾ ਸੀ, ਜਿਸ ਵਿੱਚ ਦੱਖਣੀ ਚੀਨ ਸਾਗਰ ‘ਚ ਹਾਦਸੇ ਦੀ ਜਾਂਚ ਤੋਂ ਬਾਅਦ ਕਮਾਂਡਰ ਕੈਮਰਨ ਅਲਜਿਲਾਨੀ ਅਤੇ ਦੋ ਹੋਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਯੂ ਐਸ ਐਸ ਕਨੈਕਟੀਕਟ ਨੂੰ ਗੁਆਮ ਪਹੁੰਚਣ ਲਈ ਇੱਕ ਹਫਤੇ ਲਈ ਸਮੁੱਦਰੀ ਸਤ੍ਹਾ ’ਤੇ ਕਰਨ ਲਈ ਮਜਬੂਰ ਕੀਤਾ ਗਿਆ ਸੀ। ਨੇਵੀ ਦੀ ਪੱਛਮੀ ਪ੍ਰਸ਼ਾਂਤ ਅਧਾਰਤ 7ਵੀਂ ਫਲੀਟ ਅਨੁਸਾਰ ਸਹੀ ਨਿਰਣਾ, ਸਮਝਦਾਰੀ ਨਾਲ ਫੈਸਲਾ ਲੈਣ ਅਤੇ ਨੇਵੀਗੇਸ਼ਨ ਯੋਜਨਾਬੰਦੀ ਵਿੱਚ ਲੋੜੀਂਦੀਆਂ ਪ੍ਰਕਿਰਿਆਵਾਂ ਦੀ ਪਾਲਣਾ ਅਤੇ ਜੋਖਮ ਪ੍ਰਬੰਧਨ ਨਾਲ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਇਸ ਹਾਦਸੇ ਦੀ ਜਾਂਚ ਦੌਰਾਨ ਪਿਛਲੇ ਹਫਤੇ ਜਲ ਸੈਨਾ ਨੇ ਦੱਸਿਆ ਕਿ ਪਣਡੁੱਬੀ ਦੀ ਸਤ੍ਹਾ ਤੋਂ ਹੇਠਾਂ ਸਫਰ ਕਰਦੇ ਹੋਏ ਇੱਕ ਸੀਮਾਉਂਟ ਨਾਲ ਟੱਕਰ ਹੋ ਗਈ ਸੀ। ਇਸ ਹਾਦਸੇ ਵਿੱਚ 11 ਸੇਲਰ ਜ਼ਖ਼ਮੀ ਹੋ ਗਏ। ਇਸ ਕਰੈਸ਼ ਨੇ ਪਣਡੁੱਬੀ ਦੇ ਫਾਰਵਰਡ ਬੈਲੇਸਟ ਟੈਂਕਾਂ ਨੂੰ ਨੁਕਸਾਨ ਪਹੁੰਚਾਇਆ, ਪਰ ਇਸਦੇ ਪ੍ਰਮਾਣੂ ਪਲਾਂਟ ਸੁਰੱਖਿਅਤ ਰਹੇ। ਮੁਅੱਤਲੀ ਤੋਂ ਬਾਅਦ ਕਮਾਂਡਰ ਅਲਜਿਲਾਨੀ ਦੀ ਥਾਂ ਹੋਰ ਕਮਾਂਡਿੰਗ ਅਫਸਰ ਨੇ ਸੰਭਾਲ ਲਈ ਹੈ।
Boota Singh Basi
President & Chief Editor