ਅਰਵਿੰਦ ਕੇਜਰੀਵਾਲ ਤੋਂ ਸੀਬੀਆਈ ਦੀ ਪੁੱਛਗਿੱਛ ਦੇ ਵਿਰੋਧ ਵਿੱਚ ਦਿੱਲੀ ਤੋਂ ਲੈ ਕੇ ਪੰਜਾਬ ਤੱਕ ‘ਆਪ’ ਆਗੂਆਂ-ਵਰਕਰਾਂ ਨੇ ਕੀਤਾ ਪ੍ਰਦਰਸ਼ਨ

0
88

ਸੀਬੀਆਈ ਦਫ਼ਤਰ ਅੱਗੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂਆਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲਿਆ

-ਅਜ਼ਾਦੀ ਦੇ 75 ਸਾਲਾਂ ਬਾਅਦ ਭਾਰਤ ਦੀ ਰਾਜਧਾਨੀ ਵਿੱਚ ਇੱਕ ਅਜਿਹੀ ਸਰਕਾਰ ਆਈ ਜਿਸ ਨੇ ਦੇਸ਼ ਵਿੱਚ ਇੱਕ ਉਮੀਦ ਜਗਾਈ – ਅਰਵਿੰਦ ਕੇਜਰੀਵਾਲ

– ਆਮ ਆਦਮੀ ਪਾਰਟੀ ਦੇਸ਼ ਭਰ ਵਿੱਚ ਫੈਲ ਰਹੀ ਹੈ, ਇਸ ਲਈ ਪ੍ਰਧਾਨ ਮੰਤਰੀ ਮੋਦੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਣ ਦੀ ਤਿਆਰੀ ਵਿੱਚ ਹਨ – ਭਗਵੰਤ ਮਾਨ

– ਦਿੱਲੀ ਵਿੱਚ ਕੋਈ ਘੁਟਾਲਾ ਨਹੀਂ ਹੋਇਆ, ਅਸੀਂ ਉਹੀ ਆਬਕਾਰੀ ਨੀਤੀ ਪੰਜਾਬ ਵਿੱਚ ਲਾਗੂ ਕੀਤੀ ਤਾਂ ਸਾਡਾ ਮਾਲੀਆ ਤਕਰੀਬਨ 41 ਫ਼ੀਸਦ ਵਧਿਆ – ਭਗਵੰਤ ਮਾਨ

ਚੰਡੀਗੜ੍ਹ, 16 ਅਪ੍ਰੈਲ

ਸੀ.ਬੀ.ਆਈ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਬੁਲਾਏ ਜਾਣ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਦਿੱਲੀ ਅਤੇ ਪੰਜਾਬ ਸਮੇਤ ਕਈ ਰਾਜਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਕਈ ਥਾਵਾਂ ‘ਤੇ ਪੁਲੀਸ ਨੇ ‘ਆਪ’ ਆਗੂਆਂ ਨੂੰ ਹਿਰਾਸਤ ‘ਚ ਲਿਆ ਅਤੇ ਕਈ ਥਾਵਾਂ ‘ਤੇ ‘ਆਪ’ ਵਰਕਰਾਂ ‘ਤੇ ਲਾਠੀਚਾਰਜ ਵੀ ਕੀਤਾ ਗਿਆ, ਜਿਸ ‘ਚ ਕਈ ਵਰਕਰ ਤੇ ਆਗੂ ਜ਼ਖ਼ਮੀ ਹੋ ਗਏ। ਸੀਬੀਆਈ ਦਫ਼ਤਰ ਅੱਗੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂਆਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਅਣਪਛਾਤੀ ਥਾਂ ’ਤੇ ਲਿਜਾਇਆ ਗਿਆ।
ਅਜ਼ਾਦੀ ਦੇ 75 ਸਾਲਾਂ ਬਾਅਦ ਭਾਰਤ ਦੀ ਰਾਜਧਾਨੀ ਵਿੱਚ ਇੱਕ ਅਜਿਹੀ ਸਰਕਾਰ ਆਈ ਜਿਸ ਨੇ ਦੇਸ਼ ਵਿੱਚ ਇੱਕ ਉਮੀਦ ਜਗਾਈ – ਅਰਵਿੰਦ ਕੇਜਰੀਵਾਲ
ਸੀਬੀਆਈ ਦਫ਼ਤਰ ਜਾਣ ਤੋਂ ਪਹਿਲਾਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਇੱਕ ਮਹਾਨ ਦੇਸ਼ ਹੈ। 75 ਸਾਲਾਂ ਬਾਅਦ ਭਾਰਤ ਦੀ ਰਾਜਧਾਨੀ ਵਿੱਚ ਇੱਕ ਅਜਿਹੀ ਸਰਕਾਰ ਆਈ ਜਿਸ ਨੇ ਦੇਸ਼ ਵਿੱਚ ਇੱਕ ਉਮੀਦ ਜਗਾਈ ਹੈ। ਪਹਿਲੀ ਵਾਰ ਸਕੂਲ ਚੰਗੇ ਬਣਨ ਲੱਗੇ ਹਨ। ਗਰੀਬਾਂ ਨੂੰ ਚੰਗਾ ਇਲਾਜ ਮਿਲਣਾ ਸ਼ੁਰੂ ਹੋ ਗਿਆ ਹੈ।
ਦਿੱਲੀ ਦੀ ਤਰੱਕੀ ਦੇਖ ਕੇ ਪੂਰੇ ਦੇਸ਼ ਵਿੱਚ ਇੱਕ ਉਮੀਦ ਜਾਗੀ ਕਿ ਜੇਕਰ ਦਿੱਲੀ ਦਾ ਵਿਕਾਸ ਹੋ ਸਕਦਾ ਹੈ ਤਾਂ ਬਾਕੀ ਰਾਜਾਂ ਦਾ ਵੀ ਜ਼ਰੂਰ ਵਿਕਾਸ ਹੋ ਸਕਦਾ ਹੈ। ਪਰ ਕੁਝ ਲੋਕ ਚਾਹੁੰਦੇ ਹਨ ਕਿ ਭਾਰਤ ਦੀ ਤਰੱਕੀ ਨਾ ਹੋਵੇ। 75 ਸਾਲ ਤਕ ਇਨ੍ਹਾਂ ਤਾਕਤਾਂ ਨੇ ਭਾਰਤ ਨੂੰ ਪਿਛੜਾ ਬਣਾ ਕੇ ਰੱਖਿਆ।
ਕੇਜਰੀਵਾਲ ਨੇ ਕਿਹਾ ਕਿ ਮੈਂ ਉਨ੍ਹਾਂ ਦੇਸ਼ ਵਿਰੋਧੀ ਤਾਕਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਹੁਣ ਰੁਕੇਗਾ ਨਹੀਂ। ਹੁਣ ਲੋਕ ਸਮਝ ਚੁਕੇ ਹਨ। ਹੁਣ ਭਾਰਤ ਤਰੱਕੀ ਕਰੇਗਾ ਅਤੇ ਅੱਗੇ ਵਧੇਗਾ। ਅਜਿਹੀ ਗਿਦੜ ਧਮਕੀਆਂ ਤੋਂ ਭਾਰਤ ਦੇ ਲੋਕ ਡਰਨ ਵਾਲੇ ਨਹੀਂ ਹਨ।
– ਆਮ ਆਦਮੀ ਪਾਰਟੀ ਦੇਸ਼ ਭਰ ਵਿੱਚ ਫੈਲ ਰਹੀ ਹੈ, ਇਸ ਲਈ ਪ੍ਰਧਾਨ ਮੰਤਰੀ ਮੋਦੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਣ ਦੀ ਤਿਆਰੀ ਵਿੱਚ ਹਨ – ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਬਦਲ ਦਿੱਤੀ ਹੈ। ਉਨ੍ਹਾਂ ਨੇ ਦਿੱਲੀ ਵਿੱਚ ਭਾਜਪਾ ਨੂੰ ਦੋ ਵਾਰ ਹਰਾਇਆ ਸੀ। ਤੀਜੀ ਬਾਰ ਐਮਸੀਡੀ ਵਿੱਚ ਵੀ ਭਾਜਪਾ ਨੂੰ ਹਰਾਇਆ।
ਇਨ੍ਹਾਂ ਸਾਰੀਆਂ ਘਟਨਾਵਾਂ ਪਿੱਛੇ ਕਾਰਨ ਇਹ ਹੈ ਕਿ ਸਾਡੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਅਤੇ ਇਮਾਨਦਾਰੀ ਨਾਲ ਸਰਕਾਰ ਚਲਾਉਂਦੀ ਹੈ। ਦਿੱਲੀ ਵਿੱਚ 1 ਰੁਪਏ ਦਾ ਕਰਜ਼ਾ ਨਹੀਂ ਲਿਆ। ਬਿਜਲੀ ਮੁਫ਼ਤ ਕਰ ਦਿੱਤੀ। ਮੁਹੱਲਾ ਕਲੀਨਿਕ ਅਤੇ ਸਕੂਲ ਬਣਾਏ। ਦਿੱਲੀ ਦਾ ਬਜਟ ਪਹਿਲਾਂ ਤੋਂ ਤਿੰਨ ਗੁਣਾ ਵਧ ਚੁੱਕਾ ਹੈ। ਜੇਕਰ ਦਿੱਲੀ ਵਿੱਚ ਸਾਡੀ ਪਾਰਟੀ ਨੇ ਕੋਈ ਮਾਫੀਆ ਪਾਲਿਆ ਹੁੰਦਾ ਤਾਂ ਇਹ ਬਜਟ ਕਦੇ ਨਾ ਵਧਦਾ।
ਪੰਜਾਬ ਵਿੱਚ ਸਾਡੀ ਸਰਕਾਰ ਬਣੀ ਨੂੰ 13 ਮਹੀਨੇ ਹੋਏ ਹਨ। ਅਸੀਂ ਪੰਜਾਬ ਅੰਦਰ 28000 ਨੌਕਰੀਆਂ ਦਿੱਤੀਆਂ। ਅੱਜ 82 ਫ਼ੀਸਦ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਬਿਜਲੀ ਬੋਰਡ ਨੂੰ ਸਬਸਿਡੀ ਦੇ ਸਾਰੇ ਪੈਸੇ ਵੀ ਦੇ ਦਿੱਤੇ ਗਏ ਹਨ। 504 ਮੁਹੱਲਾ ਕਲੀਨਿਕ ਪੰਜਾਬ ਵਿੱਚ ਖੁੱਲ੍ਹ ਚੁੱਕੇ ਹਨ। ਸਕੂਲ ਆਫ਼ ਐਮੀਨੈਂਸ ਖੁੱਲ੍ਹ ਰਹੇ ਹਨ। ਇਹ ਸਭ ਉਦੋਂ ਹੀ ਸੰਭਵ ਹੋ ਸਕਿਆ ਹੈ ਜਦੋਂ ਪੰਜਾਬ ਵਿੱਚ ਇਮਾਨਦਾਰ ਸਰਕਾਰ ਆਈ। ਅਸੀਂ ਸਾਰਾ ਮਾਫੀਆ ਖਤਮ ਕਰ ਦਿੱਤਾ ਹੈ ਅਤੇ ਮਾਫੀਆ ਨੂੰ ਜਾਣ ਵਾਲਾ ਪੈਸਾ ਪੰਜਾਬ ਦੇ ਖਜ਼ਾਨੇ ‘ਚ ਪਾ ਪਾਇਆ ਹੈ।
ਭਾਜਪਾ ਨੂੰ ਇਹ ਬਰਦਾਸ਼ਤ ਨਹੀਂ ਹੋ ਰਹੀ ਕਿ ਥੋੜੇ ਸਮੇਂ ਵਿੱਚ ਹੀ ਆਮ ਆਦਮੀ ਪਾਰਟੀ ਕੌਮੀ ਪਾਰਟੀ ਬਣ ਗਈ। ਦਿੱਲੀ ਦੀ ਸਿੱਖਿਆ ਅਤੇ ਸਿਹਤ ਕ੍ਰਾਂਤੀ ਪ੍ਰਧਾਨ ਮੰਤਰੀ ਮੋਦੀ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੈ। ਇਸੇ ਲਈ ਉਨ੍ਹਾਂ ਨੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਦੋਵਾਂ ਨੂੰ ਫੜ ਕੇ ਜੇਲ੍ਹ ਵਿੱਚ ਡੱਕ ਦਿੱਤਾ।

ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇਸ਼ ਭਰ ਵਿੱਚ ਫੈਲ ਰਹੀ ਹੈ, ਇਸ ਲਈ ਇਹ ਲੋਕ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਣ ਦੀ ਤਿਆਰੀ ਕਰ ਰਹੇ ਹਨ। ਇਹ ਲੋਕਤੰਤਰ ਨਹੀਂ, ਤਾਨਾਸ਼ਾਹੀ ਹੈ। ਅੱਜ ਦੇਸ਼ ਵਿੱਚ ਦੋ ਸ਼ਾਹ ਬੈਠੇ ਹਨ। ਇੱਕ ਅਮਿਤ ਸ਼ਾਹ ਹੈ ਅਤੇ ਦੂਜਾ ਤਾਨਾਸ਼ਾਹ ਹੈ, ਜੋ ਹਰ ਰੋਜ਼ ਇੱਕ ਨਾ ਇੱਕ ਨਵਾਂ ਫਰਮਾਨ ਜਾਰੀ ਕਰਦੇ ਹਨ।

ਅਸੀਂ ਹਰ ਰੋਜ਼ ਸੋਚਦੇ ਹਾਂ ਕਿ ਦੇਸ਼ ਨੂੰ ਅੱਗੇ ਕਿਵੇਂ ਲੈਕੇ ਜਾਣਾ ਹੈ ਅਤੇ ਭਾਜਪਾ ਵਾਲੇ ਸੋਚਦੇ ਹਨ ਕਿ ਵਿਰੋਧੀਆਂ ਨੂੰ ਜੇਲ੍ਹ ਕਿਵੇਂ ਭੇਜਣਾ ਹੈ। ਪਰ ਇਹ ਲੋਕ ਸਾਨੂੰ ਜਿੰਨਾ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਕਰਨਗੇ, ਅਸੀਂ ਊਨਾ ਹੀ ਉੱਪਰ ਜਾਵਾਂਗੇ।
ਦਿੱਲੀ ਵਿੱਚ ਕੋਈ ਘੁਟਾਲਾ ਨਹੀਂ ਹੋਇਆ, ਅਸੀਂ ਓਹੀ ਆਬਕਾਰੀ ਨੀਤੀ ਪੰਜਾਬ ਵਿੱਚ ਨੀਤੀ ਲਾਗੂ ਕੀਤੀ ਤਾਂ ਸਾਡਾ ਮਾਲੀਆ ਤਕਰੀਬਨ 41 ਫ਼ੀਸਦ ਵਧਿਆ – ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਘੁਟਾਲਾ ਨਹੀਂ ਹੋਇਆ। ਉਹ ਸਿਰਫ ਘਪਲੇ ਦੇ ਦੋਸ਼ ਲਗਾ ਰਹੇ ਹਨ। ਜਿਸ ਨੀਤੀ ਵਿੱਚ ਘੁਟਾਲੇ ਦੀ ਗੱਲ ਇਹ ਲੋਕ ਕਰ ਰਹੇ ਹਨ, ਅਸੀਂ ਉਹੀ ਨੀਤੀ ਪੰਜਾਬ ਵਿੱਚ ਲਾਗੂ ਕੀਤੀ ਅਤੇ ਸਾਡੇ ਮਾਲੀਏ ਵਿੱਚ ਕਰੀਬ 41 ਫ਼ੀਸਦ ਦਾ ਵਾਧਾ ਹੋਇਆ।

ਅਰਵਿੰਦ ਕੇਜਰੀਵਾਲ ਨੂੰ ਦੇਸ਼ ਦੇ ਆਮ ਲੋਕਾਂ ਲਈ ਸਿੱਖਿਆ ਅਤੇ ਸਿਹਤ ਦਾ ਅਨੋਖਾ ਮਾਡਲ ਪੇਸ਼ ਕਰਨ ਲਈ ਸਜ਼ਾ ਦਿੱਤੀ ਜਾ ਰਹੀ ਹੈ- ਸੰਜੇ ਸਿੰਘ
‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਅੱਜ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦੇ ਆਮ ਲੋਕਾਂ ਸਾਹਮਣੇ ਸਿੱਖਿਆ ਅਤੇ ਸਿਹਤ ਦਾ ਨਿਵੇਕਲਾ ਮਾਡਲ ਪੇਸ਼ ਕਰਨ ਦੀ ਸਜ਼ਾ ਦਿੱਤੀ ਜਾ ਰਹੀ ਹੈ। ਪਰ ਮੈਂ ਭਾਜਪਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਝੁਕੇਗਾ ਨਹੀਂ, ਹਮੇਸ਼ਾ ਲੜਦਾ ਰਹੇਗਾ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਦੇਸ਼ ਨੂੰ ਨੰਬਰ ਇਕ ਬਣਾਉਣ ਦਾ ਜੋ ਮਿਸ਼ਨ ਹੈ ਉਹ ਜਾਰੀ ਰਹੇਗਾ। ਇਸ ਮਿਸ਼ਨ ਲਈ ਇੱਕ ਇੱਕ ਵਰਕਰ ਕੇਜਰੀਵਾਲ ਜੀ ਦੇ ਨਾਲ ਖੜਾ ਰਹੇਗਾ।

ਮਸਲਾ ਭ੍ਰਿਸ਼ਟਾਚਾਰ ਦੀ ਜਾਂਚ ਦਾ ਨਹੀਂ ਬਲਕਿ ਜਾਂਚ ਏਜੰਸੀਆਂ ਦੀ ਮਦਦ ਲੈ ਕੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨ ਦਾ ਹੈ – ਰਾਘਵ ਚੱਢਾ

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਸ਼ਾਸਨ ਦਾ ਅਜਿਹਾ ਮਾਡਲ ਦਿੱਤਾ ਹੈ, ਜਿਸ ‘ਚ ਸਾਰਿਆਂ ਨੂੰ ਮੁਫਤ ਬਿਜਲੀ ਅਤੇ ਪਾਣੀ ਮਿਲਦਾ ਹੈ ਅਤੇ ਬਿਜਲੀ ਦੇ ਕੱਟ ਵੀ ਨਹੀਂ ਹੁੰਦੇ। ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਕਈ ਲੋਕ ਭਲਾਈ ਸਕੀਮਾਂ ਲੈ ਕੇ ਆਏ।

ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਤਿੰਨ ਵਾਰ ਭਾਜਪਾ ਨੂੰ ਹਰਾਇਆ। ਫਿਰ ਪੰਜਾਬ ਵਿੱਚ ਧੂੜ ਚਟਾਈ। ਹੁਣ ਸਾਡੀ ਪਾਰਟੀ ਪੂਰੇ ਦੇਸ਼ ਵਿੱਚ ਫੈਲ ਰਹੀ ਹੈ। ਭਾਜਪਾ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਇਸੇ ਲਈ ਭਾਜਪਾ ਨੇ ਈਦੀ-ਸੀਬੀਆਈ ਅਤੇ ਹੋਰ ਏਜੰਸੀਆਂ ਨੂੰ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਲਈ ਛੱਡ ਦਿੱਤਾ ਹੈ।

ਇੱਥੇ ਮਸਲਾ ਭ੍ਰਿਸ਼ਟਾਚਾਰ ਜਾਂ ਘੁਟਾਲਿਆਂ ਦੀ ਜਾਂਚ ਦਾ ਨਹੀਂ ਸਗੋਂ ਜਾਂਚ ਏਜੰਸੀਆਂ ਦੀ ਮਦਦ ਲੈ ਕੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨ ਦਾ ਹੈ। ਪਰ ਭਾਜਪਾ ਇਸ ਵਹਿਮ ਵਿੱਚ ਹੈ ਕਿ ਇਹ ਸਭ ਕਰਨ ਨਾਲ ਆਮ ਆਦਮੀ ਪਾਰਟੀ ਖਤਮ ਹੋ ਜਾਵੇਗੀ। ਅੱਜ ਦਿੱਲੀ ਅਤੇ ਦੇਸ਼ ਦਾ ਹਰ ਨਾਗਰਿਕ ਅਰਵਿੰਦ ਕੇਜਰੀਵਾਲ ਜੀ ਨਾਲ ਚਟਾਨ ਵਾਂਗ ਖੜ੍ਹਾ ਹੈ। ਮੈਂ ਭਾਜਪਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਰਵਿੰਦ ਕੇਜਰੀਵਾਲ ‘ਤੇ ਹੱਥ ਰੱਖਣਾ ਬਿਜਲੀ ਦੀ ਨੰਗੀ ਤਾਰ ‘ਤੇ ਹੱਥ ਰੱਖਣ ਦੇ ਬਰਾਬਰ ਹੈ।

ਮੈਂ ਭਾਜਪਾ ਨੂੰ ਸਲਾਹ ਦੇਣਾ ਚਾਹੁੰਦਾ ਹਾਂ ਕਿ ਈਡੀ ਸੀਬੀਆਈ ਦੀ ਵਰਤੋਂ ਉਨ੍ਹਾਂ ਲੋਕਾਂ ‘ਤੇ ਕਰੋ ਜੋ ਇਨ੍ਹਾਂ ਛਾਪਿਆਂ ਤੋਂ ਡਰਦੇ ਹਨ। ਆਮ ਆਦਮੀ ਪਾਰਟੀ ਦੇ ਲੋਕ ਅੰਦੋਲਨ ਵਿੱਚੋਂ ਪੈਦਾ ਹੋਏ ਲੋਕ ਹਨ। ਅਸੀਂ ਕਈ ਵਾਰ ਜੇਲ੍ਹ ਜਾ ਚੁੱਕੇ ਹਾਂ ਇਸ ਲਈ ਅਸੀਂ ਜੇਲ੍ਹ ਤੋਂ ਨਹੀਂ ਡਰਦੇ।

LEAVE A REPLY

Please enter your comment!
Please enter your name here