ਗੁਰਦੁਆਰਾ ਸਿੱਖ ਐਸੇਸੇਸ਼ਨ ਆਫ ਬਾਲਟੀਮੋਰ ਵਿਖੇ ਸਾਲਾਨਾ ਵਿਸਾਖੀ ਮੇਲਾ ਭਾਰੀ ਰੋਣਕਾ ਨਾਲ ਸੱਜਿਆਂ

0
254

ਨਿਸ਼ਾਨ ਸਾਹਿਬ ਦੀ ਸੇਵਾ ਪੰਜ ਪਿਆਰਿਆਂ ਦ ਅਗਵਾਈ ਵਿੱਚ ਕੀਰਤਨ ਤੇ ਜੈਕਾਰਿਆਂ ਨਾਲ ਕੀਤੀ।
ਵੱਖ ਵੱਖ ਕੀਰਤਨ ਜਥਿਆਂ ਨੇ ਕੀਰਤਨ ਨਾਲ ਵਿਸਾਖੀ ਦੇ ਧਾਰਮਿਕ ਅਕੀਦੇ ਤੇ ਖ਼ੂਬ ਚਾਨਣਾ ਪਾਇਆ।
ਵੱਖ ਵੱਖ ਸਟਾਲਾ ਤੇ ਪਕਵਾਨ,ਧਾਰਮਿਕ ਲਿਟਰੇਚਰ,ਪੰਜਾਬੀ ਪਹਿਰਾਵੇ ਤੇ ਬੱਚਿਆਂ ਦੀਆ ਰਾਈਡਾਂ ਨੇ ਮੇਲੇ ਦੀ ਰੋਣਕ ਵਧਾਈ।
ਗੀਅ ਡਿਜੋਕਨ ਚੇਅਰਮੈਨ ਅਫਰੀਕਨ ਕਮਿਸ਼ਨ ਮੈਰੀਲੈਡ ਤੇ ਸੋਨੀਆ ਰਿਆਜ਼ ਕੈਮਰੂਨ ਡਾਇਰੈਕਟਰ ਅੰਤਰ-ਰਾਸ਼ਟਰੀ ਫੋਰਮ,ਸ਼ਾਜੀਆਂ ਸ਼ਾਹ ਡੈਮੋਕਰੇਟਕ ਸਟੇਟ ਮੈਂਬਰ ਤੇ ਰਾਜ ਰਾਠੋਰ ਅੰਬੈਸਡਰ ਧਾਰਮਿਕ ਅਫੇਅਰ ਬਤੋਰ ਗੈਸਟ ਵਿਸਾਖੀ ਮੇਲੇ ਵਿੱਚ ਵਿਚਰੇ।
ਪ੍ਰਬੰਧਕਾ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ।

ਮੈਰੀਲੈਡ -(ਸੁਰਿੰਦਰ ਗਿੱਲ ) ਸਿੱਖ ਐਸੋਸੇਸ਼ਨ ਆਫ ਬਾਲਟੀਮੋਰ ਰੈਡਲਜ ਟਾਊਨ ਮੈਰੀਲੈਡ ਦੀ ਪ੍ਰਬੰਧਕ ਕਮੇਟੀ ਨੇ ਸੰਗਤਾ ਦੇ ਸਹਿਯੋਗ ਨਾਲ ਸਲਾਨਾ ਵਿਸਾਖੀ ਮੇਲਾ ਧਾਰਮਿਕ ਰਹੁ-ਰੀਤਾਂ ਨਾਲ ਮਨਾਇਆ ਹੈ। ਸੰਗਤਾ ਦਾ ਇਕੱਠ ਸਵੇਰ ਤੋ ਸ਼ੁਰੂ ਹੋ ਗਿਆ ਸੀ। ਲਗਾਤਾਰ ਵੱਖ ਵੱਖ ਪਕਵਾਨਾਂ ਦਾ ਅਨੰਦ ਮਾਣਦੇ ਇਕ ਦੂਜੇ ਨੂੰ ਵਧਾਈਆਂ ਦਿੰਦੇ ਆਮ ਨਜ਼ਰ ਆਉਂਦੇ ਦੇਖੇ ਗਏ ਹਨ।
ਆਸਾ ਦੀ ਵਾਰ ਤੋ ਬਾਅਦ ਨਿਸ਼ਾਨ ਸਾਹਿਬ ਦੀ ਸੇਵਾ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੀਰਤਨ ਕਰਦੇ ਕੀਤੀ ਗਈ ਹੈ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਕਿ ਨਿਸ਼ਾਨ ਸਾਹਿਬ ਸ਼ਸ਼ੋਭਿਤ ਕੀਤਾ ਗਿਆ ਹੈ। ਸਮੁੱਚੀ ਸੰਗਤ ਦੀ ਸੇਵਾ ਕਾਬਲੇ ਤਾਰੀਫ਼ ਰਹੀ ਹੈ।

ਭਾਈ ਸ਼ਵਿਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਅੰਮ੍ਰਿਤਸਰ ਤੇ ਸਥਾਨਕ ਰਾਗੀ ਜਥੇ ,ਨੂਰ ਏ ਖਾਲਸਾ ਦੇ ਜਥੇ ਤੋ ਇਲਾਵਾ ਬੱਚਿਆਂ ਵੱਲੋਂ ਵੀ ਕੀਰਤਨ ਨਾਲ ਸੰਗਤਾ ਨੂੰ ਨਿਹਾਲ ਕੀਤਾ ਗਿਆ। ਵਿਸਾਖੀ ਦੇ ਅਦੁੱਤੀ ਦਿਹਾੜੇ ਤੇ ਪੰਥ ਸਾਜਨਾਂ ਦਿਵਸ ਬਾਰੇ ਖ਼ੂਬ ਚਾਨਣਾ ਪਾਇਆ ਹੈ। ਸੰਗਤਾ ਲਗਾਤਾਰ ਨਤਮਸਤਕ ਹੁੰਦੀਆਂ ਆਮ ਵੇਖੀਆਂ ਗਈਆਂ।ਜਿਸ ਦਾ ਅਦਭੁਤ ਨਜ਼ਾਰਾ ਤੇ ਸੰਗਤੀ ਲਾਹਾ ਹਰੇਕ ਨੇ ਲਿਆ ਹੈ।ਵੱਖ ਵੱਖ ਸਟਾਲਾ ਤੇ ਤਰਾਂ ਤਰਾਂ ਦੇ ਪਕਵਾਨ ਜਿਸ ਵਿੱਚ ਛੋਲੇ ਭਠੂਰੇ,ਪੀਜਾ,ਆਇਸ ਕਰੀਮ,ਦਹੀ ਭਲੇ,ਮਿੱਠੇ ਚਾਵਲ,ਤਾਜ਼ੀਆਂ ਜਲੇਬੀਆਂ ,ਗੋਲ ਗੱਪੇ,ਗੰਨੇ ਦਾ ਰੱਸ ਤੇ ਚਾਹ ਮਿਠਾਈ ਤੋ ਇਲਾਵਾ ਕੜੀ ਚਾਵਲ ਤੇ ਮਟਰ ਪਨੀਰ ਸਬਜ਼ੀ ਦੇ ਲੰਗਰ ਲਗਾਤਾਰ ਤਿੰਨ ਵਜੇ ਤੱਕ ਚੱਲਦੇ ਰਹੇ। ਜਿਸ ਦਾ ਅਨੰਦ ਸੰਗਤਾ ਨੇ ਖ਼ੂਬ ਲਿਆ ਹੈ।

ਮੈਰੀਲੈਡ ਸਟੇਟ ਤੋ ਗੀਅ ਡਿਜੋਕਨ ਚੇਅਰਮੈਨ ਅਫਰੀਕਨ ਅਮਰੀਕਨ ਕਮਿਸ਼ਨ ਮੈਰੀਲੈਡ ਸੋਨੀਆ ਰਿਆਜ਼ ਅੰਤਰ ਰਾਸ਼ਟਰੀ ਫੋਰਮ,ਕੈਮਰੂਨ ਮੁਲਕ ਦੀ ਡਾਇਰੈਕਟਰ ,ਰਾਜ ਰਾਠੋਰ ਅੰਬੈਸਡਰ ਟੂਰਿਜਮ ਪਾਕਿਸਤਾਨ ,ਸ਼ਾਜੀਆ ਸ਼ਾਹ ਡੈਮੋਕਰੇਟਕ ਨੇਤਾ
ਨੂੰ ਪ੍ਰਬੰਧਕ ਕਮੇਟੀ ਦੇ ਨੁੰਮਾਇਦਿਆ ਨੇ ਸਨਮਾਨਿਤ ਕੀਤਾ।ਇਹਨਾਂ ਤੋ ਇਲਾਵਾ ਵੱਖ ਵੱਖ ਕੁਮਿਨਟੀਆ ਤੋ ਭਾਰੀ ਸੰਗਤਾ ਨੇ ਹਿੱਸਾ ਲਿਆ ਤੇ ਵਿਸਾਖੀ ਮੇਲੇ ਦਾ ਖ਼ੂਬ ਅਨੰਦ ਮਾਣਿਆ ਹੈ।
ਗਤਕੇ ਦੀ ਟੀਮ ਨੇ ਮਾਰਸ਼ਲ ਆਰਟ ਰਾਹੀ ਖ਼ੂਬ ਜੋਹਰ ਦਿਖਾਏ ਜਿਸ ਦੇ ਬਾਰੇ ਭਾਈ ਲਖਵਿੰਦਰ ਸਿੰਘ ਨੇ ਖ਼ੂਬ ਚਾਨਣਾ ਪਾਇਆ ਹੈ। ਬੱਚਿਆਂ ਦੇ ਜੋਹਰ ਕਾਬਲੇ ਤਾਰੀਫ਼ ਰਹੇ ਹਨ।
ਬੀਬੀਆਂ ਨੇ ਜਿਉਲਰੀ ,ਪੰਜਾਬੀ ਪਹਿਰਾਵੇ ਦੀ ਖ਼ਰੀਦੋ ਫ਼ਰੋਖ਼ਤ ਕਰਕੇ ਮੇਲੇ ਦਾ ਲਾਹਾ ਲਿਆ ਹੈ। ਧਾਰਮਿਕ ਕਿਤਾਬਾਂ ਤੇ ਧਾਰਮਿਕ ਚਿੰਨਾਂ,ਕਿਰਪਾਨਾਂ ਤੇ ਸਜਾਵਟੀ ਸਮਾਨ ਦੇ ਸਟਾਲਾ ਨੇ ਮੇਲੇ ਦੀ ਰੋਣਕ ਵਿੱਚ ਖ਼ੂਬ ਵਾਧਾ ਕੀਤਾ ਹੈ।
ਸਮੁੱਚੇ ਮੇਲੇ ਦਾ ਇਕੱਠ ਕਾਬਲੇ ਤਾਰੀਫ਼ ਸੀ ਤੇ ਹਰ ਕੋਈ ਕਹਿ ਰਿਹਾ ਸੀ ਕਿ ਮੇਲੇ ਦੀ ਭਾਰੀ ਗਿਣਤੀ ਨੇ ਸਾਰੇ ਰਿਕਾਰਡਾਂ ਨੂੰ ਮਾਤ ਪਾ ਦਿੱਤੀ ਹੈ।
ਸਮੁੱਚੀ ਕਮੇਟੀ ਵੱਲੋਂ ਸੇਵਾ ਵਿੱਚ ਅਥਾਹ ਦਿਲਚਸਪੀ ਦਿਖਾਈ ਹੈ। ਜਿਸ ਦੀ ਤਾਰੀਫ਼ ਤੇ ਸੇਵਾ ਆਮ ਵੇਖਣ ਨੂੰ ਮਿਲੀ ਹੈ।ਕੁਝ ਇਕ ਸਿਰਫ ਸ਼ੋਹਰਤ ਦੇ ਚੱਕਰ ਵਿੱਚ ਇੱਧਰ ਉਧਰ ਵੇਖੇ ਗਏ ਜੋ ਅਪਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਕੈਮਰੇ ਅੱਗੇ ਅਪਨੀ ਹਾਜ਼ਰੀ ਲਗਵਾ ਅਪਨੀ ਹੳਮੇ ਨੂੰ ਸੰਤਸ਼ਟ ਕਰਨ ਦੇ ਚੱਕਰ ਵਿੱਚ ਵੇਖੇ ਗਏ। ਜੋ ਅਪਨੀ ਹਊਮੇ ਵਿੱਚ ਉਲਝੇ ਇਕ ਦੂਜੇ ਵੱਲ ਟੇਢੀ ਨਜ਼ਰ ਜਾਂ ਨਜ਼ਰ ਬਚਾਉਂਦੇ ਵਿਚਰਦੇ ਵੇਖੇ ਗਏ। ਜੋ ਸਿਰਫ ਅਪਨੀ ਹੋਂਦ ਦੀ ਹਾਜ਼ਰੀ ਤੱਕ ਸੀਮਤ ਸਨ।
ਸਮੁੱਚਾ ਵਿਸਾਖੀ ਮੇਲਾ ਮੈਰੀਲੈਡ ਵਿੱਚ ਅਪਨੀ ਛਾਪ ਛੱਡ ਗਿਆ ,ਜਿਸ ਦਾ ਜ਼ਿਕਰ ਕਈ ਦਿਨ ਹੁੰਦਾ ਰਹੇਗਾ।
ਅਗਲਾ ਵਿਸਾਖੀ ਦਿਹਾੜਾ ਅਜਿਹੇ ਰੂਪ ਵਿੱਚ ਹੀ ਜੀ ਐਨ ਐਫ ਦੇ ਗੁਰੂ ਘਰ 23 ਅਪ੍ਰੈਲ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here