ਅਰੁਣਾਚਲ ਪ੍ਰਦੇਸ਼ ਦੇ ਸੂਬਾ ਪ੍ਰਧਾਨ ਤੇ ਸਿਹਤ ਮੰਤਰੀ ਬੀਹੂਰਾਮ ਵਾਘੇ ਦਾ ਜ਼ਿਲ੍ਹਾ ਪ੍ਰਧਾਨ ਭਾਜਪਾ ਹਰਜੀਤ ਸਿੰਘ ਸੰਧੂ ਵਲੋਂ ਭਰਵਾਂ ਸਵਾਗਤ
ਸਾਬਕਾ ਪ੍ਰਿੰਸੀਪਲ ਗੁਰਦਿਆਲ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਵੀ ਲਿਆ ਆਸ਼ੀਰਵਾਦ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,23 ਸਤੰਬਰ
ਭਾਰਤੀ ਜਨਤਾ ਪਾਰਟੀ ਸੂਬਾ ਅਰੁਣਾਚਲ ਪ੍ਰਦੇਸ਼ ਦੇ ਸੂਬਾ ਪ੍ਰਧਾਨ ਅਤੇ ਮਾਨਯੋਗ ਸਿਹਤ ਮੰਤਰੀ ਸ੍ਰੀ ਬੀਹੂਰਾਮ ਵਾਘੇ ਆਪਣੇ ਅਚਨਚੇਤ ਦੌਰੇ ਦੌਰਾਨ ਪੰਜਾਬ ਆਏ, ਜਿੰਨ੍ਹਾਂ ਨੂੰ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਸ.ਹਰਜੀਤ ਸਿੰਘ ਸੰਧੂ ਵੱਲੋਂ ਆਪਣੇ ਸਾਥੀਆਂ ਸਮੇਤ ਏਅਰਪੋਰਟ ਤੋਂ ਰਿਸੀਵ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਮਾਣਯੋਗ ਸ੍ਰੀ ਬੀਹੂਰਾਮ ਵਾਘੇ ਸਮੁੱਚੀ ਟੀਮ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰਬਾਣੀ ਸ਼ਬਦ ਸਰਵਣ ਕੀਤੇ। ਇਸ ਤੋਂ ਬਾਅਦ ਤਰਨਤਾਰਨ ਦੇ ਮੁੱਖ ਦਫਤਰ ਵਿਖੇ ਜ਼ਿਲ੍ਹਾ ਤਰਨਤਾਰਨ ਦੀ ਟੀਮ ਵੱਲੋਂ ਪ੍ਰਦੇਸ਼ ਪ੍ਰਧਾਨ ਮਾਣਯੋਗ ਸ੍ਰੀ ਬੀਹੂਰਾਮ ਵਾਘੇ ਦਾ ਸਵਾਗਤ ਕੀਤਾ ਗਿਆ। ਜਿਨ੍ਹਾਂ ਵੱਲੋਂ ਮੌਜੂਦ ਸਾਰੇ ਹੀ ਪਾਰਟੀ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਰੀਤੀ-ਨੀਤੀ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਸਿਆਸੀ ਸਫਰ ਦੀ ਮਿਸਾਲ ਦਿੰਦਿਆਂ ਭਾਜਪਾ ਵਿੱਚ ਤਨ ਮਨ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਬੁਲੰਦੀਆਂ ਤੱਕ ਜਾਣ ਲਈ ਪਾਰਟੀ ਦੀ ਕਾਮਯਾਬੀ ਬਾਰੇ ਵੀ ਵਰਕਰਾਂ ਨੂੰ ਬਾਰੀਕੀ ਨਾਲ ਦੱਸਿਆ।ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਜ਼ਿਲ੍ਹਾ ਤਰਨਤਾਰਨ ਵਿੱਚ ਪਾਰਟੀ ਦੀ ਕਾਰਗੁਜਾਰੀ ਅਤੇ ਕਾਮਯਾਬੀ ਦੀ ਜਾਣਕਾਰੀ ਦਿੰਦਿਆਂ ਸਾਰੇ ਹੀ ਜ਼ਿਲ੍ਹਾ ਆਗੂਆਂ ਦੀ ਮਿਹਨਤ ਅਤੇ ਰਾਤ ਦਿਨ ਕੀਤੇ ਜਾ ਰਹੇ ਪਾਰਟੀ ਲਈ ਲਗਨ ਮਿਹਨਤ ਨਾਲ ਕੀਤੇ ਜਾ ਰਹੇ ਸੰਗਠਨ ਦੇ ਕੰਮ ਬਾਰੇ ਜਾਣੂ ਕਰਵਾਇਆ,ਜਿਸ ਦੀ ਉਚੇਚੇ ਤੌਰ ਤੇ ਪ੍ਰਦੇਸ਼ ਪ੍ਰਧਾਨ ਬੀਹੂਰਾਮ ਵੇਘਲ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਉਨਾਂ ਦੀ ਟੀਮ ਦੀ ਸਰਾਹਨਾ ਕੀਤੀ।ਇਸ ਤੋਂ ਬਾਅਦ ਸ੍ਰੀ ਬੀਹੂਰਾਮ ਵਾਘੇ ਪਿੰਡ ਦੀਨੇਵਾਲ ਨਿਵਾਸੀ ਆਪਣੇ ਪੜਾਈ ਦੇ ਗੁਰੂ ਸਾਬਕਾ ਪ੍ਰਿੰਸੀਪਲ ਸਰਦਾਰ ਗੁਰਦਿਆਲ ਸਿੰਘ ਨੂੰ ਲਗਭਗ 45 ਸਾਲ ਬਾਅਦ ਮਿਲਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਗਏ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਪੜਾਈ ਦੇ ਦਿਨਾਂ ਦੀਆਂ ਯਾਦਾਂ ਤਾਜੀਆਂ ਕੀਤੀਆਂ।ਇਸ ਮੌਕੇ ਤੇ ਪਿੰਡ ਨਿਵਾਸੀਆਂ, ਭਾਜਪਾ ਆਗੂਆਂ ਦੀ ਹਾਜਰੀ ਵਿੱਚ ਉਨ੍ਹਾਂ ਨੂੰ ਵਿਸੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਜ਼ਿਲ੍ਹਾ ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਰਿਤੇਸ਼ ਚੋਪੜਾ,ਮੀਤ ਪ੍ਰਧਾਨ ਨੇਤਰਪਾਲ ਸਿੰਘ, ਮੀਤ ਪ੍ਰਧਾਨ ਜਸਕਰਨ ਸਿੰਘ,ਸਕੱਤਰ ਸਵਿੰਦਰ ਸਿੰਘ ਪੰਨੂ,ਸਕੱਤਰ ਵਿਨੀਤ ਪਾਸੀ,ਸਕੱਤਰ ਰੋਹਿਤ ਵੇਦੀ,ਸਕੱਤਰ ਗੌਰਵ ਚੋਪੜਾ,ਸਕੱਤਰ ਵਿਜੇ ਵਿਨਾਇਕ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ ਵੇਈਂਪੂਈ, ਮਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਕੋ-ਕਨਵੀਰਨਰ ਵਪਾਰ ਸੈੱਲ ਵਿਵੇਕ ਅਗਰਵਾਕ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ ਰੈਸ਼ੀਆਣਾ,ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਸਰਕਲ ਪ੍ਰਧਾਨ ਨਰਿੰਦਰ ਸਿੰਘ,ਸਰਕਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ,ਸਰਕਲ ਪ੍ਰਧਾਨ ਗੌਰਵ ਦੇਵਗਨ, ਸਰਕਲ ਪ੍ਰਧਾਨ ਹਰਪਾਲ ਸੋਨੀ,ਸਰਕਲ ਪ੍ਰਧਾਨ ਡਾ.ਮਨਦੀਪ ਸਿੰਘ ਠਰੂ, ਸਰਕਲ ਪ੍ਰਧਾਨ ਪਵਨ ਕੁੰਦਰਾ,ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ, ਸਰਕਲ ਪ੍ਰਧਾਨ ਸਾਹਿਬ ਸਿੰਘ ਝਾਮਕਾ,ਸਰਕਲ ਪ੍ਰਧਾਨ ਡਾ.ਦਵਿੰਦਰ ਕੁਮਾਰ,ਸਰਕਲ ਪ੍ਰਧਾਨ ਕਾਰਜ ਸਿੰਘ ਸ਼ਾਹ, ਸਰਕਲ ਪ੍ਰਧਾਨ ਜਸਬੀਰ ਸਿੰਘ,ਸਰਕਲ ਪ੍ਰਧਾਨ ਸਾਹਿਬ ਸਿੰਘ,ਸਰਕਲ ਪ੍ਰਧਾਨ ਸਤਨਾਮ ਸਿੰਘ, ਸਰਕਲ ਪ੍ਰਧਾਨ ਮਹਿਤਾਬ ਸਿੰਘ,ਸਰਕਲ ਪ੍ਰਧਾਨ ਦਲਜੀਤ ਸਿੰਘ,ਸਰਕਲ ਪ੍ਰਧਾਨ ਸੁਰੇਸ਼ ਕੁਮਾਰ ਪਿੰਕਾ ਸਮੇਤ ਵੱਡੀ ਗਿਣਤੀ ਵਿੱਚ ਹੋਰ ਵੀ ਪਾਰਟੀ ਵਰਕਰ ਸਾਹਿਬਾਨ ਮੌਜੂਦ ਸਨ।