ਅਸਿਸਟੈਂਟ ਪੋਸਟਮਾਸਟਰ ਰਾਜਵਿੰਦਰ ਕੌਰ ਦੀ ਸੇਵਾ ਮੁਕਤੀ ‘ਤੇ ਸਟਾਫ ਵੱਲੋਂ  ਵਿਦਾਇਗੀ ਪਾਰਟੀ

0
151
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,25 ਜੁਲਾਈ
ਪੋਸਟ ਆਫਿਸ ਵਿਭਾਗ ਵਿੱਚ 1999 ‘ਚ ਕਪੂਰਥਲਾ ਤੋਂ ਆਪਣੀ ਡਿਊਟੀ ਸ਼ੁਰੂ ਕਰਕੇ ਅੰਮ੍ਰਿਤਸਰ,ਬੰਡਾਲਾ ਵਿਖੇ ਬਿਹਤਰ ਤੇ ਬੇਦਾਗ ਅਣਥੱਕ ਸੇਵਾਵਾਂ ਨਿਭਾਉਂਦਿਆਂ ‘ਤੇ ਹੁਣ ਤਰਨ ਤਾਰਨ ਵਿਖੇ ਬਤੌਰ  ਅਸਿਸਟੈਂਟ ਪੋਸਟ ਮਾਸਟਰ  ਸੇਵਾਵਾਂ ਨਿਭਾਉਂਦੇ ਆ ਰਹੇ ਰਾਜਵਿੰਦਰ ਕੌਰ ਵੱਲੋਂ ਸਵੈ ਇੱਛਾ ਨਾਲ ਲਈ ਗਈ ਸੇਵਾ ਮੁਕਤੀ ਮੌਕੇ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਸਥਾਨਕ ਇੱਕ ਰੈਸਟੋਰੈਂਟ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਉਹਨਾਂ ਦੇ ਨਾਲ ਡਿਊਟੀ ਨਿਭਾ ਰਹੇ ਸਟਾਫ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਵੀ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਮੂਹ ਸਟਾਫ ਵੱਲੋਂ ਰਾਜਵਿੰਦਰ ਕੌਰ ਨੂੰ ਜਿੱਥੇ ਸੇਵਾ ਮੁਕਤੀ ‘ਤੇ ਉਹਨਾਂ ਦੀ ਬਾਕੀ ਜਿੰਦਗੀ ਖੁਸ਼ਹਾਲ ਰਹਿਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ,ਉਥੇ ਉਹਨਾਂ ਨੂੰ ਯਾਦਗਾਰੀ ਚਿੰਨ ਤੇ ਤੋਹਫੇ ਦੇ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ।ਇਸ ਮੌਕੇ ਪੋਸਟ ਆਫਿਸ ਦੇ ਸਟਾਫ ਤੋਂ ਇਲਾਵਾ ਪੁੱਜੇ ਅਧਿਕਾਰੀਆਂ ਜਿਨਾਂ ਵਿੱਚ ਪੋਸਟ ਮਾਸਟਰ ਸਮੀਰ ਨਾਗਪਾਲ,ਏਐਸਪੀ ਦਲੀਪ ਸਿੰਘ, ਡਾਇਰੈਕਟਰ ਲਖਵਿੰਦਰ ਪਾਲ ਸਿੰਘ,ਸਟੇਜ ਸਕੱਤਰ ਹਰਜਿੰਦਰ ਸਿੰਘ ਤੇ ਹੋਰ ਬੁਲਾਰਿਆਂ ਨੇ  ਰਾਜਵਿੰਦਰ ਕੌਰ ਦੀਆਂ ਆਪਣੀ ਡਿਊਟੀ ਦੌਰਾਨ ਨਿਭਾਈਆਂ ਗਈਆਂ ਅਣਥੱਕ ਤੇ ਬਿਹਤਰ ਸੇਵਾਵਾਂ ਦੀ ਸਲਾਘਾ ਕੀਤੀ।ਉਹਨਾਂ ਕਿਹਾ ਕਿ ਪੋਸਟ ਆਫਿਸ ਦੀ ਤਰੱਕੀ ਵਿੱਚ ਇਹੋ ਜਿਹੇ ਮਿਹਨਤੀ ਅਧਿਕਾਰੀ ਤੇ ਕਰਮਚਾਰੀਆਂ ਦਾ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ ਅਤੇ ਇਹਨਾਂ ਨਾਲ ਸਮਾਂ ਬਿਤਾਉਣ ਵਾਲੇ ਸਟਾਫ ਲਈ ਇਹਨਾਂ ਦੇ ਵਿਭਾਗ ਨੂੰ ਸਮਰਪਿਤ ਹੋ ਕੇ ਕੰਮ ਕਰਨ ਦੇ ਤਰੀਕੇ ਇੱਕ ਸੇਧ ਵਜੋਂ ਜਾਣੇ ਜਾਣਗੇ। ਉਹਨਾਂ ਕਿਹਾ ਕਿ ਅਸੀਂ ਸਮੂਹ ਸਟਾਫ ਵੱਲੋਂ ਇਹਨਾਂ ਦੀ ਬਾਕੀ ਜਿੰਦਗੀ ਖੁਸ਼ਹਾਲ ਅਤੇ ਆਪਣੇ ਪਰਿਵਾਰ ਵਿੱਚ ਵਧੀਆ ਬਤੀਤ ਕਰਨ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ, ਉੱਥੇ ਇਹਨਾਂ ਦੀ ਸੇਵਾ ਮੁਕਤੀ ਹੋਣ ਨਾਲ ਵਿਭਾਗ ਨੂੰ ਇੱਕ ਮਿਹਨਤੀ ਅਧਿਕਾਰੀ ਦੀ ਘਾਟ ਜਰੂਰ ਰੜਕੇਗੀ।ਇਸ ਮੌਕੇ ਰਾਜਵਿੰਦਰ ਕੌਰ ਅਤੇ ਉਹਨਾਂ ਦੇ ਪਤੀ ਮਨਜਿੰਦਰ ਸਿੰਘ ਨੇ ਸਮੂਹ ਪੋਸਟ ਆਫਿਸ ਸਟਾਫ ਅਤੇ ਪੁੱਜੇ ਪਰਿਵਾਰਿਕ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰਾਜਵਿੰਦਰ ਦੇ ਪਿਤਾ ਜੀ ਗਿਆਨੀ ਅਜੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here