ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਦਾ ਫੰਡ ਤੇ ਸਨਮਾਨ ਸਮਾਰੋਹ ਉਮੀਦਾਂ ਤੇ ਖਰਾ ਉਤਰਿਆ।
> ਡਾਕਟਰ ਗਿੱਲ ਦੀ ਅਗਵਾਈ ਵਿਚ ਵੀਹ ਹਜ਼ਾਰ ਡਾਲਰ ਦਾ ਮਿਸ਼ਨ ਪੂਰਾ ਕੀਤਾ ।
ਮੈਰੀਲੈਡ-( ਸਰਬਜੀਤ ਗਿੱਲ ) ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਸੰਸਥਾ ਦੋ ਸਾਲ ਪਹਿਲਾ ਹੌਦ ਵਿੱਚ ਆਈ ਸੀ।ਜਿਸ ਦਾ ਮੁੱਖ ਨਿਸ਼ਾਨਾ ਵੱਖ ਵੱਖ ਮੁਲਕਾਂ ਦੀਆਂ ਕੁਮਿਨਟੀਆ ਨੂੰ ਇੱਕ ਪਲੇਟ ਫਾਰਮ ਤੇ ਇਕੱਠਾ ਰੱਖਣਾ ਹੈ। ਸ਼ਾਂਤੀ ਤੇ ਸਤਿਕਾਰ ਦਾ ਸੰਦੇਸ਼ ਘਰ ਘਰ ਪਹੁੰਚਾਉਣਾ ਹੈ।ਇਸ ਦਾ ਪਲੇਠਾ ਫੰਡ ਇਕੱਠ ਤੇ ਸਨਮਾਨ ਸਮਾਰੋਹ ਡਾਕਟਰ ਸੁਰਿੰਦਰ ਸਿੰਘ ਗਿੱਲ ਕੋ-ਚੇਅਰ ਦੀ ਅਗਵਾਈ ਵਿਚ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਸੰਸਥਾਵਾ ਦੇ ਮੁਖੀਆ ਨੂੰ ਸੱਦਾ ਦਿੱਤਾ ਗਿਆ ਸੀ। ਸੋ ਰਾਜ ਰਾਠੌਰ ਪ੍ਰਧਾਨ ਪੀਸ ਐਡ ਹਾਰਮਨੀ ਅੰਤਰ ਰਾਸ਼ਟਰੀ ਸੰਸਥਾ ਅਮਰੀਕਾ,ਕੇ ਕੇ ਸਿਧੂ ਫਾਊਡਰ ਪੰਜਾਬੀ ਕਲੱਬ ਮੈਰੀਲੈਡ,ਗੁਰਦਿਆਲ ਸਿੰਘ ਭੁੱਲਾ,ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਕਲਚਰਲ ਸੁਸਾਇਟੀ ਮੈਰੀਲੈਡ,ਜਿੰਦਰਪਾਲ ਸਿੰਘ ਬਰਾੜ ਸਿਖਸ ਆਫ਼ਿਸ ਡੀ ਐਮ ਵੀ,ਦਲਜੀਤ ਸਿੰਘ ਬੱਬੀ ਪ੍ਰਧਾਨ ਸਿਖਸ ਆਫ਼ ਯੂ ਐਸ ਏ, ਗੁਰਪ੍ਰੀਤ ਸਿੰਘ ਸੰਨੀ ਪ੍ਰਧਾਨ ਗੁਰਦੁਆਰਾ ਸਿਖ ਐਸੋਸੇਸ਼ਨ ਆਫ ਬਾਲਟੀਮੋਰ,ਹਰਜੀਤ ਸਿੰਘ ਹੁੰਦਲ ਸੀ ਈ ਓ ਸਬਰੰਗ ਟੀ ਵੀ,ਦਵਿੰਦਰ ਸਿੰਘ ਗਿੱਲ ਪ੍ਰਧਾਨ ਡੈਮੋਕਰੇਟਕ ਫਰੰਟ ਮੈਰੀਲੈਡ,ਪਰਮਜੀਤ ਸਿੰਘ ਪ੍ਰਧਾਨ ਫਿਰੋਜ ਟਰੇਡਿਗ ਕੰਪਨੀ ਮੈਰੀਲੈਡ, ਪਿੰਕੀ ਹਰਟ,ਬਲੈਕ ਲਿਵ ਮੈਟਰਜ ਮੈਰੀਲੈਡ, ਜਬਰ ਜੰਗ ਸਿੰਘ ਨਿਹੰਗ ਮੁਖੀ, ਕਰੀਨਾ ਹੂ ਚੇਅਰਪਰਸਨ ਅੰਤਰ ਰਾਸ਼ਟਰੀ ਫੋਰਮ ਨੇ ਹਾਜ਼ਰੀ ਲਗਵਾਈ ਤੇ ਢੇਰ ਸਾਰੇ ਫੰਡ ਜੁਟਾਏ ਗਏ ਹਨ। ਸਾਰਿਆਂ ਦਾ ਕਹਿਣਾ ਸੀ ਕਿ ਡਾਕਟਰ ਸੁਰਿੰਦਰ ਸਿੰਘ ਗਿੱਲ ਕੁਮਨਟੀ ਦੇ ਕਾਰਜਾਂ ਤੇ ਮਸਲਿਆਂ ਦੇ ਹੱਲ ਲਈ ਯੋਗਦਾਨ ਪਾ ਰਹੇ ਹਨ। ਜਿਸ ਲਈ ਅਸੀ ਇਹਨਾਂ ਦਾ ਸਹਿਯੋਗ ਹਰ ਪੱਖੋਂ ਖੁੱਲ ਕੇ ਕਰਦੇ ਹਾਂ।
> ਕਰੀਨਾ ਹੂ ਚੇਅਰਪਰਸਨ ਅੰਤਰ ਰਾਸ਼ਟਰੀ ਫੋਰਮ ਨੇ ਕਿਹਾ ਕਿ ਅਸੀ ਕੁਮਨਟੀ ਨੂੰ ਅਪਨੀਆਂ ਮੁਸ਼ਕਲਾਂ ਦੇ ਹੱਲ ਲਈ ਪਲੇਟ ਫਾਰਮ ਸਿਰਜ ਕੇ ਦਿੱਤਾ ਹੈ। ਜਿੱਥੋਂ ਇਹ ਅਪਨੀ ਅਵਾਜ ਬੁਲੰਦ ਕਰਦੇ ਹਨ। ਅਸੀ ਸ਼ਾਂਤੀ ਤੇ ਸਤਿਕਾਰ ਦਾ ਸੁਨੇਹਾ ਦਿੰਦੇ ਹਾਂ,ਤਾਂ ਜੋ ਇਕਜੁਟ ਹੋ ਕੇ ਅਪਨੀ ਸ਼ਕਤੀਆਂ ਲਾਹਾ ਲੈ ਸਕੀਏ। ਉਹਨਾਂ ਆਏ ਮਹਿਮਾਨਾਂ ਦਾ ਤਹਿਦਿਲੋ ਧੰਨਵਾਦ ਕੀਤਾ ਹੈ।
> ਹਰਬੰਸ ਸਿੰਘ ਖਾਲਸਾ,ਚੇਅਰਮੈਨ,ਅਮਰਜੀਤ ਸਿੰਘ ਸੰਧੂ ਪ੍ਰਧਾਨ ਸਿਖਸ ਆਫ਼ਿਸ ਡੀ ਐਮ ਵੀ ਗੁਰਦੇਬ ਸਿੰਘ ਘੌਤੜਾ,ਟਰਸਟੀ ਗੁਰਦੁਆਰਾ ਸਿਖ ਐਸਿਸੇਸ਼ਨ ਬਾਲਟੀਮੋਰ.ਪ੍ਰਿੰਸ ਅਨੰਦ ਸੀ ਦੀ ਓ ਮਿੰਟ ਚੇਨ ਰੈਸਟੋਰੈਟ,ਸੁਰਿੰਦਰ ਸਿੰਘ ਨੱਤ ,ਰਮਿੰਦਰਜੀਤ ਕੋਰ ਸਕੱਤਰ ਅੰਤਰ ਰਾਸ਼ਟਰੀ ਫੋਰਮ ਯੂ ਐਸ ਏ ,ਰਘਬੀਰ ਸਿੰਘ ,ਕੇਵਲ ਸਿੰਘ ਸਕੱਤਰ ਸਿਖਸ ਆਫ਼ ਡੀ ਐਮ ਵੀ,ਜੱਸਾ ਸਿੰਘ ,ਨਿਰਮਲ ਪਹਾੜੀਆ , ਟੋਮੀਕੋ ਦੁਗਾਨ ਓਦੋਂ ਪ੍ਰਧਾਨ ਯੂ ਪੀ ਐਫ,ਸ਼ਾਜੀਆ ਸ਼ਾਹ,ਨੇ ਅਪਨੀ ਹਾਜ਼ਰੀ ਫੋਨ ਰਾਹੀਂ ਲਗਵਾਈ ਤੇ ਫੰਡਜ ਖੁੱਲ ਕੇ ਭੇਜੇ ਹਨ।
> ਸਮੁੱਚਾ ਸਮਾਗਮ ਬਹੁਤ ਹੀ ਪ੍ਰਭਾਵੀ ਰਿਹਾ, ਸ਼ਾਂਤੀ ਤੇ ਸਤਿਕਾਰ ਦੇ ਸੰਦੇਸ਼ ਨੇ ਹਰੇਕ ਨੂੰ ਏਕੇ ਦਾ ਪਾਠ ਪੜਾਇਆ ਹੈ। ਅਪਨੀ ਸ਼ਕਤੀ ਨੂੰ ਮਜ਼ਬੂਤੀ ਨਾਲ ਪੇਸ਼ ਕਰਨ ਤੇ ਜ਼ੋਰ ਦਿੱਤਾ ਗਿਆ ਹੈ।
> ਰਾਤਰੀ ਭੋਜ ਤੇ ਵਿਚਾਰ ਵਟਾਂਦਰੇ ਰਾਹੀਂ ਹਰੇਕ ਨੇ ਅਪਨੇ ਸੁਝਾ ਦਿੱਤੇ ਤੇ ਮੁੜ ਮਿਲਣ ਦਾ ਸਬੱਬ ਬਣਾਉਣ ਤੇ ਜ਼ੋਰ ਦਿੱਤਾ ਹੈ।ਆਸ ਹੈ ਕੇ ਅਗਲਾ ਸਮਾਗਮ ਕਰੀਨਾ ਹੂ ਚੇਅਰਪਰਸਨ ਦੀ ਅਗਵਾਈ ਵਿਚ ਵਸ਼ਿਗਟਨ ਡੀ ਸੀ ਵਿੱਚ ਰੱਖਿਆ ਗਿਆ ਹੈ। ਜਿਸ ਲਈ ਇਕਤੀ ਜੁਲਾਈ ਦੀ ਤਾਰੀਖ ਦਾ ਐਲਾਨ ਕੀਤਾ ਗਿਆ ਹੈ। ਜੋ ਗਾਲਾ ਈਵੈਟ ਅੰਤਰ ਰਾਸ਼ਟਰੀ ਫੋਰਮ ਯੂ ਐਸ ਏ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ।
> ਹਰੇਕ ਹਾਜ਼ਰ ਸ਼ਖਸੀਅਤ ਦੇ ਕਾਰਜ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ ਜਿਨਾ ਨੇ ਦਿਲੋਂ ਸਹਿਯੋਗ ਵੀ ਦਿੱਤਾ ਹੈ।