ਮੈਰੀਲੈਡ/ ਬਾਲਟੀਮੋਰ-( ਸਰਬਜੀਤ ਗਿੱਲ ) ਡਾਕਟਰ ਹੈਰੀ ਭੰਡਾਰੀ ਸਾਊਥ ਏਸ਼ੀਅਨ ਕੁਮਿਨਟੀ ਦਾ ਨੁੰਮਾਇਦਾ ਹੈ। ਜੋ ਡੈਲੀਗੇਟ ਡਿਸਟ੍ਰਕਟ ਅੱਠ ਤੋਂ ਦੂਜੀ ਵਾਰ ਜਿੱਤਿਆ ਹੈ। ਹੈਰੀ ਭੰਡਾਰੀ (ਡੈਮੋਕ੍ਰੇਟਿਕ ਪਾਰਟੀ) ਮੈਰੀਲੈਂਡ ਹਾਊਸ ਆਫ਼ ਡੈਲੀਗੇਟਸ ਦਾ ਮੈਂਬਰ ਹੈ, ਜੋ ਜ਼ਿਲ੍ਹਾ 8 ਦੀ ਨੁਮਾਇੰਦਗੀ ਕਰਦਾ ਹੈ। ਉਸਨੇ 9 ਜਨਵਰੀ, 2019 ਨੂੰ ਅਹੁਦਾ ਸੰਭਾਲਿਆ ਸੀ। ਉਸਦਾ ਮੌਜੂਦਾ ਕਾਰਜਕਾਲ 13 ਜਨਵਰੀ, 2027 ਨੂੰ ਖਤਮ ਹੋਵੇਗਾ।
ਭੰਡਾਰੀ (ਡੈਮੋਕ੍ਰੇਟਿਕ ਪਾਰਟੀ) ਹੈਲਥ ਤੋ ਇਲਾਵਾ ਕਈ ਕਮੇਟੀਆਂ ਵਿੱਚ ਕੰਮ ਕੀਤਾ ਹੈ। ਜੋ ਬਹੁਤ ਹੀ ਨਿੱਘੇ ਤੇ ਮਿਲਣਸਾਰ ਸ਼ਖਸੀਅਤ ਦੇ ਮਾਲਕ ਹਨ। ਸਾਊਥ ਏਸ਼ੀਅਨ ਤੇ ਘੱਟ ਗਿਣਤੀਆਂ ਲਈ ਸੁਵਿਧਾਵਾ ਮੁਹਈਆ ਕਰਵਾਉਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ।
ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਵੱਲੋਂ ਡਾਕਟਰ ਹੈਰੀ ਭੰਡਾਰੀ ਲਈ ਫੰਡ ਜੁਟਾਉਣ ਦੀ ਮੁਹਿੰਮ ਸ਼ੁਰੂ ਕੀਤੀ। ਜਿਸ ਦੇ ਕੋ ਹੋਸਟ ਕਰੀਨਾ ਹੂ, ਚੇਅਰਪਰਸਨ,ਡਾਕਟਰ ਸੁਰਿੰਦਰ ਸਿੰਘ ਗਿੱਲ ਕੋ ਚੇਅਰ,ਜੈਨੀ ਲਿੰਬਗਦੋ ਕੋ ਹੋਸਟ ਵਜੋਂ ਹਾਜ਼ਰ ਹੋਏ।
ਕੇ ਕੇ ਸਿਧੂ,ਪ੍ਰਿੰਸ ਅਨੰਦ ਤੇ ਦਵਿੰਦਰ ਗਿੱਲ ਬਿਜਨਸਮੈਨਜ ਨੇ ਵੀ ਅਪਨੀ ਹਾਜ਼ਰੀ ਪ੍ਰਗਟਾਈ ਤੇ ਖੂਬ ਫੰਡ ਜੁਟਾਏ। ਚਾਇਨੀ ਤੇ ਨੇਪਾਲੀ ਕੁਮਿਨਟੀ ਦੀ ਭਰਵੀਂ ਹਾਜ਼ਰੀ ਲਗਵਾਈ ਗਈ ਹੈ।
ਹੈਰੀ ਭੰਡਾਰੀ ਨੇ ਕਿਹਾ ਕਿ ਆਉਣ ਵਾਲੀ ਪੀੜੀ ਨੂੰ ਰਾਜਨੀਤੀ ਵਿੱਚ ਪ੍ਰਵੇਸ਼ ਕਰਵਾਉਣਾ ਪਹਿਲ ਕਦਮੀ ਹੋਵੇਗੀ। ਏਸ਼ੀਅਨ ਅਮਰੀਕਨ ਕੁਮਿਨਟੀ ਲਈ ਸਾਝਾ ਕੇਂਦਰ ਬਣਾਉਣ ਵੱਲ ਖ਼ਾਸ ਧਿਆਨ ਦੇਣਾ ਹੈ। ਅੋਰਤਾਂ ਵਿਚ ਵੱਧ ਰਿਹਾ ਅਕੇਲਾਪਣ ਤੇ ਆਤਮ ਹੱਤਿਆਵਾਂ ਨੇ ਸਰਕਾਰ ਨੂੰ ਨਮੋਸ਼ੀ-ਵਾਲੇ ਪਾਸੇ ਪਾਇਆ ਹੋਇਆ ਹੈ। ਇਸ ਲਈ ਵੋਮੈਨ ਸ਼ੈਲਟਰ ਬਣਾਉਣ ਤੇ ਤਵੱਜੋ ਦਿੱਤੀ ਜਾ ਰਹੀ ਹੈ।
ਹਾਜ਼ਰੀਨ ਨੇ ਆਪੋ ਅਪਨੇ ਮੁੱਦਿਆਂ ਨੂੰ ਖੂਬ ਉਬਾਰਿਆ ਜਿਸ ਵਿਚ ਏਸ਼ੀਅਨ ਭਾਸ਼ਾ ਵਿੱਚ ਪਬਲਿਕ ਡਾਕੂਮੈਨਟਸ ਮੁਹਈਆ ਕਰਵਾਉਣਾ,ਮੈਡੀਕੇਡ ਕੈਟਾਗਿਰੀ ਵਾਲਿਆਂ ਦੇ ਬੱਚਿਆਂ ਨੂੰ ਇੱਕ ਛਤਰੀ ਹੇਠਾ ਲਿਆਉਣਾ, ਛੋਟੇ ਕਾਰੋਬਾਰੀਆਂ ਦੀ ਮਦਦ ਕਰਨਾ ਤੇ ਟੈਕਸ ਕੁਲੈਕਸ਼ਨ ਵਿਆਜ ਦਰ ਨੂੰ ਘਟਾਉਣ ਆਦਿ ਸ਼ਾਮਲ ਸੀ।
ਸਾਰਿਆਂ ਦਾ ਧੰਨਵਾਦ ਕਰਦੇ ਹੈਰੀ ਭੰਡਾਰੀ ਨੇ ਭਵਿੱਖ ਵਿਚ ਕੁਝ ਬਿਹਤਰ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ। ਹਰੇਕ ਨੇ ਹੈਰੀ ਭੰਡਾਰੀ ਦੀ ਮਦਦ ਤੇ ਹਮਾਇਤ ਜੁਟਾਉਣ ਤੇ ਜ਼ੋਰ ਦਿੱਤਾ । ਸਮੁੱਚਾ ਫੰਡ ਰਜਿੰਗ ਬਹੁਤ ਪ੍ਰਭਾਵੀ ਰਿਹਾ ਹੈ।
Boota Singh Basi
President & Chief Editor