ਅੰਮ੍ਰਿਤਸਰ ਚ ਸੰਗੀਤਮਈ ਢੰਗ ਦੇ ਨਾਲ ਮਨਾਇਆ ਗਿਆ ਅਦਾਕਾਰਾ ਮਧੂਰੀ ਦਿਖਸ਼ਿਤ ਦਾ ਜਨਮ ਦਿਨ
ਅੰਮ੍ਰਿਤਸਰ ( ਸਵਿੰਦਰ ਸਿੰਘ ) ਅੰਮ੍ਰਿਤਸਰ ਵਿਖੇ ਦਿਲਸ਼ੁਮਾਰ ਆਨੰਦ ਐਂਟਰਟੇਨਮੈਂਟ ਵੱਲੋਂ ਕਿਸ਼ੋਰ ਕੁਮਾਰ ਮੈਮੋਰੀਅਲ ਸੋਸਾਇਟੀ (ਰਜਿ.) ਦੇ ਸਹਿਯੋਗ ਨਾਲ “ਮਾਧੁਰੀ ਦਿਕਸ਼ਿਤ ਬਰਥਡੇ ਸੈਲੀਬ੍ਰੇਸ਼ਨ” ਪ੍ਰੋਗਰਾਮ ਬੜੇ ਉਤਸ਼ਾਹ ਅਤੇ ਰੌਣਕ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਲਾਕਾਰਾਂ ਅਤੇ ਸੰਗੀਤ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ਾਨ ਵਧਾਈ।
ਇਸ ਰੰਗਾਰੰਗ ਸਮਾਗਮ ਦੇ ਆਯੋਜਕ ਦਿਲਸ਼ੁਮਾਰ ਆਨੰਦ, ਰਣਜੀਤਾ ਆਨੰਦ, ਅਨੁਰਾਧਾ ਰਾਜਪੂਤ ਅਤੇ ਵਿਨੋਦ ਕੁਮਾਰ ਸਨ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਮਾਜ ਸੇਵਿਕਾ ਸੁਰਭੀ ਵਰਮਾ ਹਾਜ਼ਰ ਹੋਏ, ਜਿਨ੍ਹਾਂ ਨੇ ਪ੍ਰੋਗਰਾਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਸਮਾਗਮ ਕਲਾ ਅਤੇ ਸੰਗੀਤ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਪਿੱਠਵਰਤੀ ਗਾਇਕ ਤਰਲੋਚਨ ਤੋਚੀ, ਅਰਵਿੰਦਰ ਭੱਟੀ, ਬਲਰਾਜ ਮਾਹਿਨੀਆ, ਅਰੁਣ ਵਿਆਸ, ਪਵਨ ਵਿਆਸ, ਰਮੇਸ਼ ਕੁਮਾਰ ਅਤੇ ਅਜੇ ਮਹਾਜਨ ਵੀ ਮੌਜੂਦ ਸਨ। ਸਮਾਗਮ ਦੌਰਾਨ ਮਾਧੁਰੀ ਦਿਕਸ਼ਿਤ ਦੇ ਪ੍ਰਸਿੱਧ ਗੀਤਾਂ ਅਤੇ ਨ੍ਰਿਤਯ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੀ ਐਂਕਰਿੰਗ ਅਨਿਲ ਮਹਿਰਾ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਨਿਭਾਈ, ਜਦਕਿ ਪ੍ਰੈਸ ਸੈਕਟਰੀ ਦੀ ਜ਼ਿੰਮੇਵਾਰੀ ਸਵਿੰਦਰ ਸਿੰਘ ਸਾਵੀ ਨੇ ਸੰਭਾਲੀ। ਸਮਾਗਮ ਦੇ ਅੰਤ ਵਿੱਚ ਸਾਰੇ ਮਹਿਮਾਨਾਂ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ ਗਿਆ।







