ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀ ਮਤੀ ਕੈਲਾਸ਼ ਕੌਰ ਦੇ  ਅਕਾਲ ਚਲਾਣੇ ‘ਤੇ ਦੁਖ਼ ਦਾ ਪ੍ਰਗਟਾਵਾ

0
39

ਜਾਰੀ ਕਰਤਾ: ਡਾ ਚਰਨਜੀਤ ਸਿੰਘ ਗੁਮਟਾਲਾ0019375739812 ਯੂ ਐਸ ਏ 919417533060 ਵਟਸ ਐਪ

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀ ਮਤੀ ਕੈਲਾਸ਼ ਕੌਰ ਦੇ  ਅਕਾਲ ਚਲਾਣੇ ਤੇ ਦੁਖ਼ ਦਾ ਪ੍ਰਗਟਾਵਾ     

ਅੰਮ੍ਰਿਤਸਰ 7 ਅਕਤੂਬਰ  2024 : ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀ ਮਤੀ ਕੈਲਾਸ਼ ਕੌਰ ਦੀ  ਮੌਤ  ਤੇ ਦੁਖ਼ ਦਾ ਪ੍ਰਗਟਾਵਾ ।ਪ੍ਰੈਸ ਨੂੰ ਜਾਰੀ ਇਕ ਸਾਂਝੇ ਬਿਆਨ ਵਿਚ ਮੰਚ ਦੇ ਸਰਪ੍ਰਸਤ ਪ੍ਰੋਫ਼ੈਸਰ ਮੋਹਨ ਸਿੰਘਡਾ. ਚਰਨਜੀਤ ਸਿੰਘ  ਗੁਮਟਾਲਾ,  ਮਨਮੋਹਨ ਸਿੰਘ ਬਰਾੜਪ੍ਰਿਸੀਪਲ ਕੁਲਵੰਤ ਸਿੰਘ ਅਣਖੀ ਹਰਦੀਪ ਸਿੰਘ ਚਾਹਲ ,ਪ੍ਰਧਾਨ ਇੰਜ. ਹਰਜਾਪ ਸਿੰਘ ਔਜਲਾਸੀਨੀਅਰ ਮੀਤ ਪ੍ਰਧਾਨ  ਡਾ. ਇੰਦਰਜੀਤ ਸਿੰਘ ਗੋਗੋਆਣੀਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਬਿੱਟੂ ਤੇ  ਮੈਂਬਰਾਨ  ਵਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਬੀਬੀ ਜੀ ਬਹੁਤ ਪੜ੍ਹੇ ਲਿਖੇ ਤੇ ਸੂਝਵਾਨ ਸ਼ਖ਼ਸੀਅਤ ਦੇ ਮਾਲਕ ਸਨ। ਉਹ ਐਲ ਐਲ ਬੀ ਸਨ।ਭਾਅ ਜੀ  ਨੇ 50 ਸਾਲਾਂ ਦੇ ਰੰਗਮੰਚ ਸਫ਼ਰ ਵਿੱਚ  185 ਤੋਂ ਵੱਧ ਨਾਟਕ ਲਿਖੇਉਹਨਾਂ ਨਾਟਕਾਂ ਦੀਆਂ 12000 ਤੋਂ ਵੱਧ ਪੇਸ਼ਕਾਰੀਆਂ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਦੇਸ਼-ਵਿਦੇਸ਼ ਵਿੱਚ ਕੀਤੀਆਂ।ਬੀਬੀ ਜੀ ਵੀ ਉਨ੍ਹਾਂ ਦੇ ਨਾਟਕਾਂ ਤੇ ਸਮਾਜਿਕ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ।1964 ਵਿੱਚ ਭਾਅ ਜੀ ਨੇ ਅੰਮ੍ਰਿਤਸਰ ਵਿਖੇ ਦੋਸਤਾਂ ਨਾਲ ਰਲ ਕੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਨੀਂਹ ਰੱਖੀ। ਅੱਜ ਇਹ ਸੰਸਥਾ ਨਾਟਕਾਂ ਦੀ ਉੱਘੀ ਸੰਸਥਾ ਹੈ।

ਸੰਨ 1980 ਤੋਂ ਲੈ ਕੇ ਸੰਨ 1989 ਤੱਕ ਭਾਅ ਜੀ ਨੇ ਮੈਗਜ਼ੀਨ ਸਮਤਾ‘ ਦੀ ਸੰਪਾਦਨਾ ਕੀਤੀੇ। ਲੋਕਾਂ ਤੱਕ ਸਸਤੀਆਂ ਕਿਤਾਬਾਂ ਪਹੁੰਚਾਉਣ ਲਈ ਉਹ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਦੇ ਨਾਂ ਹੇਠ ਕਿਤਾਬਾਂ ਦੀ ਪ੍ਰਕਾਸ਼ਨਾ ਕੀਤੀ।ਬੀਬੀ ਜੀ ਭਾਅ ਜੀ ਦੇ ਨਾਲ ਇਨ੍ਹਾਂ ਕੰਮਾਂ ਵਿਚ ਵੀ ਹੱਥ ਵਟਾਉਂਦੇ ਸਨ ।ਅੱਜ ਕੇਵਲ ਧਾਲੀਵਾਲ ਵਰਗੇ ਨਾਮਵਰ ਰੰਗ ਕਰਮੀ ਉਨ੍ਹਾਂ ਦੀ ਵਿਾਰਧਾਰਾ ‘ਤੇ ਪਹਿਰਾ ਦੇ ਰਹੇ ਹਨ।ਬੀਬੀ ਜੀ ਅੱਜ ਭਾਵੇਂ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਰੰਗ ਮੰਚ ਤੇ ਸਮਾਜਿਕ ਕਾਰਜਾਂ ਕੀਤੇ ਕੰਮਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

LEAVE A REPLY

Please enter your comment!
Please enter your name here