ਆਜ਼ਾਦੀ ਦੇ 75ਵੇਂ ਵਰ੍ਹੇ ਦੀ ਖੁਸ਼ੀ ਵਿੱਚ 13 ਤੋਂ 15 ਅਗਸਤ ਤੱਕ ਜ਼ਿਲ੍ਹਾ ਸੰਗਰੂਰ ਦੀਆਂ ਸਰਕਾਰੀ ਇਮਾਰਤਾਂ ਉੱਤੇ ਲਹਿਰਾਇਆ ਜਾਵੇਗਾ ਰਾਸ਼ਟਰੀ ਝੰਡਾ: ਡਿਪਟੀ ਕਮਿਸ਼ਨਰ

0
218
ਸੰਗਰੂਰ, 6 ਅਗਸਤ, 2022: ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਘਰ-ਘਰ ਤਿਰੰਗਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਅਧੀਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਅਤੇ ਕਾਰੋਬਾਰ ਵਾਲੀਆਂ ਥਾਵਾਂ ’ਤੇ ਰਾਸ਼ਟਰੀ ਝੰਡਾ ਜਰੂਰ ਲਹਿਰਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹਰ ਸਰਕਾਰੀ ਇਮਾਰਤ ’ਤੇ ਵੀ ਪੂਰੇ ਸਨਮਾਨ ਨਾਲ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਹਰ ਸਰਕਾਰੀ ਇਮਾਰਤ, ਜਿਸ ਵਿੱਚ ਵਿਦਿਅਕ ਅਦਾਰੇ, ਹਸਪਤਾਲ, ਸਿਹਤ ਕੇਂਦਰ, ਆਂਗਣਵਾੜੀ ਸੈਂਟਰ, ਤਹਿਸੀਲ ਦਫ਼ਤਰ, ਵੇਰਕਾ ਅਤੇ ਹੋਰ ਸਾਰੇ ਛੋਟੇ-ਵੱਡੇ ਸਰਕਾਰੀ ਦਫ਼ਤਰ ਅਤੇ ਅਦਾਰੇ ਆਦਿ ਸ਼ਾਮਿਲ ਹਨ, ਦੀਆਂ ਇਮਾਰਤਾਂ ਉਤੇ ਪੂਰੀ ਸ਼ਾਨ ਨਾਲ ਰਾਸ਼ਟਰੀ ਝੰਡੇ ਲਹਿਰਾਏ ਜਾਣਗੇ। ਉਨ੍ਹਾਂ ਨੇ ਦੇਸ਼ ਦੇ ਕੌਮੀ ਝੰਡੇ ਦੇ ਮਾਣ ਸਨਮਾਨ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡਾ ਤਿਰੰਗਾ ਸਾਡੇ ਲਈ ਬਹੁਤ ਸਤਿਕਾਰਯੋਗ ਹੈ ਇਸ ਲਈ ਝੰਡਾ ਸੂਤ, ਪੋਲੀਸਟਰ, ਉੱਨ, ਸਿ਼ਲਕ ਖਾਦੀ ਤੋਂ ਬਣਿਆ ਹੋਵੇ। ਉਨ੍ਹਾਂ ਕਿਹਾ ਕਿ ਆਮ ਲੋਕ ਵੀ ਆਪਣੇ ਘਰਾਂ ਉਤੇ ਝੰਡਾ ਲਹਿਰਾ ਸਕਦੇ ਹਨ ਅਤੇ ਆਮ ਲੋਕਾਂ ਦੇ ਘਰਾਂ ਉਤੇ ਤਿਰੰਗਾ ਦਿਨ ਰਾਤ ਲਹਿਰਾਇਆ ਰਹਿ ਸਕਦਾ ਹੈ।

LEAVE A REPLY

Please enter your comment!
Please enter your name here