ਆਪਣੀ ਧੀ ਨਿਆਮਤ ਕੌਰ ਮਾਨ ਦੇ ਸਵਾਗਤ ਦੋਰਾਨ ਸੀਐਮ ਮਾਨ ਦਾ ਲੋਕਾਂ ਨੂੰ ਸੰਦੇਸ਼-ਸਿਰਫ ਸਿਹਤਮੰਦ ਬੱਚੇ ਲਈ ਅਰਦਾਸ ਕਰੋ

0
24

ਲੜਕਾ-ਲੜਕੀ ਦੋਨੇ ਬਰਾਬਰ ਹਨ, ਆਪਣੇ ਬੱਚਿਆਂ ਨੂੰ ਪੜ੍ਹਾਓ ਅਤੇ ਉਹਨਾਂ ਨੂੰ ਕਾਬਲ ਬਣਾਓ,

ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਬੱਚੀ ਦਾ ਢੋਲ, ਫੁੱਲ ਅਤੇ ਕੇਕ ਕੱਟ ਕੇ ਸਵਾਗਤ ਕੀਤਾ

ਅਰਵਿੰਦ ਕੇਜਰੀਵਾਲ ਦੀਆਂ ਸੁਭਕਾਮਨਾਵਾਂ ਮੇਰੇ ਲਈ ਮਾਅਨੇ ਰੱਖਦੀਆਂ ਹਨ, ਉਨ੍ਹਾਂ ਨੇ ਮੇਰੇ ਵਿਆਹ ਦੌਰਾਨ ਮੇਰੇ ਪਿਤਾ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ: ਭਗਵੰਤ ਮਾਨ

ਚੰਡੀਗੜ੍ਹ, 29 ਮਾਰਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨਾਲ ਸ਼ੁੱਕਰਵਾਰ ਨੂੰ ਆਪਣੀ ਨਵਜੰਮੀ ਬੇਟੀ ਨਿਆਮਤ ਕੌਰ ਮਾਨ ਨੂੰ ਮੁੱਖ ਮੰਤਰੀ ਨਿਵਾਸ ਲੈ ਕੇ ਆਏ। ਸੀਐਮ ਮਾਨ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਬੱਚੀ ਦਾ ਢੋਲ, ਫੁੱਲਾਂ ਅਤੇ ਕੇਕ ਕੱਟ ਕੇ ਸਵਾਗਤ ਕੀਤਾ ਗਿਆ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੀ.ਐਮ ਮਾਨ ਨੇ ਕਿਹਾ ਕਿ ਅੱਜ ਮੇਰੇ ਪਰਿਵਾਰ, ਮੇਰੀ ਪਤਨੀ ਡਾ ਗੁਰਪ੍ਰੀਤ ਕੌਰ ਅਤੇ ਮੇਰੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਅਸੀਂ ਆਪਣੇ ਘਰ ਅਤੇ ਆਪਣੀ ਜ਼ਿੰਦਗੀ ਵਿੱਚ ਇੱਕ ਸਿਹਤਮੰਦ ਬੱਚੇ ਦਾ ਸਵਾਗਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਰਿਸ਼ਤੇਦਾਰ ਨਵਜੰਮੇ ਬੱਚੇ ਦੇ ਸਵਾਗਤ ਲਈ ਸੀ.ਐਮ ਹਾਉਸ  ਮੌਜੂਦ ਸਨ। ਉਨ੍ਹਾਂ ਨੇ ਤੰਦਰੁਸਤ ਬੱਚੇ ਅਤੇ ਮਾਂ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ।

“ਆਪਣੀ ਧੀ ਨਿਆਮਤ ਕੌਰ ਮਾਨ ਦੇ ਸਵਾਗਤ ਦੋਰਾਨ ਸੀਐਮ ਮਾਨ ਨੇ  ਲੋਕਾਂ ਨੂੰ ਸੰਦੇਸ਼  ਦਿੱਤਾ ਅਤੇ ਕਿਹਾ ਕਿ “ਸਿਰਫ਼ ਸਿਹਤਮੰਦ ਬੱਚੇ ਲਈ ਅਰਦਾਸ ਕਰੋ, ਲੜਕਾ-ਲੜਕੀ ਦੋਨੇ ਬਰਾਬਰ ਹਨ, ਭਾਵੇਂ ਤੁਹਾਡਾ ਪੁੱਤਰ ਹੋਵੇ ਜਾਂ ਧੀ, ਉਨ੍ਹਾਂ ਨੂੰ ਸਿੱਖਿਅਤ ਕਰੋ, ਉਨ੍ਹਾਂ ਨੂੰ ਸਾਡੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਪੜ੍ਹਾਓ, ਉਨ੍ਹਾਂ ਨੂੰ ਕਾਬਲ ਬਣਾਓ। ਸਾਡੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਹਨ।  ਮੈਂ ਇੱਕ ਧੀ ਦਾ ਪਿਤਾ ਬਣ ਕੇ ਖੁਸ਼ ਹਾਂ”।

ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ ਕਿ ਉਹ ਗਰਭ ਅਵਸਥਾ ਦੌਰਾਨ ਡਾਕਟਰ ਗੁਰਪ੍ਰੀਤ ਕੌਰ ਮਾਨ ਨਾਲ ਹਸਪਤਾਲ ਜਾਣ ਤੋਂ ਪਰਹੇਜ਼ ਕਰਦੇ ਸਨ ਕਿਉਂਕਿ ਸੁਰੱਖਿਆ ਪ੍ਰੋਟੋਕੋਲ ਦੇ ਕਾਰਨ ਹਸਪਤਾਲ ਦੇ ਕੰਮਕਾਜ ਵਿੱਚ ਵਿਘਨ ਪੈਂਦਾ ਸੀ।

ਅਰਵਿੰਦ ਕੇਜਰੀਵਾਲ ਦੀਆਂ ਸੁਭਕਾਮਨਾਵਾਂ ਬਾਰੇ ਮਾਨ ਨੇ ਕਿਹਾ ਕਿ ਉਨ੍ਹਾਂ ਦੀਆਂ ਇੱਛਾਵਾਂ ਦਾ ਅਰਥ ਉਨ੍ਹਾਂ ਲਈ ਦੁਨੀਆ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਮੇਰੇ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਦੌਰਾਨ ਪਿਤਾ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ ਸੀ।

LEAVE A REPLY

Please enter your comment!
Please enter your name here