ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸਲਾਨਾ 5 ਸਾਲ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ
*ਆਯੂਸ਼ਮਾਨ ਐਪ’’ ਰਾਹੀਂ ਸਿਹਤ ਬੀਮਾ ਕਾਰਡ ਹੁਣ ਮੁਫ਼ਤ ਉਪਲੱਬਧ
ਹੋਵੇਗਾ-ਡਾ. ਹਰਦੀਪ ਸ਼ਰਮਾ
*ਲਾਭਪਾਤਰੀ ਆਯੂਸ਼ਮਾਨ ਐਪ ਰਾਹੀਂ ਕਰ ਸਕਦੇ ਨੇ
ਆਪਣੀ ਪਾਤਰਤਾ ਦੀ ਜਾਂਚ
ਮਾਨਸਾ, 20 ਸਤੰਬਰ:
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਆਯੂਸ਼ਮਾਨ ਭਵ ਮੁਹਿੰਮ ਤਹਿਤ ਆਯੂਸ਼ਮਾਨ ਕਾਰਡ ਬਣਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਲਾਭਪਾਤਰੀ ਨੂੰ ਕੋਈ ਵੀ ਪੈਸਾ ਖਰਚ ਕਰਨ ਦੀ ਲੋੜ ਨਹੀਂ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਹਰਦੀਪ ਸ਼ਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦੇ ਲਈ ‘ਆਯੂਸ਼ਮਾਨ ਐਪ’ ਮੁਹੱਈਆ ਕਰਵਾਈ ਗਈ ਹੈ। ਲਾਭਪਾਤਰੀ ਆਪਣੇ ਸਮਾਰਟ ਫੋਨ ਰਾਹੀਂ ‘ਗੂਗਲ ਪਲੇਅ ਸਟੋਰ’ ’ਤੇ ਜਾ ਕੇ ਆਯੂਸ਼ਮਾਨ ਐਪ (ਨੈਸ਼ਨਲ ਹੈਲਥ ਅਥਾਰਟੀ) ਡਾਊਨਲੋਡ ਕਰਕੇ ਆਪਣੀ ਪਾਤਰਤਾ ਚੈੱਕ ਕਰ ਸਕਦਾ ਹੈ। ਸਮਾਰਟ ਰਾਸ਼ਨ ਕਾਰਡ ਹੋਲਡਰ, ਸਮਾਜਿਕ-ਆਰਥਿਕ ਸਰਵੇਖਣ ਸਾਲ 2011 ਦੇ ਯੋਗ ਪਰਿਵਾਰ, ਜੇ-ਫਾਰਮ ਹੋਲਡਰ , ਉਸਾਰੀ ਅਤੇ ਕਿਰਤੀ ਵਿਭਾਗ ਦੇ ਰਜਿਸਟਰਡ ਕਾਮੇ, ਛੋਟੇ ਵਪਾਰੀ ਅਤੇ ਮਾਨਤਾ ਪ੍ਰਾਪਤ ਪੱਤਰਕਾਰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸਲਾਨਾ 5 ਸਾਲ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ।
Boota Singh Basi
President & Chief Editor