ਇੰਡੋ-ਅਮਰੀਕਨ ਸ਼ੋਸ਼ਲ ਵੈਲਫੇਅਰ ਸੁਸਾਇਟੀ ਨਿਊਯਾਰਕ ਨੇ ਗੁਰੂ ਨਾਨਕ ਫ੍ਰੀ ਡਾਇਲਸਿਸ ਸੈਂਟਰ ਭੁਲੱਥ ਨੂੰ ਤਿੰਨ ਲੱਖ ਰੁਪਏ ਦੀ ਸਹਾਇਤਾ ਦਿੱਤੀ

0
126

ਭੁਲੱਥ, 22 ਅਗਸਤ (ਅਜੈ ਗੋਗਨਾ ) —ਅਮਰੀਕਾ ਰਹਿੱਦੇ ਭੁਲੱਥ ਦੇ ਲਾਗਲੇ ਪਿੰਡ ਖੱਸਣ ਦੇ ਜੰਮਪਲ ਅਸ਼ੋਕ ਸ਼ਰਮਾ ਜੋ ਅਮਰੀਕਾ ਚ’ ਇੰਡੋ- ਅਮਰੀਕਨ ਸੋਸਲ ਵੇਲਫੇਅਰ ਸੁਸਾਇਟੀ ਦੇ ਚੀਫ ਪੈਟਰਨ ਹਨ। ਅਤੇ ਇਹ ਸੁਸਾਇਟੀ ਲੋਕ ਭਲਾਈ ਦੇ ਕੰਮਾਂ ਲਈ ਵੱਧ ਚੜ੍ਹ ਕਿ ਕੰਮ ਕਰਦੀ ਹੈ ਜਿੰਨਾ ਵਿੱਚ ਗਰੀਬ ਲੜਕੀਆਂ ਦੇ ਹਰ ਸਾਲ ਵਿਆਹ ਕਰਨੇ ਅਤੇ ਨਾਲ ਹੀ ਉਹਨਾਂ ਨੂੰ ਵਿਆਹ ਵ’ ਲੜਕੀਆਂ ਨੂੰ ਜ਼ਰੂਰਤ ਦਾ ਸਮਾਨ ਦਾਜ ਵਿੱਚ ਦੇਣਾ ਸ਼ਾਮਿਲ ਹੈ। ਹੁਣ ਇਸ ਸੁਸਾਇਟੀ ਦੇ ਭੁਲੱਥ ਲਾਗਲੇ ਪਿੰਡ ਖੱਸਣ ਦੇ ਜੰਮਪਲ ਅਸ਼ੋਕ ਕੁਮਾਰ ਸ਼ਰਮਾ ਜੋ ਅਮਰੀਕਾ ਚ’ ਵੱਸਦੇ ਹਨ ਅਤੇ ਸੁਸਾਇਟੀ ਦੇ ਚੀਫ ਪੈਟਰਨ ਹਨ। ਫ੍ਰੀ ਡਾਇਲਸਿਸ ਸੈਂਟਰ ਭੁਲੱਥ ਵਿਖੇ ਪਹੁੰਚੇ ਅਤੇ ਇਸ ਸੁਸਾਇਟੀ ਦੇ ਅਹੁਦੇਦਾਰ ਹਿੰਮਤ ਸਿੰਘ ਮਹਿਮਦਪੁਰ, ਸੁਖਪ੍ਰੀਤ ਸਿੰਘ ਗਿਲਜੀਆਂ ( ਯੂ ਐਸ.ਏ ) ਨਿਵਾਸੀ ਨੇ 200000 ਲੱਖ ਰੁਪਏ ਅਤੇ ਅਸ਼ੋਕ ਕੁਮਾਰ ਸ਼ਰਮਾ ਪਿੰਡ ਖੱਸਣ (ਯੂ.ਐਸ. ਏ ) ਨੇ 100000 ਲੱਖ ਰੁਪਏ ਦੀ ਰਾਸ਼ੀ ਸੁਸਾਇਟੀ ਨੂੰ ਦਿੱਤੀ ਹੈ।ਕੁੱਲ ਇੰਨਾਂ ਐਨਆਰਆਈਜ ਵੀਰਾ ਨੇ ਤਿੰਨ ਲੱਖ ਰੁਪਏ ਦੀ ਸਾਂਝੀ ਮਦਦ ਮਦਦ ਕੀਤੀ। ਸੁਰਿੰਦਰ ਸਿੰਘ ਗਿਲਜੀਆਂ ਸ.ਰਘਬੀਰ ਸਿੰਘ ਸੁਭਾਨਪੁਰ , ਸ.ਗੁਰਮੀਤ ਸਿੰਘ,ਸ.ਸੁਖਪ੍ਰੀਤ ਸਿੰਘ ਸਾਰੇ ਅਮਰੀਕਾ ਨਿਵਾਸੀਆ ਦੇ ਸਾਂਝੇ ਸਹਿਯੋਗ ਨਾਲ ਇਹ  ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।ਅਤੇ ਸਮਾਜ ਭਲਾਈ ਦੇ ਕੰਮਾਂ ਲਈ ਇੰਨਾਂ ਵੱਲੋ ਮਾਸਟਰ ਕੰਵਲਜੀਤ ਮੰਨਣ ਜੋ  ਇੰਡੋ —ਅਮਰੀਕਨ ਸ਼ੋਸ਼ਲ ਵੈਲਫੇਅਰ ਸੁਸਾਇਟੀ ਇੱਥੇ ਚਲਾਉਂਦੇ ਹਨ ਅੱਜ ਅਮਰੀਕਾ ਤੋ ਆਏ ਇਸ ਸੁਸਾਇਟੀ ਦੇ ਪੈਟਰਨ ਅਸ਼ੋਕ ਕੁਮਾਰ ਸ਼ਰਮਾ ਵੱਲੋ  ਚੱਲ ਰਹੇ ਫ੍ਰੀ ਡਾਇਲਸੈਸ ਸੈਂਟਰ ਦੇਖਣ ਲਈ ਆਏ ਜੋ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਦੇਖ ਕੇ ਕਾਫ਼ੀ ਪ੍ਰਭਾਵਤ  ਹੋਏ। ਜਿਥੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨੀ ਵੱਧਣ ਕਰਕੇ ਡਾਇਲਸੈਸ ਸੈਂਟਰ ਨੂੰ ਇੱਕ ਮਸ਼ੀਨ ਦੀ ਹੋਰ ਜ਼ਰੂਰਤ ਸੀ ਇਸ ਸੁਸਾਇਟੀ ਨੇ ਮਾਸਟਰ ਕੰਵਲਜੀਤ ਮੰਨਣ ਨਾਲ ਜੋ ਆਪਣੇ ਆਪ ਵਿੱਚ ਇਥੇ ਵੀ ਇਹ ਸੰਸਥਾ ਲਈ ਸਮਾਜ ਭਲਾਈ ਦੇ ਕੰਮ ਕਰਦੀ ਹੈ। ਇੰਡੋ ਅਮਰੀਕਨ  ਸ਼ੋਸ਼ਲ ਵੈਲਫੇਅਰ ਸੁਸਾਇਟੀ ਨੇ ਪਹਿਲਾਂ ਵੀ ਇੱਕ ਮਸ਼ੀਨ ਤੇ ਮਾਰਚ ਮਹੀਨੇ ਦਾ ਪੂਰਾ ਖਰਚ ਚੁੱਕਿਆ ਹੈ ਚੀਫ ਪੈਟਰਨ ਸ੍ਰੀ ਅਸ਼ੋਕ ਕੁਮਾਰ ਖੱਸਣ ਜੀ ਨੇ  ਹੋਰ ਅਹਿਮ ਐਲਾਨ ਕਰਦਿਆਂ ਕਿਹਾ ਕਿ ਉਹ ਇੱਕ ਨਹੀਂ ਦੋ ਮਹੀਨਿਆਂ ਦਾ ਸੁਸਾਇਟੀ ਦਾ ਖਰਚਾ  ਹੁਣ ਚੁੱਕਣਗੇ ਤੇ ਇੰਡੋ -ਅਮਰੀਕਨ ਸੁਸਾਇਟੀ ਹਰ ਤਰਾਂ ਦੀ ਮਦਦ ਕਰੇਗੀ । ਇਸ ਸਮੇ ਉਹਨਾਂ ਦੇ ਨਾਲ ਮੰਨੂ ਰਾਮਪਾਲ,  ਰਿਸ਼ੀ ਰਾਮਪਾਲ, ਸ਼ਿਵਅਮ ਸ਼ਰਮਾ, ਮਾਸਟਰ  ਕੰਵਲਜੀਤ ਮੰਨਣ, ਸੁਨੀਲ ਸ਼ਰਮਾ, ਡਾਕਟਰ ਸੁਰਿੰਦਰ ਕੱਕੜ, ਸੁਰਿੰਦਰ ਸਿੰਘ ਲਾਲੀਆਂ ਰਾਪੁਰ ਪੀਰ ਬਖਸ ਵਾਲੇ, ਮੋਹਣ ਸਿੰਘ ਸਰਪੰਚ ਪਿੰਡ ਡਾਲਾ, ਬਲਵਿੰਦਰ ਸਿੰਘ ਚੀਮਾ ਅਤੇ ਹੋਰ ਪਤਵੰਤੇ  ਵੀ ਮੌਜੂਦ ਸਨ।

LEAVE A REPLY

Please enter your comment!
Please enter your name here