ਈਟੀਟੀ 2364 ਅਧਿਆਪਕ ਵੱਲੋਂ ਨਿਯੁਕਤੀ ਪੱਤਰ ਸੌਂਪੇ ਜਾਣ ਦੀ ਮੰਗ ਨੂੰ ਲੈ ਕੇ ਡੀਪੀਆਈ ਦਫ਼ਤਰ ਦਾ ਘਿਰਾਓ
ਦਲਜੀਤ ਕੌਰ
ਐੱਸ ਏ ਐੱਸ ਨਗਰ ਮੋਹਾਲੀ, 20 ਸਤੰਬਰ, 2024: 2364 ਈਟੀਟੀ ਟੈਟ ਪਾਸ ਅਧਿਆਪਕਾਂ ਵੱਲੋਂ ਅੱਜ ਨਿਯੁਕਤੀ ਪੱਤਰ ਤੁਰੰਤ ਸੌਂਪੇ ਜਾਣ ਦੀ ਮੰਗ ਨੂੰ ਲੈਕੇ ਕੇ ਡੀਪੀਆਈ ਦਫ਼ਤਰ ਮੋਹਾਲੀ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਉਹ ਇੱਕ ਮਹੀਨਾ ਪਹਿਲਾਂ 20 ਅਗਸਤ 2024 ਤੋਂ ਈਟੀਟੀ 2364 ਭਰਤੀ ਦੇ ਨਿਯੁਕਤੀ ਪੱਤਰ ਜਾਰੀ ਕਰਵਾਉਣ ਲਈ ਡੀ ਪੀ ਆਈ ਦਫ਼ਤਰ ਮੋਹਾਲੀ ਅੱਗੇ ਪੱਕਾ ਮੋਰਚਾ ਲਗਾਇਆ ਗਿਆ। 14 ਸਤੰਬਰ 2024 ਨੂੰ ਡੀਪੀਆਈ ਮੈਡਮ ਅਤੇ ਸਰਕਾਰ ਵੱਲੋਂ ਮਿਲੇ ਭਰੋਸੇ ਮੁਤਾਬਕ ਪਿਛਲੇ 26 ਦਿਨਾਂ ਤੋਂ ਲੱਗਿਆ ਧਰਨਾ ਸਮਾਪਤ ਕੀਤਾ ਗਿਆ। 14 ਸਤੰਬਰ ਨੂੰ ਡਿਪਾਰਟਮੈਂਟ ਵੱਲੋਂ ਇੱਕ ਨੋਟਿਸ ਜਾਰੀ ਹੁੰਦਾ ਹੈ। ਜਿਸ ਵਿੱਚ ਲਿਖਿਆ ਜਾਂਦਾ ਹੈ ਕਿ 16 ਸਤੰਬਰ ਨੂੰ ਆਫਿਸਲ ਵੈੱਬਸਾਈਟ ਉੱਪਰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਜਿਸ ਵਿੱਚ 17 ਸਤੰਬਰ ਨੂੰ ਜੁਆਇਨਿੰਗ ਲੈਟਰ ਦੇਣ ਦੀਆਂ ਪੂਰੀਆਂ ਹਦਾਇਤਾਂ ਲਿਖੀਆਂ ਜਾਣਗੀਆਂ, ਪਰ ਨਾ ਤਾਂ 16 ਸਤੰਬਰ ਨੂੰ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਅਤੇ ਨਾ 17, 18 ਨੂੰ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ। ਇਹ ਸਾਡੇ ਨਾਲ ਵਾਅਦਾ ਖਿਲਾਫੀ ਹੋਈ ਹੈ, ਜਿਸ ਕਰਕੇ ਸਾਨੂੰ ਮਜਬੂਰਨ ਫਿਰ ਤੋਂ 20/09/2024 ਨੂੰ ਡੀ ਪੀ ਆਈ ਦਫਤਰ ਮੋਹਾਲੀ ਵਿਖੇ ਧਰਨਾ ਲਗਾਇਆ ਗਿਆ ਤੇ ਡੀ ਪੀ ਆਈ ਦਫ਼ਤਰ ਦੇ ਬੈਰੀਗੇਟ ਤੋੜ ਸਾਥੀਆਂ ਵੱਲੋਂ ਰੋਸ ਮੁਜਾਹਰਾ ਕੀਤਾ ਗਿਆ।
ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਾਡਾ ਕੰਮ ਜਲਦੀ ਪੂਰਾ ਨਹੀਂ ਕੀਤਾ ਗਿਆ ਤਾਂ ਹੋਰ ਵੀ ਗੁਪਤ ਐਕਸ਼ਨ ਕੀਤੇ ਜਾਣਗੇ। ਇਸ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾ ਦੇ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਡੀ ਪੀ ਆਈ ਦਫ਼ਤਰ ਮੋਹਾਲੀ ਅਤੇ ਮੋਹਾਲੀ ਪੁਲਿਸ ਪ੍ਰਸਾਸਨ ਹੋਵੇਗਾ, ਕਿਉਂਕਿ ਪਿਛਲੇ ਚਾਰ ਸਾਲਾਂ ਤੋਂ ਅਸੀਂ ਦਰ ਦਰ ਰੁਲਦੇ ਫਿਰਦੇ ਹਾਂ। ਹੁਣ ਅਸੀਂ ਆਪਣੀ ਜਾਨ ਦੀ ਬਾਜੀ ਲਾਉਣ ਦੀ ਪਰਵਾਹ ਨਹੀਂ ਕਰਾਂਗੇ।
ਇਸ ਮੌਕੇ ਯੂਨੀਅਨ ਆਗੂ ਮਨਪ੍ਰੀਤ ਮਾਨਸਾ, ਹਰਜੀਤ ਬੁਡਲਾਡਾ, ਗੁਰਸੇਵ ਸੰਗਰੂਰ, ਗੁਰਸੰਗਤ ਬੁਢਲਾਡਾ ਗੁਰਜੀਵਨ ਮਾਨਸਾ, ਜਸਵਿੰਦਰ ਮਾਛੀਵਾੜਾ, ਵਰਿੰਦਰ ਸਰਹੰਦ, ਅੰਮ੍ਰਿਤਪਾਲ ਮੀਮਸਾ, ਪ੍ਥਿਵੀ ਅਬੋਹਰ, ਸੁਖਚੈਨ ਬੋਹਾ, ਸੁਖਜਿੰਦਰ ਸੰਗਰੂਰ, ਰਾਜਿੰਦਰ ਧੂਰੀ, ਕੁਲਦੀਪ ਅਬੋਹਰ, ਰਣਜੀਤ ਸੰਗਰੂਰ, ਸੁਖਜਿੰਦਰ ਜਲਾਲਾਬਾਦ, ਤਰਸੇਮ ਸੰਗਰੂਰ, ਓਮਪ੍ਰਕਾਸ਼ ਫਿਰੋਜ਼ਪੁਰ, ਜਗਪਾਲ ਡੱਬਵਾਲੀ, ਰਾਜਵਿੰਦਰ ਜਲਾਲਾਬਾਦ, ਕਿਰਨਦੀਪ ਨਾਭਾ, ਸ਼ੀਤਲ ਫਾਜ਼ਿਲਕਾ ਅਤੇ ਪੂਜਾ ਫਾਜ਼ਿਲਕਾ ਆਦਿ ਹਾਜ਼ਰ ਸਨ।