ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਅੰਮ੍ਰਿਤਸਰ।
ਉਦਯੋਗ ਵਿਕਸਤ ਹੋਣਗੇ ਤਾਂ ਹੀ ਰਾਜ ਦੀ ਅਰਥਵਿਵਸਥਾ ਹੋਵੇਗੀ ਵਿਕਸ਼ਿਤ-ਵਿਧਾਇਕਾ ਜੀਵਨਜੋਤ ਕੌਰ
ਫੋਕਲ ਪੁਆਇੰਟਾਂ ਦੀ ਬਦਲੀ ਜਾਵੇਗੀ ਨੁਹਾਰ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ 25 ਅਪੈ੍ਲ
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਉਦਯੋਪਤੀਆਂ ਦੇ ਹਿੱਤਾਂ ਲਈ ਵੱਚਨਬੱਧ ਹੈ ਅਤੇ ਉਦਯੋਗਪਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਉਦਯੋਗ ਦਫਤਰ ਵਿਖੇ ਹੋਈ ਮੀਟਿੰਗ ਦੋਰਾਨ ਹਲਕਾ ਪੂਰਬੀ ਦੀ ਵਿਧਾਇਕਾ ਸ਼੍ਰੀਮਤੀ ਜੀਵਨਜੋਤ ਕੌਰ ਨੇ ਇੰਡਸਟਰੀਅਲ ਐਸੋਸੀਏਸ਼ਨ ਦੇ ਨੁਮਾਇਦਿਆਂ ਨਾਲ ਮੀਟਿੰਗ ਕਰਦਿਆਂ ਕੀਤਾ। ਇਸ ਮੀਟਿੰਗ ਵਿਚ ਪੰਜਾਬ ਡਿਪਲਪਮੈਟ ਕਮਿਸ਼ਨ ਦੇ ਮੈਬਰ ਸ਼੍ਰੀ ਵੈਬ ਮਹੇਸ਼ਵਰੀ, ਡਿਪਟੀ ਕਮਿਸ਼ਨਰ ਸ਼਼ੀਮਤੀ ਸਾਕਸ਼ੀ ਸਾਹਨੀ, ਕਮਿਸ਼ਨਰ ਨਗਰ ਨਿਗਮ ਸ਼੍ਰੀ ਗੁਲਪੀਤ ਸਿੰਘ ਔਲਖ,ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਜੋਤੀਬਾਲਾ,ਜਨਰਲ ਮੈਨੇਜਰ ਉਦਯੋਗ ਸ਼੍ਰੀ ਮਾਨਵਪ੍ਰੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਉਦਯੋਗਪਤੀ ਹਾ਼ਜਰ ਸਨ।
ਵਿਧਾਇਕਾ ਜੀਵਨਜੋਤ ਕੋਰ ਨੇ ਕਿਹਾ ਕਿ ਜੇਕਰ ਉਦਯੋਗ ਵਿਕਸ਼ਿਤ ਹੋਣਗੇ ਤਾਂ ਹੀ ਰਾਜ ਦੀ ਅਰਥਵਿਵਸਥਾ ਵਿਕਸਤ ਹੋਵੇਗੀ ਅਤੇ ਸਾਡੀ ਸਰਕਾਰ ਦਾ ਮੁੱਖ ਮੰਤਵ ਉਦਯੋਗਾਂ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਰਾਜ ਵਿਚ ਅਰਥਵਿਵਸਥਾ ਮਜ਼ਬੂਤ ਹੋਣ ਦੇ ਨਾਲ ਨਾਲ ਬੇਰੁਜ਼ਗਾਰ ਨੋਜਵਾਨਾਂ ਨੁੰ ਰੋਜ਼ਗਾਰ ਵੀ ਮੁਹੱਈਆ ਹੋ ਸਕੇ। ਉਨ੍ਹਾ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ ਆਮ ਲੋਕਾਂ ਦੀ ਸਰਕਾਰ ਬਣੀ ਹੈ,ਇਸ ਤੋ ਪਹਿਲਾਂ ਕਦੇ ਵੀ ਸਨਅਤਕਾਰਾਂ ਨੂੰ ਇੰਨੀਆਂ ਸਹੂਲਤਾਂ ਨਹੀ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਭਰ ਵਿਚ ਫੋਕਲ ਪੁਆਇੰਟਾਂ ਦਾ ਸੁਧਾਰ ਕਰਕੇ ਸਨਅਤਕਾਰਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਪੰਜਾਬ ਡਿਪਲਪਮੈਟ ਕਮਿਸ਼ਨ ਦੇ ਮੈਬਰ ਸ਼੍ਰੀ ਵੈਬ ਮਹੇਸ਼ਵਰੀ ਨੇ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਉਦਯੋਗਾਂ ਨੂੰ ਸਭ ਤੋ ਸਸਤੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਉਦਯੋਗਾਂ ਨੂੰ ਵਪਾਰ ਕਰਨ ਦੀ ਖੁਲ੍ਹ ਜਿੰਨ੍ਹੀ ਇਸ ਸਰਕਾਰ ਨੇ ਦਿੱਤੀ ਹੈ,ਉਹ ਪਹਿਲਾਂ ਕਦੇ ਵੀ ਨਹੀ ਮਿਲੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮਤੀ ਸਾਕਸ਼ੀ ਸਾਹਨੀ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਤੁਹਾਡੀਆਂ ਜੋ ਵੀ ਜਾਇਜ਼ ਮੰਗਾਂ ਹਨ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਫੋਕਲ ਪੁਆਇੰਟਾ ਦੇ ਮੁਢਲੇ ਢਾਂਚੇ ਨੂੰ ਅਪਗਰੇਡ ਕੀਤਾ ਜਾਵੇਗਾ ਅਤੇ ਪੁਰਾਣੇ ਫੋਕਲ ਪੁਆਇੰਟ ਵਿਚ ਨਵੀਆਂ ਸਟਰੀਟ ਲਾਇਟਾ, ਸੀ ਸੀ ਟੀ ਵੀ ਕੈਮਰੇ ਅਤੇ ਬਿਜਲੀ ਸਬ ਸਟੇਸ਼ਨ ਵਰਗੀਆਂ ਤੁਹਾਡੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ। ਉਨ੍ਹਾਂ ਕਿਹਾ ਕਿ ਜਿਥੋ ਤੱਕ ਨਵੇ ਫੋਕਲ ਪੁਆਇੰਟ ਵਿਚ ਸੀਵਰੇਜ ਠੀਕ ਕਰਾਉਣਾ,ਲਾਅ ਆਰਡਰ ਦੀ ਸਥਿਤੀ ਅਤੇ ਮੁਹੱਲੀ ਕਲੀਨਿਕ ਵਰਗੀਆਂ ਮੰਗਾਂ ਨੂੰ ਵੀ ਜ਼ਲਦ ਹੀ ਪੂਰਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਹਾ਼ਜਰ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ।
ਇਸ ਮੀਟਿੰਗ ਵਿਚ ਪ੍ਧਾਨ ਸੰਦੀਪ ਖੋਸਲਾ, ਸ਼੍ਰੀ ਕਮਲ ਡਾਲਮਿਆ,ਸ: ਪ੍ਰਤੀਕ ਸਿੰਘ, ਸ਼੍ਰੀ ਨਵਲ ਗੁਪਤਾ,ਸ਼੍ਰੀ ਚਰਨਜੀਤ ਸ਼ਰਮਾ, ਤੋ ਇਲਾਵਾ ਵੱਡੀ ਗਿਣਤੀ ਵਿਚ ਫੋਕਲ ਪੁਆਂਇੰਟ ਵੈਲਫੇਅਰ ਐਸੋਸੀਏਸ਼ਨ ਦੇ ਮੈਬਰ ਹਾਜ਼ਰ ਸਨ।
ਕੈਪਸ਼ਨ: ਵਿਧਾਇਕਾ ਜੀਵਨਜੋਤ ਕੌਰ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਉਦਯੋਗਪਤੀਆਂ ਨਾਲ ਮੀਟਿੰਗ ਕਰਦੇ ਹੋਏ।
===—