ਐੱਸ ਸੀ/ਬੀ ਸੀ ਵਰਗ ਦੇ ਉਮੀਦਵਾਰਾਂ ਨਾਲ ਪੰਜਾਬ ਸਰਕਾਰ ਨੇ ਕੀਤਾ ਮਤਰੇਈ ਮਾਂ ਵਾਲਾ ਸਲੂਕ

0
25
ਐੱਸ ਸੀ/ਬੀ ਸੀ ਵਰਗ ਦੇ ਉਮੀਦਵਾਰਾਂ ਨਾਲ ਪੰਜਾਬ ਸਰਕਾਰ ਨੇ ਕੀਤਾ ਮਤਰੇਈ ਮਾਂ ਵਾਲਾ ਸਲੂਕ
ਦਲਜੀਤ ਕੌਰ
ਐੱਸ ਏ ਐੱਸ ਨਗਰ /ਮੋਹਾਲੀ, 22 ਸਤੰਬਰ, 2024:
ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਪਿਛਲੇ ਚਾਰ  ਸਾਲਾਂ ਤੋਂ ਲਟਕ ਰਹੀ ਹੈ। ਕਿਉਂਕਿ ਇਹ ਭਰਤੀ ਪਹਿਲਾ ਕੋਰਟ ਕੇਸਾਂ ਕਰਕੇ ਲੇਟ ਹੋਈ, ਪਰ ਹੁਣ ਕੋਈ ਵੀ ਕੇਸ ਨਾ ਹੋਣ ਦੇ ਬਾਵਜੂਦ ਵੀ ਈਟੀਟੀ 2364 ਅਧਿਆਪਕਾਂ ਦੀ ਭਰਤੀ ਨੂੰ ਜਾਣਬੁਝ ਕੇ ਲਟਕਾਇਆ ਜਾ ਰਿਹਾ ਹੈ। ਈਟੀਟੀ 2364 ਭਰਤੀ ਦੀ ਫਾਈਨਲ ਸਿਲੈਕਸ਼ਨ ਲਿਸਟ ਜੋ 25 ਜੁਲਾਈ 2024 ਨੂੰ ਡਿਪਾਰਟਮੈਂਟ ਵੱਲੋਂ ਈਟੀਟੀ 2364 ਦੀ ਸਾਇਟ ਤੇ ਪਾ ਦਿੱਤੀ ਸੀ। ਉਸ ਤੋਂ ਬਾਅਦ ਭਰਤੀ ਦਾ ਕੰਮ ਬਿਲਕੁਲ ਰੋਕ ਦਿੱਤਾ ਤੇ ਕਮੇਟੀ ਆਗੂਆਂ ਵੱਲੋਂ ਸੰਬੰਧਿਤ ਅਧਿਕਾਰੀਆਂ ਨਾਲ ਰਾਵਤਾ ਕਾਇਮ ਕੀਤਾ ਗਿਆ, ਫਿਰ ਸਾਨੂੰ ਲਾਰੇ ਮਿਲਦੇ ਰਹੇ ਤੇ ਅੰਤ ਥੱਕ ਹਾਰ ਕੇ ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਵੱਲੋਂ 20 ਅਗਸਤ 2024 ਨੂੰ ਡੀ ਪੀ ਆਈ ਦਫਤਰ ਮੋਹਾਲੀ ਵਿਖੇ ਪੱਕਾ ਮੋਰਚਾ ਲਗਾਇਆ ਗਿਆ, ਤੇ ਦੋ ਸਾਥੀ ਭਾਵੁਕ ਹੋਏ ਤੇ ਡੀ ਪੀ ਆਈ ਦਫ਼ਤਰ ਮੋਹਾਲੀ ਦੀ ਬਿਲਡਿੰਗ ਤੇ ਚੜ੍ਹ ਗਏ, ਜਿਨ੍ਹਾਂ ਨੇ ਸਤਾਰਾਂ ਦਿਨ ਉੱਤੇ ਬਹਿ ਕੇ ਸੰਘਰਸ਼ ਕੀਤਾ 25 ਦਿਨਾਂ ਦੇ ਵੱਡੇ ਸੰਘਰਸ਼ ਤੋਂ ਬਾਅਦ ਡੀ ਪੀ ਆਈ ਦਫ਼ਤਰ ਵੱਲੋਂ ਇੱਕ ਨੋਟਿਸ ਜਾਰੀ ਹੋਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ 16/17 ਸਤੰਬਰ ਨੂੰ ਤੁਹਾਡਾ ਸਟੇਸ਼ਨ ਅਲਾਟਮੈਂਟ ਕੀਤੀ ਜਾਵੇਗੀ।  ਇਹ ਮਹਿਜ ਇੱਕ ਲਾਰਾ ਨਿਕਲਿਆ ਜਿਸਦੇ ਚਲਦਿਆਂ ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਮੂਹਿਕ ਰੂਪ ਵਿੱਚ ਸਰਕਾਰ ਦਾ ਤੇ ਡੀ ਪੀ ਆਈ ਦਾ ਡਟਵਾਂ ਵਿਰੋਧ ਕੀਤਾ ਗਿਆ ਤੇ ਇਸ ਵਿਰੋਧ ਦੇ ਚਲਦਿਆ ਦਫਤਰ ਵੱਲੋਂ ਸਾਇਟ ਤੇ ਨੋਟਿਸ ਪਾਇਆ ਗਿਆ ਤੇ ਕਿਹਾ ਗਿਆ ਕਿ 21 ਸਤੰਬਰ ਨੂੰ ਤੁਹਾਡਾ ਸਟੇਸ਼ਨ ਅਲਾਟਮੈਂਟ ਦਾ ਪੋਰਟਲ ਓਪਨ ਕਰ ਦਿੱਤਾ ਜਾਵੇਗਾ, ਪਰ ਹੱਦ ਉਸ ਵੇਲੇ ਹੋ ਗਈ ਜਦੋਂ ਸਰਕਾਰ ਤੇ ਡੀ ਪੀ ਆਈ ਦਫ਼ਤਰ ਵੱਲੋਂ ਐੱਸ ਸੀ ਤੇ ਬੀ ਸੀ ਕੈਟਾਗਰੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਕਿਉਂਕਿ ਬਾਕੀ ਕੈਟਾਗਰੀਆਂ ਦੀ ਸਟੇਸ਼ਨ ਅਲਾਟਮੈਂਟ ਦਾ ਪੋਰਟਲ ਓਪਨ ਕਰਕੇ ਐੱਸ ਸੀ ਤੇ ਬੀ ਸੀ ਕੈਟਾਗਰੀਆਂ ਦਾ ਸਟੇਸ਼ਨ ਅਲਾਟਮੈਂਟ ਦਾ ਲਿੰਕ ਓਪਨ ਨਹੀਂ ਕੀਤਾ ਗਿਆ ਜੋ ਸ਼ਰੇਆਮ ਧੱਕਾ ਕੀਤਾ ਗਿਆ।
ਇਹ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕੀ ਜੇਕਰ ਸਰਕਾਰ ਵੱਲੋਂ ਸਾਡਾ ਜਲਦੀ ਹੱਲ ਕਰਕੇ ਨਿਯੁਕਤੀ ਪੱਤਰ ਜਾਰੀ ਨਹੀਂ ਕਰਦੀ ਤਾਂ 23/24 ਸਤੰਬਰ ਦਿਨ ਸੋਮਵਾਰ ਤੇ ਮੰਗਲਵਾਰ ਨੂੰ ਮੋਹਾਲੀ ਵਿਖੇ ਪੀ ਆਈ ਦਫਤਰ ਦੇ ਸਾਹਮਣੇ ਵੱਡਾ ਇੱਕਠ ਕੀਤਾ ਜਾਵੇਗਾ। ਇਸ ਦੇ ਨਾਲ ਹੀ ਗੁਪਤ ਐਕਸ਼ਨ ਕੀਤੇ ਜਾਣਗੇ। ਇਸ ਸੰਘਰਸ਼ ਵਿੱਚ ਸਾਰੀਆਂ ਭਾਈਚਾਰਕ ਜੱਥੇਬੰਦੀਆਂ ਵੱਲੋਂ ਵੱਡੇ ਰੂਪ ਵਿੱਚ ਸਮੂਲੀਅਤ ਕੀਤੀ ਜਾਵੇਗੀ ਇਸ ਸੰਘਰਸ਼ ਵਿੱਚ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਤੇ ਡੀ ਪੀ ਆਈ ਦਫ਼ਤਰ ਮੋਹਾਲੀ ਦੇ ਸਾਰੇ ਅਧਿਕਾਰੀ ਅਤੇ ਸਿੱਖਿਆ ਸਕੱਤਰ ਜੀ ਹੋਣਗੇ ਮ।
ਇਸ ਮੌਕੇ ਯੂਨੀਅਨ ਆਗੂ ਮਨਪ੍ਰੀਤ ਮਾਨਸਾ, ਹਰਜੀਤ ਬੁਡਲਾਡਾ, ਗੁਰਸੇਵ ਸੰਗਰੂਰ, ਗੁਰਸੰਗਤ ਬੁਢਲਾਡਾ ਗੁਰਜੀਵਨ ਮਾਨਸਾ, ਜਸਵਿੰਦਰ ਮਾਛੀਵਾੜਾ, ਵਰਿੰਦਰ ਸਰਹੰਦ, ਅੰਮ੍ਰਿਤਪਾਲ ਮੀਮਸਾ, ਪ੍ਥਿਵੀ ਅਬੋਹਰ, ਸੁਖਚੈਨ ਬੋਹਾ, ਸੁਖਜਿੰਦਰ ਸੰਗਰੂਰ, ਰਾਜਿੰਦਰ ਧੂਰੀ, ਕੁਲਦੀਪ ਅਬੋਹਰ, ਰਣਜੀਤ ਸੰਗਰੂਰ, ਸੁਖਜਿੰਦਰ ਜਲਾਲਾਬਾਦ, ਤਰਸੇਮ ਸੰਗਰੂਰ, ਓਮਪ੍ਰਕਾਸ਼ ਫਿਰੋਜ਼ਪੁਰ, ਜਗਪਾਲ ਡੱਬਵਾਲੀ, ਰਾਜਵਿੰਦਰ ਜਲਾਲਾਬਾਦ, ਕਿਰਨਦੀਪ ਨਾਭਾ, ਸ਼ੀਤਲ ਫਾਜ਼ਿਲਕਾ ਅਤੇ ਪੂਜਾ ਫਾਜ਼ਿਲਕਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here