ਕਮਲਜੀਤ ਬੈਨੀਪਾਲ ਦੇ ਗੀਤ ਮੇਰੀ ਮੇਰੀ ਨਾ ਕਰਿਆ ਕਰ ਯਾਰ ਦਾ ਪੋਸਟਰ ਫਰਿਜਨੋ ਵਿਖੇ ਰਲੀਜ਼
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਗਾਇਕ ਕਲਾਕਾਰ ਅਤੇ ਅੰਤਰ-ਰਾਸ਼ਟਰੀ ਖਿਡਾਰੀ ਸੁਰੀਲੇ, ਬੁਲੰਦ ਆਵਾਜ਼ ਦੇ ਮਾਲਕ ਕਮਲਜੀਤ ਸਿੰਘ ਬੈਨੀਪਾਲ ਦਾ ਬਹੁਤ ਪਿਆਰਾ ਗੀਤ “ਮੇਰੀ-ਮੇਰੀ ਨਾ ਕਰਿਆ ਕਰ ਯਾਰ” ਦਾ ਪੋਸਟਰ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਅਤੇ ਇੰਡੋ ਯੂ. ਐਸ. ਹੈਰੀਟੇਜ਼ ਵੱਲੋ ਖਾਲੜਾ ਪਾਰਕ ਵਿੱਚ ਰਲੀਜ਼ ਕੀਤਾ ਗਿਆ। ਬਹੁਤ ਹੀ ਮਿਆਰੀ ਗੀਤ ਦੇ ਬੋਲ ਗੀਤਕਾਰ ਗੈਰੀ ਢੇਸੀ ਵੱਲੋ ਲਿਖੇ ਗਏ ਨੇ। ਇਸ ਗੀਤ ਦਾ ਮਿਊਜਕ ਅਮਰਜੀਤ ਦੁਆਰਾ ਕੀਤਾ ਗਿਆ ਹੈ। ਵੀਡੀਓ ਵੀ ਬਹੁਤ ਅੱਛੀ ਬਣੀ ਹੈ। ਪੋਸਟ ਪ੍ਰੋਡੰਕਸ਼ਨ ਤੇ ਸਕਾਈ ਪ੍ਰੋਡੰਕਸ਼ਨ ਦੁਆਰਾ ਤਿਆਰ ਇਹ ਗੀਤ ਜਲਦ ਸਰੋਤਿਆਂ ਦੀ ਕਚਿਹਰੀ ਵਿੱਚ ਹੋਵੇਗਾ। ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਵੱਲੋ ਕਮਲਜੀਤ ਬਾਨੀਪਾਲ ਨੂੰ ਨਵੇਂ ਗੀਤ ਲਈ ਬਹੁਤ ਬਹੁਤ ਮੁਬਾਰਕਵਾਦ। ਕੱਲ ਕੈਲੇਫੋਰਨੀਆਂ ਦੇ ਸ਼ਹਿਰ ਕਰਮਨ ਦੇ ਮੇਲੇ (Kerman Harvester Festival) ਦੌਰਾਨ ਸਮੁੱਚੇ ਪੰਜਾਬੀ ਅਤੇ ਅਮੈਰੀਕਨ ਭਾਈਚਾਰੇ ਵੱਲੋਂ ਗੀਤ ਰਿਲੀਜ਼ ਕੀਤਾ ਗਿਆ। ਇਸ ਗੀਤ ਦੇ ਗੀਤਕਾਰ ਗੁਲਬਿੰਦਰ ਗੈਰੀ ਢੇਸੀ ਹਨ। ਜਿੰਨ੍ਹਾਂ ਦੇ ਬਹੁਤ ਸਾਰੇ ਗੀਤ ਨਾਮਵਰ ਗਾਇਕ ਗਾ ਚੁੱਕੇ ਹਨ। ਇਸ ਦੇ ਬੋਲ ਬਹੁਤ ਪਿਆਰੇ ਅਤੇ ਵੀਡੀੳ ਵੀ ਸੋਹਣੀ ਹੈ।