ਕਮਲਾ ਹੈਰਿਸ ਵਿਕਟਰੀ ਫੰਡ ਈਵੈਟ ਚੇਅਰਮੈਨ ਰੂਫਸ ਗਿਫਰਡ ਨੇ ਕੀਤਾ ।

0
110

ਕਮਲਾ ਹੈਰਿਸ ਵਿਕਟਰੀ ਫੰਡ ਈਵੈਟ ਚੇਅਰਮੈਨ ਰੂਫਸ ਗਿਫਰਡ ਨੇ ਕੀਤਾ ।
ਕੋਰੀ ਬੂਕਰ ਸੈਨੇਟਰ ਨਿਊਜਰਸੀ ਨੇ ਈਵੈਟ ਦੀ ਪ੍ਰਧਾਨਗੀ ਕੀਤੀ।
ਸਿੱਖ ਕੁਮਿਨਟੀ ਵਲੋ ਜਸਪ੍ਰੀਤ ਸਿੰਘ ਅਟਾਰਨੀ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਨੁੰਮਾਇੰਦਗੀ ਕੀਤੀ।
ਹਰਜੀਤ ਸਿੰਘ ਹੁੰਦਲ ਚੇਅਰਮੈਨ ਸਬਰੰਗ ਨੇ ਈਵੈਟ ਨੂੰ ਮੀਡੀਏ ਰਾਹੀ ਪ੍ਰਚਾਰਿਆ ।

ਵਸ਼ਿਗਟਨ ਡੀਸੀ-( ਵਿਸ਼ੇਸ਼ ਪ੍ਰਤੀਨਿਧ) ਕਮਲਾ ਹੈਰਿਸ ਨੂੰ ਰਾਸ਼ਟਰਪਤੀ ਉਮੀਦਵਾਰ ਐਲਾਨੇ ਜਾਣ ਤੋਂ ਬਾਦ ਪਹਿਲਾ ਵਿਕਟਰੀ ਫੰਡ ਈਵੈਟ ਪਟੋਮਿਕ ਵਿਖੇ ਕੀਤਾ ਗਿਆ। ਜਿੱਥੇ ਅਮਰੀਕਾ ਦੀਆਂ ਉੱਘੀਆਂ ਸ਼ਖਸੀਅਤਾ ਨੂੰ ਬੁਲਾਇਆ ਗਿਆ ਸੀ। ਈਵਟ ਦੀ ਵਿਸਥਾਰ ਜਾਣਕਾਰੀ ਈਵੈਟ ਹੋਸਟ ਫਰੈਕ ਨੇ ਹੈਰਿਸ ਕੈਪੇਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਸੀ । ਉਪਰੰਤ ਕਮਲਾ ਹੈਰਿਸ ਰਾਸ਼ਟਰਪਤੀ ਉਮੀਦਵਾਰ ਦੇ ਚੋਣ ਚੇਅਰਮੈਨ ਨੇ ਦੱਸਿਆ ਕੇ ਕਮਲਾ ਹੈਰਿਸ ਦੇ ਚਹੁੰਣ ਵਾਲਿਆਂ ਨੇ ਛੇ ਦਿਨ ਵਿੱਚ ਦੋ ਸ ਮਿਲੀਅਨ ਡਾਲਰ ਇਕੱਠਾ ਕਰਕੇ ਟਰੰਪ ਨੂੰ ਝਟਕਾ ਦਿੱਤਾ ਹੈ। ਉਹਨਾਂ ਕਿਹਾ ਕਿ ਕਮਲਾ ਹੈਰਿਸ ਦੀ ਉਮੀਦਵਾਰੀ ਨੇ ਨਿਜਵਾਨ ਪੀੜੀ ਵਿੱਚ ਨਵੀ ਰੂਹ ਪ੍ਰਵੇਸ਼ ਕਰ ਦਿੱਤੀ ਹੈ। ਜਿਸ ਸਦਕਾ ਇਕ ਮਿਲੀਅਨ ਵਲੰਟੀਅਰ ਤਿੰ ਦਿਨਾ ਵਿੱਚ ਰਜਿਸਟਰ ਹੋ ਗਿਆ ਹੈ। ਉਹਨਾਂ ਕਿਹਾ ਇਹ ਅਜੇ ਸ਼ੁਰੂਆਤ ਹੈ। ਆਉਦੇ ਦਿਨਾ ਵਿੱਚ ਤੁਸੀ ਵੱਡੀ ਤਬਦੀਲੀ ਦੇਖੋਗੇ। ਅੱਜ ਦਾ ਈਵੈਟ ਸਿਰਫ ਕੋਰ ਗਰੁਪ ਦਾ ਹੈ। ਜਿਸ ਵਿੱਚ ਮਿਲੀਅਨ ਡਾਲਰ ਜੁਟਾਏ ਗਏ ਹਨ।
ਹੈਰਿਸ ਵਿਕਟਰੀ ਫੰਡ ਦੀ ਪ੍ਰਧਾਨਗੀ ਕੋਰੀ ਬੂਕਰ ਨੇ ਕੀਤੀ। ਉਹਨਾਂ ਕਿਹਾ ਕਿ ਕਮਲਾ ਹੈਰਿਸ ਦੂਰ ਅੰਦੇਸ਼ੀ ਤੇ ਵੱਡੀ ਤਬਦੀਲੀ ਅਮਰੀਕਾ ਵਿੱਚ ਲਿਆਉਣ ਦੇ ਸਮਰੱਥ ਹੈ। ਉਸ ਦੀ ਹਰ ਪਾਲਿਸੀ ਸ਼ਲਾਘਾ ਯੋਗ ਹੈ। ਜਿਸ ਕਰਕੇ ਨੋਜਵਾਨ ਪੀੜੀ ਵਿਚ ਭਾਰੀ ਉਤਸ਼ਾਹ ਹੈ। ਨਿੱਤ ਵਲੰਟੀਅਰ ਰਜਿਸਟਰ ਹੋ ਰਹੇ ਹਨ ਜੋ ਆਸ਼ਾਵਾਦੀ ਦਾ ਪ੍ਰਤੀਕ ਹੈ।
ਸਿੱਖ ਕੁਮਿਨਟੀ ਵੱਲੋਂ ਜਸਪ੍ਰੀਤ ਸਿੰਘ ਨੇ ਆਰਥਿਕਤਾ ਤੇ ਗਾਜਾ ਲੜਾਈ ਦਾ ਮੁੱਦਾ ਬਹੁਤ ਮਜ਼ਬੂਤੀ ਨਾਲ ਉਠਾਇਆ । ਜਿਸ ਤੇ ਕਾਫੀ ਤਫਸਰਾ ਹੋਇਆ। ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਨੇ ਨਫਰਤੀ ਅਪਰਾਂਧ ਨੂੰ ਠੱਲ ਪਾਉਣ ਤੇ ਜ਼ੋਰ ਦਿੱਤਾ ।ਸਮੁੱਚਾ ਹੈਰਿਸ ਵਿਕਟਰੀ ਫੰਡ ਈਵੈਟ ਬਹੁਤ ਹੀ ਪ੍ਰਭਾਵੀ ਰਿਹਾ ਹੈ। ਜਿਸ ਵਿੱਚ ਸਿੱਖ ਕੁਮਿਨਟੀ ਦਾ ਬੋਲਬਾਲਾ ਕਾਫੀ ਰਿਹਾ ਹੈ। ਕੋਰੀ ਬਰੁਕਰ ਨੇ ਕਿਹਾ ਕਿ ਸਿੱਖ ਕੁਮਿਨਟੀ ਦੀ ਸ਼ਮੂਲੀਅਤ ਸਾਡੇ ਲਈ ਮਾਣ ਵਾਲੀ ਗੱਲ ਹੈ।

LEAVE A REPLY

Please enter your comment!
Please enter your name here