ਕਮਿਊਨਿਸਟ ਇਨਕਲਾਬੀ ਆਗੂ ਕਾ. ਮਦਨ ਗੋਪਾਲ ਦੀ ਯਾਦ ‘ਚ ਯਾਦਗਾਰੀ ਸਮਾਗਮ ਮੋਦੀ ਹਕੂਮਤ ਖਿਲਾਫ਼ ਸੰਘਰਸ਼ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ: ਆਗੂ

0
48
ਕਮਿਊਨਿਸਟ ਇਨਕਲਾਬੀ ਆਗੂ ਕਾ. ਮਦਨ ਗੋਪਾਲ ਦੀ ਯਾਦ ‘ਚ ਯਾਦਗਾਰੀ ਸਮਾਗਮ ਮੋਦੀ ਹਕੂਮਤ ਖਿਲਾਫ਼ ਸੰਘਰਸ਼ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ: ਆਗੂ

ਕਮਿਊਨਿਸਟ ਇਨਕਲਾਬੀ ਆਗੂ ਕਾ. ਮਦਨ ਗੋਪਾਲ ਦੀ ਯਾਦ ‘ਚ ਯਾਦਗਾਰੀ ਸਮਾਗਮ
ਮੋਦੀ ਹਕੂਮਤ ਖਿਲਾਫ਼ ਸੰਘਰਸ਼ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ: ਆਗੂ
ਦਲਜੀਤ ਕੌਰ
ਜਲੰਧਰ, 16 ਜੂਨ, 2024: ਸਮਾਜ ਨੂੰ ਹਰ ਮਨੁੱਖ ਦੇ ਚੰਗਾ ਜਿਊਣਯੋਗ ਬਣਾਉਣ ਲਈ ਸਾਰੀ ਉਮਰ ਦ੍ਰਿੜਤਾ ਨਾਲ ਕੰਮ ਕਰਨ ਵਾਲੇ ਉੱਘੇ ਇਨਕਲਾਬੀ ਕਮਿਊਨਿਸਟ ਆਗੂ ਕਾਮਰੇਡ ਮਦਨ ਗੋਪਾਲ ਦੀ ਸੱਤਵੀਂ ਬਰਸੀ ਤੇ ਸੰਗੀ-ਸਾਥੀਆਂ, ਸਨੇਹੀਆਂ ਅਤੇ ਪਰਿਵਾਰ ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਾਮਰੇਡ ਅਜਮੇਰ ਸਿੰਘ, ਹੰਸ ਰਾਜ ਪੱਬਵਾ ਅਤੇ  ਡਾ. ਜਸਮੀਤ ਸਿੰਘ ਦੀ ਪ੍ਰਧਾਨਗੀ ਹੇਠ ਯਾਦਗਾਰੀ ਸਮਾਗਮ ਕੀਤਾ ਗਿਆ।
ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ – ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਥਿਤੀ ‘ਚ ਇਕ ਵਾਰ ਤਾਂ ਮੋਦੀ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਨੇ ਝੁਕਣ ਲਈ ਮਜ਼ਬੂਰ ਕੀਤਾ। ਜਿਹੜੇ ਸੱਤਾ ‘ਚ ਆਉਣ ਲਈ ਮੁਸਲਮਾਨਾਂ ਖ਼ਿਲਾਫ਼ ਜ਼ਹਿਰ ਉਗਲਦੇ ਰਹੇ ਅਤੇ ਚਾਰ ਸੌ ਪਾਰ ਦੇ ਨਾਅਰੇ ਨੂੰ ਦੇਸ਼ ਭਰ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਤੇ ਮੋਦੀ ਹਕੂਮਤ ਆਪਣੇ ਦਮ ‘ਤੇ ਬਹੁਮਤ ਵੀ ਨਹੀਂ ਪ੍ਰਾਪਤ ਕਰ ਸਕੀ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਖਿਲਾਫ਼ ਸੰਘਰਸ਼ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਮੋਦੀ ਦੀਆਂ ਨੀਤੀਆਂ ਕਿਸਾਨ ਮਜ਼ਦੂਰ ਵਿਰੋਧੀ ਹੀ ਰਹਿਣੀਆਂ ਹਨ।
ਆਗੂਆਂ ਕਿਹਾ ਕਿ ਕਾ. ਮਦਨ ਗੋਪਾਲ ਇਕ ਆਦਰਸ਼ ਕਮਿਊਨਿਸਟ ਸਨ,ਜਿਹਨਾਂ ਨੇ ਇਨਕਲਾਬੀ ਲਹਿਰ ਵਿਚ ਕੁੱਦਕੇ ਸਮਾਜ ਨੂੰ ਮਨੁੱਖ ਦੇ ਜਿਊਣਯੋਗ ਬਣਾਉਣ ਲਈ ਤਾਉਮਰ ਦ੍ਰਿੜਤਾ ਨਾਲ ਕੰਮ ਕੀਤਾ। ਆਪਣੀ ਸਾਦਾ ਅਤੇ ਬੇਦਾਗ਼ ਜ਼ਿੰਦਗੀ ਕਾਰਨ ਉਹ ਹਰ ਕਿਸੇ ਦਾ ਮਨ ਮੋਹ ਲੈਣ ਵਾਲੇ ਸੱਚੇ ਕਮਿਊਨਿਸਟ ਸਨ। ਉਹਨਾਂ ਨੇ ਸਾਰੀ ਉਮਰ ਮਾਰਕਸਵਾਦੀ ਨਜ਼ਰੀਏ ਉੱਪਰ ਪਹਿਰਾ ਦਿੱਤਾ ਅਤੇ ਕਦੇ ਵੀ ਆਪਣੀ ਵਿਚਾਰਧਾਰਾ ਅਤੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ।
ਇਸ ਮੌਕੇ ਡਾਕਟਰ ਜਸਮੀਤ ਸਿੰਘ ਨੇ ਕਿਹਾ ਕਿ ਸਰਮਾਏਦਾਰੀ ਪ੍ਰਬੰਧ ਸਮਾਜ ਅਤੇ ਨੌਜਵਾਨਾਂ ਅੰਦਰ ਅਸ਼ਲੀਲਤਾ ਪ੍ਰੋਸ ਕੇ ਉਹਨਾਂ ਦੇ ਵਿਚਾਰਾਂ ਨੂੰ ਗੰਦਲਾ ਕਰ ਰਹੀ ਹੈ।
ਆਗੂਆਂ ਕਿਹਾ ਕਿ ਰੂਸ ਯੂਕਰੇਨ ਦੀ ਜੰਗ ਅਤੇ ਇਜ਼ਰਾਈਲ ਵਲੋਂ ਲਗਾਤਾਰ ਫਿਲਸਤੀਨੀ ਲੋਕਾਂ ਉਪਰ ਹਮਲੇ ਕਰਕੇ ਉਥੋਂ ਦੇ ਲੋਕਾਂ ਨੂੰ ਭੁੱਖੇ ਪਿਆਸੇ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਵਿੱਚ ਸਭ ਤੋਂ ਵੱਡਾ ਜ਼ਿੰਮੇਵਾਰ ਅਮਰੀਕਾ ਹੈ, ਜੋ ਇਜ਼ਰਾਈਲ ਅਤੇ ਯੂਕਰੇਨ ਨੂੰ ਹਥਿਆਰ ਸਪਲਾਈ ਕਰਕੇ ਜੰਗ ਨੂੰ ਜਾਰੀ ਰੱਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਜੰਗ ਤੁਰੰਤ ਬੰਦ ਹੋਵੇ।
ਇਸ ਮੌਕੇ ਮਤਾ ਪਾਸ ਕੀਤਾ ਗਿਆ ਕਿ ਉੱਘੀ ਲੇਖਕਾਂ ਅਰੁੰਧਤੀ ਰਾਏ ਉੱਤੇ ਲਗਾਇਆ ਗਿਆ ਯੂ.ਏ.ਪੀ.ਏ. ਤੁਰੰਤ ਹਟਾਇਆ ਜਾਵੇ, ਯੂਏਪੀਏ ਰੱਦ ਕੀਤਾ ਜਾਵੇ, ਜੇਲਾਂ ਚ ਬੰਦ ਬੁੱਧੀਜੀਵੀ, ਪੱਤਰਕਾਰ ਲੇਖਕ ਤੁਰੰਤ ਰਿਹਾਅ ਕੀਤੇ ਜਾਣ ਅਤੇ ਸਿੱਖਾਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਮੰਗਲਜੀਤ ਪੰਡੋਰੀ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੱਖਣ ਸਿੰਘ ਕੰਦੋਲਾਂ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ,ਹੰਸ ਰਾਜ ਪੱਬਵਾਂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਭੈਣ ਸੁਰਿੰਦਰ ਕੁਮਾਰੀ ਕੋਛੜ ਆਦਿ ਨੇ ਵੀ ਸੰਬੋਧਨ ਕੀਤਾ।
ਕੈਪਸਨ: 1. ਕਾਮਰੇਡ ਮਦਨ ਗੋਪਾਲ ਦੀ ਬਰਸੀ ਤੇ ਸੰਬੋਧਨ ਕਰਦੇ ਅਜਮੇਰ ਸਿੰਘ
2. ਸੰਬੋਧਨ ਕਰਦੇ ਹੋਏ ਡਾਕਟਰ ਜਸਮੀਤ ਸਿੰਘ

LEAVE A REPLY

Please enter your comment!
Please enter your name here