ਕਾਵਿ ਸੰਗ੍ਰਹਿ ਹੀਰਿਆਂ ਦੀ ਮੁੱਠ ਲੋਕ ਅਰਪਣ
———————————————-
ਗੁਰਾਇਆਂ ,6 ਸਤੰਬਰ : *ਅਜੀਤ ਖੰਨਾ *
ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਦੀ ਇੱਕ ਅਹਿਮ ਮੀਟਿੰਗ ਮੰਚ ਦੇ ਦਫ਼ਤਰ ਬੜਾ ਪਿੰਡ ਰੋਡ ਗੁਰਾਇਆਂ ਵਿਖੇ ਹੋਈ |ਮੀਟਿੰਗ ਵਿੱਚ ਜਿੱਥੇ ਮੰਚ ਦੀਆਂ ਸਾਹਤਿਕ,ਸਮਾਜਿਕ ਗਤੀਵਿਧੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਓਥੇ ਹੀ ਆਏ ਦਿਨ ਦੇਸ਼ ਵਿੱਚ ਔਰਤਾਂ ਅਤੇ ਗ਼ਰੀਬਾਂ ਤੇ ਹੋ ਰਹੇ ਜ਼ੁਲਮ ਵਿੱਚ ਬੇਤਹਾਸ਼ਾ ਵਾਧੇ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ। ਕਲਕੱਤਾ ਵਿੱਚ ਹੋਏ ਟ੍ਰੇਨੀ ਡਾ. ਮੋਮਿਤਾ ਰੇਪ ਕਤਲ ਕਾਂਡ ਅਤੇ ਮੱਧ ਪ੍ਰਦੇਸ਼ ਵਿੱਚ ਹੋਏ ਬੱਚੀਆਂ ਦੇ ਰੇਪ ਕਾਂਡ ਤੇ ਗਹਿਰਾ ਦੁੱਖ ਦਾ ਪ੍ਰਗਟਾਉਂਦਿਆਂ ਇਸ ਦੀ ਕੜੀ ਨਿੰਦਾ ਕੀਤੀ ਗਈ। ਓਥੇ ਹੀ ਬੀਤੇ ਦਿਨੀਂ ਗ਼ਰੀਬੀ ਨਾਲ਼ ਜੂਝਦੇ ਅਕਾਲ ਚਲਾਣਾ ਕਰ ਗਏ ਪੰਜਾਬ ਦੇ ਪ੍ਰਸਿੱਧ ਗੀਤਕਾਰ ਚਤਰ ਸਿੰਘ ਪ੍ਰਵਾਨਾ ਜੀ ਨੂੰ 2 ਮਿੰਟ ਦਾ ਮੌਨ ਰੱਖਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ। ਮੰਚ ਦੇ ਪ੍ਰਧਾਨ ਸ਼ਾਮ ਸਰਗੂੰਦੀ ਅਤੇ ਜਨ ਸਕੱਤਰ ਜਗਦੀਸ਼ ਰਾਣਾ ਨੇ ਇਸ ਮੌਕੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸਰਕਾਰਾਂ ਧੀਆਂ ਭੈਣਾਂ ਦੀਆਂ ਇੱਜਤਾਂ ਖ਼ਰਾਬ ਕਰਨ ਵਾਲੇ ਵਹਿਸ਼ੀ ਦਰਿੰਦਿਆਂ ਲਈ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕਰਨ ਤਾਂ ਕੇ ਅੱਗੇ ਤੋਂ ਕੋਈ ਹੋਰ ਅਜਿਹੀ ਘਿਣਾਉਣੀ ਘਟਣਾ ਦੁਬਾਰਾ ਕਰਨ ਦਾ ਸੋਚ ਵੀ ਨਾ ਸਕੇ।ਮੰਚ ਦੇ ਸਰਪ੍ਰਸਤ ਸੋਹਣ ਸਹਿਜਲ, ਬਲਦੇਵ ਰਾਜ ਕੋਮਲ ਅਤੇ ਖਜਾਨਚੀ ਗੁਰਮੁਖ਼ ਲੁਹਾਰ ਥਾਣੇਦਾਰ ਆਦਿ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਗ਼ਰੀਬੀ ਨਾਲ਼ ਜੂਝਦੇ ਸਮਰੱਥ ਲੇਖਕਾਂ ਕਵੀਆਂ ਦੀ ਅੱਗੇ ਹੋ ਕੇ ਬਾਂਹ ਫੜੇ ਤੇ ਉਹਨਾਂ ਦੀ ਆਰਥਿਕ ਮਦਦ ਕਰੇ।ਇਸ ਮੌਕੇ ਮੰਚ ਵਲੋਂ ਕਵੀ ਡਾ.ਸੁਰਿੰਦਰ ਕੁਮਾਰ ਜੱਸੀ ਦਾ ਪਲੇਠਾ ਕਾਵਿ ਸੰਗ੍ਰਹਿ ਹੀਰਿਆਂ ਦੀ ਮੁੱਠ ਵੀ ਲੋਕ ਅਰਪਣ ਕੀਤਾ ਗਿਆ।ਇਸ ਮੌਕੇ ਹੋਏ ਸ਼ਾਨਦਾਰ ਕਵੀ ਦਰਬਾਰ ਵਿਚ ਮੁੱਖ ਤੌਰ ਤੇ ਪ੍ਰਸਿੱਧ ਗੀਤਕਾਰ ਬਿੰਦਰ ਬਕਾਪੁਰੀ,ਹਰਮੇਸ਼ ਗਹੌਰੀਆ,ਮੋਤੀ ਲਾਲ ਚੌਹਾਨ, ਕਸ਼ਮੀਰ ਲਾਲ,ਗੁਰਮੁਖ ਲੁਹਾਰ, ਗਾਮੀ ਰੁੜਕਾ,ਸੋਹਣ ਸਹਿਜਲ, ਬਲਦੇਵ ਰਾਜ ਕੋਮਲ,ਸ਼ਾਮ ਸਰਗੂੰਦੀ ਅਤੇ ਜਗਦੀਸ਼ ਰਾਣਾ ਨੇ ਆਪਣੀਆਂ ਕਵਿਤਾਵਾਂ ਗ਼ਜ਼ਲਾਂ ਨਾਲ਼ ਖ਼ੂਬ ਰੰਗ ਬੰਨ੍ਹਿਆ।ਵਿਦੇਸ਼ ਰਹਿੰਦੇ ਮੰਚ ਦੇ ਸੰਸਥਾਪਕ ਅਤੇ ਸਰਪ੍ਰਸਤ ਪ੍ਰਸਿੱਧ ਗੀਤਕਾਰ ਮੱਖਣ ਲੁਹਾਰ ਨੇ ਵੀ ਫ਼ੋਨ ਰਾਹੀਂ ਆਪਣੀ ਹਾਜ਼ਰੀ ਲਵਾਉਂਦਿਆਂ ਦੇਸ਼ ਦੇ ਬਿਗੜ ਰਹੇ ਹਾਲਾਤ ਤੇ ਚਿੰਤਾ ਪ੍ਰਗਟਾਈ।
ਅਜੀਤ ਖੰਨਾ
ਮੋਬਾਈਲ:85448-54669
ਫ਼ੋਟੋ ਕੈਪਸ਼ਨ:ਕਾਵਿ ਸੰਗ੍ਰਹਿ ਅਰਪਣ ਕਰਦੇ ਹੋਏ ਮੰਚ ਦੇ ਮੈਬਰ
ਫਾਈਲ ਫੋਟੋ :ਲੈਕਚਰਾਰ ਅਜੀਤ ਸਿੰਘ