ਕਿਸਾਨ ਲਹਿਰ ਅਤੇ ਲੋਕ ਲਹਿਰ ਵਿੱਚ ਔਰਤਾਂ ਦੀ ਭੂਮਿਕਾ ਤੇ ਵਿਸ਼ਾਲ ਕਨਵੈਨਸ਼ਨ
ਦਲਜੀਤ ਕੌਰ
ਮੋਗਾ, 15 ਜੁਲਾਈ, 2024: ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੀ ਕਨਵੈਨਸ਼ਨ ਨੂੰ ਡਾਕਟਰ ਨਵਸ਼ਰਨ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਔਰਤਾਂ ਸਮਾਜ ਵਿੱਚ ਦੂਸਰੇ ਦਰਜੇ ਦੀਆਂ ਨਾਗਰਿਕ ਹਨ ਇਸ ਕਰਕੇ ਕਿਸੇ ਵੀ ਕੰਮ ਵਿੱਚ ਉਹਨਾਂ ਦੀ ਸ਼ਮੂਲੀਅਤ ਨਾ ਮਾਤਰ ਗਿਣੀ ਜਾਂਦੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਇੱਥੇ ਵੀ ਕਿਸਾਨ ਔਰਤਾਂ ਜ਼ਿਕਰ ਨਹੀਂ ਕੀਤਾ ਜਾਂਦਾ । ਸਿਰਫ 12% ਔਰਤਾਂ ਕੋਲ ਜਮੀਨ ਹੈ ਅਤੇ 9% ਔਰਤਾਂ ਨੌਕਰੀ ਕਰਦੀਆਂ ਹਨ। ਸਰਕਾਰ ਵੀ ਜਦੋਂ ਕੋਈ ਨੀਤੀ ਬਣਾਉਂਦੀ ਹੈ ਤਾਂ ਉਸ ਵਿੱਚ ਵੀ ਔਰਤਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਜੋ ਵੀ ਨਵੀਂ ਸਰਕਾਰ ਬਣਦੀ ਹੈ ਹਰ ਸਰਕਾਰ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਦੀ ਹੈ ਪਰ ਕੋਈ ਵੀ ਔਰਤਾਂ ਨੂੰ ਆਰਥਿਕ ਤੌਰ ਤੇ ਬਰਾਬਰੀ ਦੇਣ ਦੀ ਕੋਸ਼ਿਸ਼ ਨਹੀਂ ਕਰਦੀ ਔਰਤਾਂ ਨੂੰ ਮੰਗਤੀਆਂ ਹੀ ਬਣਾਉਣਾ ਚਾਹੁੰਦੀ ਹੈ।
ਪੰਜਾਬੀ ਆਲੋਚਕ ਡਾਕਟਰ ਅਰਵਿੰਦਰ ਕੌਰ ਕਾਕੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਔਰਤਾਂ ਘਰ ਚਲਾ ਸਕਦੀਆਂ ਹਨ ਖੇਤੀ ਕਰ ਸਕਦੀਆਂ ਹਨ ਤਾਂ ਉਹ ਲਹਿਰਾਂ ਵੀ ਚਲਾ ਸਕਦੀਆਂ ਹਨ। ਸਮਾਜ ਦਾ ਗਿਆਨ ਘਰਾਂ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਕਰਕੇ ਇਸ ਅੱਧ ਦਾ ਵੀ ਘਰਾਂ ਤੋਂ ਬਾਹਰ ਆ ਕੇ ਸੰਘਰਸ਼ਾਂ ਵਿੱਚ ਸ਼ਾਮਿਲ ਹੋਣਾ ਜਰੂਰੀ ਹੈ।
ਇਸਤਰੀ ਆਗੂ ਅਮਨ ਦਿਓਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਹਰੇ ਇਨਕਲਾਬ ਦੇ ਸਾਮਰਾਜੀ ਖੇਤੀ ਮਾਡਲ ਨੇ ਖੇਤੀ ਵਿੱਚ ਵੀ ਔਰਤਾਂ ਦੀ ਸ਼ਮੂਲੀਅਤ ਘਟਾਈ ਹੈ ਜਿਸ ਕਰਕੇ ਔਰਤਾਂ ਦੀ ਘਰਾਂ ਦੇ ਫੈਸਲਿਆਂ ਵਿੱਚ ਵੀ ਸ਼ਮੂਲੀਅਤ ਘਟੀ ਹੈ। ਇਸ ਸਾਮਰਾਜੀ ਖੇਤੀ ਮਾਡਲ ਨੇ ਜੋ ਸਿਹਤ ਸੰਕਟ ਪੈਦਾ ਕੀਤਾ ਹੈ ਉਸ ਦਾ ਅਸਰ ਔਰਤਾਂ ਉੱਪਰ ਸਭ ਤੋਂ ਜਿਆਦਾ ਪਿਆ ਹੈ ਜਿਸ ਨਾਲ ਔਰਤਾ ਨੂੰ ਬਹੁਤ ਗੰਭੀਰ ਰੋਗ ਹੋ ਰਹੇ ਹਨ।
ਔਰਤ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਕਨਵੀਨਰ ਹਰਦੀਪ ਕੌਰ ਕੋਟਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਹਰੇ ਇਨਕਲਾਬ ਦਾ ਸਾਮਰਾਜੀ ਖੇਤੀ ਮਾਡਲ ਨੇ ਕਿਸਾਨੀ ਸਿਰ ਕਰਜੇ ਚੜਏ ਜਿਸ ਦਾ ਅਸਰ ਔਰਤਾਂ ਤੇ ਵੀ ਪੈ ਰਿਹਾ ਹੈ 2005 ਤੋਂ ਬਠਿੰਡਾ ਜਿਲੇ ਵਿੱਚ 23 ਕਿਸਾਨ ਔਰਤਾਂ ਅਤੇ ਸੰਗਰੂਰ ਜ਼ਿਲ੍ਹੇ ਵਿੱਚ 33 ਕਿਸਾਨ ਔਰਤਾਂ ਨੇ ਖੁਦਕੁਸ਼ੀ ਕੀਤੀ ਤਾਜ਼ਾ ਅੰਕੜਿਆਂ ਅਨੁਸਾਰ 100 ਕਿਸਾਨ ਪਿੱਛੇ ਅੱਠ ਕਿਸਾਨ ਔਰਤਾਂ ਖੁਦਕੁਸ਼ੀ ਕਰ ਰਹੀਆਂ ਹਨ ਪ੍ਰੰਤੂ ਔਰਤਾਂ ਨੂੰ ਕਿਸਾਨ ਨਾ ਮੰਨਣ ਕਰਕੇ ਉਹਨਾਂ ਦੀਆਂ ਖੁਦਕੁਸ਼ੀਆਂ ਦਾ ਕਿਤੇ ਜ਼ਿਕਰ ਨਹੀਂ ਕੀਤਾ ਜਾਂਦਾ। ਇਸ ਕਰਕੇ ਹਰੇ ਇਨਕਲਾਬ ਦਾ ਖੇਤੀ ਮਾਡਲ ਬਦਲ ਕੇ ਕੁਦਰਤ ਪੱਖੀ ਅਤੇ ਹੰਢਣਸਾਰ ਖੇਤੀ ਮਾਡਲ ਬਣਾਇਆ ਜਾਣਾ ਚਾਹੀਦਾ ਹੈ ਪਾਣੀ ਦਾ ਸੰਕਟ ਦੂਰ ਕਰਨ ਲਈ ਹਰ ਖੇਤ ਤੱਕ ਨਹਿਰੀ ਪਾਣੀ ਅਤੇ ਹਰ ਘਰ ਤੱਕ ਭਾਖੜਾ ਦਾ ਨੀਲੀ ਭਾਅ ਮਾਰਦਾ ਪੀਣ ਯੋਗ ਪਾਣੀ ਪਹੁੰਚਾਉਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਦੀ ਪੂਰਤੀ ਲਈ ਮੀਹਾਂ ਦਾ ਪਾਣੀ ਸਾਂਭਿਆ ਜਾਣਾ ਚਾਹੀਦਾ ਹੈ ਤਾਂ ਕਿ ਧਰਤੀ ਹੇਠਲਾ ਪਾਣੀ ਪੂਰਾ ਕੀਤਾ ਜਾ ਸਕੇ। ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸਾਨੀ ਕਰਜ਼ਿਆਂ ਤੇ ਲੀਕ ਮਾਰ ਕੇ ਕਿਸਾਨ ਪੱਖੀ ਖੇਤੀ ਮਾਡਲ ਉਸਾਰਨਾ ਚਾਹੀਦਾ ਹੈ। ਔਰਤਾਂ ਨੂੰ ਇਸ ਸਾਮਰਾਜੀ ਖੇਤੀ ਮਾਡਲ ਨੂੰ ਬਦਲਣ ਲਈ ਵੱਡੀ ਗਿਣਤੀ ਵਿੱਚ ਜਥੇਬੰਦ ਹੋ ਕੇ ਇੱਕ ਲੋਕ ਲਹਿਰ ਖੜੀ ਕਰਨ ਵਿੱਚ ਵੱਡਾ ਰੋਲ ਅਦਾ ਕਰਨਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਪੰਜਾਬ ਨੂੰ ਗਹਿਰੇ ਸੰਕਟ ਵਿੱਚੋਂ ਕੱਢਣ ਲਈ ਇੱਕ ਵੱਡੀ ਲਹਿਰ ਖੜੀ ਕਰ ਸਕੀਏ।
ਸਟੇਜ ਸੈਕਟਰੀ ਦੀ ਭੂਮਿਕਾ ਪ੍ਰਦੀਪ ਕੌਰ ਨੇ ਨਿਭਾਈ। ਇਸ ਤੋਂ ਇਲਾਵਾ ਸਿੰਦਰਪਾਲ ਕੌਰ ਰੋਡੇ ਜਗਵਿੰਦਰ ਕੌਰ ਰਾਜਿਆਣਾ ਮਨਜੀਤ ਕੌਰ ਨਵਾਂ ਸ਼ਹਿਰ ਸੁਰਜੀਤ ਕੌਰ ਨਵਾਂ ਸ਼ਹਿਰ ਮਹਿੰਦਰ ਕੌਰ ਬਠਿੰਡਾ ਰਾਜ ਕੌਰ ਫਾਜ਼ਿਲਕਾ ਜਸਵਿੰਦਰ ਕੌਰ ਲੌਂਗੋਵਾਲ ਸੁਰਜੀਤ ਕੌਰ ਓਟਾਲ, ਮਨਜੀਤ ਕੌਰ ਅਲਾਚੌਰ, ਬਲਿਹਾਰ ਕੌਰ ਜਲੰਧਰ, ਰਣਜੀਤ ਕੌਰ ਕਪੂਰਥਲਾ ਸਰਜੀਤ ਕੌਰ ਤਰਨ ਤਾਰ ਦਲਵੀਰ ਕੌਰ ਕਪੂਰਥਲਾ ਸਿਮਰਜੀਤ ਕੌਰ ਫਰੀਦਕੋਟ ਸਿਮਰਜੀਤ ਕੌਰ ਫਰੀਦਕੋਟ ਨੇ ਸੰਬੋਧਨ ਕੀਤਾ