Amrita singh love story with sunny deol: 80-90 ਦਹਾਕੇ ਦੀ ਮਸ਼ਹੂਰ ਅਦਾਕਾਰਾ ਅੰਮ੍ਰਿਤਾ ਸਿੰਘ (Amrita Singh) ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ‘ਚ ਰਹੀ ਸੀ। ਜੀ ਹਾਂ, ਸੈਫ ਅਲੀ ਖਾਨ (Saif Ali Khan) ਨਾਲ ਵਿਆਹ ਅਤੇ ਤਲਾਕ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਅਜਿਹਾ ਹੈ, ਜਿਸ ਕਾਰਨ ਅੰਮ੍ਰਿਤਾ ਚਰਚਾ ‘ਚ ਰਹੀ ਸੀ। ਅੱਜ ਅਸੀਂ ਤੁਹਾਨੂੰ ਅੰਮ੍ਰਿਤਾ ਦੀ ਜ਼ਿੰਦਗੀ ਦੇ ਅਜਿਹੇ ਹੀ ਇੱਕ ਚੈਪਟਰ ਦੇ ਬਾਰੇ ਦੱਸ ਰਹੇ ਹਾਂ। ਅੰਮ੍ਰਿਤਾ ਸਿੰਘ ਨੇ ਫਿਲਮ ‘ਬੇਤਾਬ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ।
ਇਸ ਫਿਲਮ ‘ਚ ਅਦਾਕਾਰਾ ਦੇ ਨਾਲ ਸੰਨੀ ਦਿਓਲ (Sunny Deol) ਮੁੱਖ ਭੂਮਿਕਾ ‘ਚ ਸਨ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਦੀ ਸ਼ੂਟਿੰਗ ਦੌਰਾਨ ਅੰਮ੍ਰਿਤਾ ਅਤੇ ਸੰਨੀ ਵਿਚਾਲੇ ਨੇੜਤਾ ਵਧ ਗਈ ਸੀ। ਕਿਹਾ ਜਾਂਦਾ ਹੈ ਕਿ ਅੰਮ੍ਰਿਤਾ ਸਿੰਘ ਸੰਨੀ ਦਿਓਲ ‘ਤੇ ਪੂਰੀ ਤਰ੍ਹਾਂ ਨਾਲ ਲੱਟੂ ਹੋ ਚੁੱਕੀ ਸੀ। ਹਾਲਾਂਕਿ ਇਸ ਦੌਰਾਨ ਅੰਮ੍ਰਿਤਾ ਨੂੰ ਇਕ ਅਜਿਹੀ ਖਬਰ ਮਿਲੀ, ਜਿਸ ਕਾਰਨ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੰਨੀ ਦਿਓਲ ਨੇ ਆਪਣੇ ਵਿਆਹ ਦੀ ਖਬਰ ਅੰਮ੍ਰਿਤਾ ਸਿੰਘ ਤੋਂ ਛੁਪਾਈ ਹੋਈ ਸੀ ਅਤੇ ਜਿਵੇਂ ਹੀ ਅੰਮ੍ਰਿਤਾ ਨੂੰ ਪਤਾ ਲੱਗਿਆ ਕਿ ਸੰਨੀ ਦਾ ਵਿਆਹ ਹੋ ਗਿਆ ਹੈ, ਉਸ ਨੇ ਤੁਰੰਤ ਅਦਾਕਾਰ ਤੋਂ ਦੂਰੀ ਬਣਾ ਲਈ। ਦਰਅਸਲ ਫਿਲਮ ‘ਬੇਤਾਬ’ ਸੰਨੀ ਦਿਓਲ ਦੀ ਵੀ ਡੈਬਿਊ ਫਿਲਮ ਸੀ, ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਅਦਾਕਾਰ ਨੇ ਇੰਗਲੈਂਡ ‘ਚ ਆਪਣੀ ਪ੍ਰੇਮਿਕਾ ਪੂਜਾ ਨਾਲ ਵਿਆਹ ਕਰਵਾ ਲਿਆ ਸੀ। ਕਿਹਾ ਜਾਂਦਾ ਹੈ ਕਿ ਧਰਮਿੰਦਰ ਨਹੀਂ ਚਾਹੁੰਦੇ ਸਨ ਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਸੰਨੀ ‘ਤੇ ਵਿਆਹੁਤਾ ਅਭਿਨੇਤਾ ਦਾ ਲੇਬਲ ਲੱਗੇ, ਇਸ ਲਈ ਉਨ੍ਹਾਂ ਦੇ ਵਿਆਹ ਦੀ ਗੱਲ ਨੂੰ ਛੁਪਾਇਆ ਗਿਆ ਸੀ।