ਜੇ ਮੈਨੂੰ ਗੋਲੀ ਨਾ ਮਾਰੀ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਨਾਲ ਖਾਲਿਸਤਾਨ ਦੇ ਮੁੱਦੇ ‘ਤੇ ਬਹਿਸ ਲਈ ਤਿਆਰ ਹਾਂ: ਕੰਗਨਾ ਰਣੌਤ

0
472

ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਬਹਿਸ ਦੀ ਚੁਨੌਤੀ ਨੂੰ ਕੰਗਨਾ ਰਣੌਤ ਨੇ ਸਵੀਕਾਰ ਕਰ ਲਿਆ ਹੈ। ਬਾਲੀਵੁੱਡ ਅਦਾਕਾਰਾ ਨੇ ਕਿਹਾ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਨਾਲ ਖਾਲਿਸਤਾਨ ਦੇ ਮੁੱਦੇ ਉਪਰ ਬਹਿਸ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਗਨਾ ਨੇ ਟਵੀਟ ਕਰਕੇ ਦੱਸਿਆ ਹੈ ਕਿ ਉਸ ਨੂੰ ਅੰਮ੍ਰਿਤਪਾਲ ਦੀ ਚੁਨੌਤੀ ਮਨਜੂਰ ਹੈ।
ਇਸਤੋਂ ਪਹਿਲਾਂ ਕੰਗਨਾ ਰਣੌਤ ਨੇ ਟਵੀਟ ਕੀਤਾ ਸੀ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਅਜਨਾਲਾ ਵਿਚ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਥਾਣੇ ਵਿਚ ਦਾਖਲ ਹੋਣ ਤੇ ਪੁਲਿਸ ਨਾਲ ਝੜਪ ਦੀ ਵਾਪਰੀ ਘਟਨਾ ਉਤੇ ਆਪਣਾ ਬਿਆਨ ਦਿੱਤਾ ਹੈ। ਕੰਗਨਾ ਰਣੌਤ ਨੇ ਕਿਹਾ ਕਿ ਖਾਲਿਸਤਾਨੀ ਸਮਰਥਕਾਂ ਨੂੰ ਅੱਤਵਾਦੀ ਐਲਾਨਿਆ ਜਾਵੇ।ਕੰਗਨਾ ਨੇ ਕਿਹਾ, “ਮਹਾਭਾਰਤ ਵਿੱਚ ਪਾਂਡਵਾਂ ਨੇ ਰਾਜਸੂ ਯੱਗ ਕੀਤਾ ਸੀ ਅਰਜੁਨ ਨੇ ਖੁਦ ਚੀਨ ਜਾ ਕੇ ਉਥੋਂ ਦੇ ਰਾਜਿਆਂ ਤੋਂ ਟੈਕਸ ਵਸੂਲਿਆ ਉਸ ਤੋਂ ਬਾਅਦ ਸਾਰੇ ਰਾਜਿਆਂ ਨੇ ਯੁਧਿਸ਼ਠਿਰ ਨੂੰ ਵਿਰਾਟ ਭਾਰਤ ਦਾ ਸਮਰਾਟ ਐਲਾਨ ਦਿੱਤਾ ਉਸ ਤੋਂ ਬਾਅਦ ਹੋਏ ਵਿਸ਼ਵ ਯੁੱਧ ਨੂੰ ਮਹਾਂਭਾਰਤ ਕਿਹਾ ਜਾਂਦਾ ਹੈ… ਅੰਮ੍ਰਿਤਪਾਲ ਮੇਰੇ ਨਾਲ ਗੱਲ ਕਰੇ।” ਕੰਗਨਾ ਨੇ ਕਿਹਾ, “ਪਿਛਲੀਆਂ ਸਦੀਆਂ ਵਿੱਚ ਮਹਾਨ ਭਾਰਤ ਕਈ ਵਾਰ ਟੁੱਟਦਾ ਅਤੇ ਮੁੜ ਜੁੜਦਾ ਰਿਹਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਨਦਾਰ ਸਿੱਖ ਸਾਮਰਾਜ ਅਤੇ ਉਸ ਦੇ ਰਾਜ ਨੂੰ ਕੌਣ ਨਕਾਰ ਸਕਦਾ ਹੈ ਪਰ ਅੱਜ ਉਸ ਸਾਮਰਾਜ ਦੀ ਹੋਂਦ ਇਸ ਕਰਕੇ ਹੈ ਕਿਉਂਕਿ ਉਸ ਦੇ ਬਾਦਸ਼ਾਹ ਅੱਜ ਦੇ ਲੋਕਤੰਤਰ ਯੁੱਗ, ਜਿਸਦਾ ਨਾਮ ਸਰਦਾਰ ਵੱਲਭ ਭਾਈ ਪਟੇਲ ਹੈ, ਨੇ ਇਸ ਟੁਕੜੇ ਹੋਏ ਮਹਾਨ ਭਾਰਤ ਨੂੰ ਫਿਰ ਤੋਂ ਜੋੜਿਆ।”ਬਾਲੀਵੁੱਡ ਅਦਾਕਾਰਾ ਨੇ ਕਿਹਾ ਕਿ ਅਤੇ ਅੱਜ ਬਹੁਤ ਸਾਰੇ ਛੋਟੇ-ਛੋਟੇ ਰਾਜ ਹਨ, ਜਿਨ੍ਹਾਂ ਵਿੱਚ ਪੁਰਾਣੇ ਰਾਜਿਆਂ ਵਰਗਾ ਇੱਕ ਮੁੱਖ ਮੰਤਰੀ ਹੈ ਅਤੇ ਇੱਕ ਪ੍ਰਧਾਨ ਮੰਤਰੀ ਹੈ ਜਿਸਨੂੰ ਅਸੀਂ ਉਨ੍ਹਾਂ ਦਿਨਾਂ ਵਿੱਚ ਸਮਰਾਟ ਕਹਿੰਦੇ ਸੀ ਪਰੰਤੂ ਜੋ ਕੋਈ ਇਸ ਸਿਸਟਮ ਨੂੰ ਚੁਣੌਤੀ ਦੇ ਰਿਹਾ ਹੈ ਅਤੇ ਮੁੜ ਦੇਸ਼ ਨੂੰ ਤੋੜਨ ਦੀ ਗੱਲ ਕਰ ਰਿਹਾ ਹੈ ਉਹ ਆਮ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ। ਖਾਲਿਸਤਾਨ ਸਿਰਫ ਇੱਕ ਵਿਚਾਰ ਹੈ।ਅੰਮ੍ਰਿਤਪਾਲ ਨੇ ਦੇਸ਼ ਨੂੰ ਖੁੱਲੀ ਚੁਣੌਤੀ ਦਿੱਤੀ ਹੈ ਕਿ ਉਹ ਕਿਸੇ ਨਾਲ ਵੀ ਬੌਧਿਕ ਵਿਚਾਰ ਵਟਾਂਦਰਾ ਕਰਕੇ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾ ਸਕਦਾ ਹੈ, ਮੈਂ ਹੈਰਾਨ ਹਾਂ ਕਿ ਕਿਸੇ ਨੇ ਵੀ ਉਸਦੀ ਚੁਣੌਤੀ ਨੂੰ ਸਵੀਕਾਰ ਨਹੀਂ ਕੀਤਾ, ਕਿਸੇ ਸਿਆਸਤਦਾਨ ਨੇ ਵੀ ਨਹੀਂ। ਉਸ ਨੇ ਅੱਗੇ ਕਿਹਾ ਕਿ ਜੇਕਰ ਖਾਲਿਸਤਾਨੀ ਮੇਰੇ ‘ਤੇ ਹਮਲਾ ਨਹੀਂ ਕਰਦੇ ਜਾਂ ਗੋਲੀ ਨਹੀਂ ਚਲਾਉਂਦੇ ਤਾਂ ਮੈਂ ਬਹਿਸ ਲਈ ਤਿਆਰ ਹਾਂ। ਕੰਗਨਾ ਨੇ ਕਿਹਾ ਕਿ ਉਸ ਉਪਰ 6 ਸੰਮਨ, ਇੱਕ ਗ੍ਰਿਫਤਾਰੀ ਵਾਰੰਟ ਅਤੇ ਪੰਜਾਬ ਵਿੱਚ ਮੇਰੀਆਂ ਫਿਲਮਾਂ ‘ਤੇ ਪਾਬੰਦੀ ਲਗਾਈ ਗਈ, ਮੇਰੀ ਕਾਰ ‘ਤੇ ਹਮਲਾ ਕੀਤਾ ਗਿਆ, ਜੋ ਇਹ ਸਭ ਕੁੱਝ ਉਹ ਕੀਮਤ ਹੈ ਜੋ ਦੇਸ਼ ਨੂੰ ਇਕਜੁੱਟ ਰੱਖਣ ਲਈ ਰਾਸ਼ਟਰਵਾਦੀ ਨੂੰ ਚੁਕਾਉਣੀ ਪੈਂਦੀ ਹੈ। ਭਾਰਤ ਸਰਕਾਰ ਨੇ ਖਾਲਿਸਤਾਨੀਆਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ ਅਤੇ ਜੇਕਰ ਸੰਵਿਧਾਨ ਵਿੱਚ ਵਿਸ਼ਵਾਸ ਕਰੋ, ਤਾਂ ਤੁਹਾਨੂੰ ਇਸ ਮਾਮਲੇ ਵਿੱਚ ਬਹੁਤਾ ਸੋਚਣ ਦੀ ਲੋੜ ਨਹੀਂ ਹੈ।

LEAVE A REPLY

Please enter your comment!
Please enter your name here