5ਵਾਂ ਮੈਰੀਲੈਡ ਮੌਜ ਭੰਗੜਾ ਮੁਕਾਬਲੇ ਯੂ ਐਮ ਸੀ ਕੈਂਪਸ ਦੇ ਹੌਫ ਹਾਲ ਵਿੱਚ ਕਰਵਾਏ

0
151

ਪਹਿਲੇ ਤਿੰਨ ਪੁਜ਼ੀਸ਼ਨਾਂ ਵਾਲਿਆਂ ਨੂੰ ਟਰਾਫੀਆਂ ਦਿੱਤੀਆਂ
ਅਮਰੀਕਾ ਦੀਆਂ ਅੱਠ ਚੋਟੀਆਂ ਦੀਆਂ ਟੀਮਾਂ ਨੇ ਭੰਗੜੇ ਦੇ ਜੌਹਰ ਵਿਖਾਏ।
ਪੰਜਾਬੀ ਕਲੱਬ ਮੈਰੀਲੈਡ ਨੇ ਭੰਗੜੇ ਮੁਕਾਬਲੇ ਸਪਾਸਰ ਕੀਤੇ

ਮੈਰੀਲੈਡ -( ਸੁਰਿੰਦਰ ਗਿੱਲ ) ਪੰਜਾਬੀਆ ਦਾ ਭੰਗੜਾ ਸੰਸਾਰ ਦਾ ਮਸ਼ਹੂਰ ਲੋਕ ਨਾਚ ਹੈ। ਜਿਸ ਦਾ ਲੁਤਫ ਹਰ ਕੁਮਿਨਟੀ ਲੈੰਦੀ ਹੈ।ਮੈਰੀਲੈਡ ਮੌਜ ਕਲੱਬ ਨੇ ਇਸ ਦਾ ਅਗਾਜ ਪੰਜ ਸਾਲ ਪਹਿਲਾ ਕੀਤਾ ਸੀ। ਜਿਸ ਵਿੱਚ ਅੱਠ ਚੋਟੀ ਦੀਆਂ ਟੀਮਾਂ ਹਨ।ਜੋ ਇਤਹਾਸਕ ਬਣ ਗਈਆ ਹਨ। ਜਿਸ ਦਾ ਮੁੱਖ ਕਾਰਣ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਨੇ ਇਸ ਸੰਸਥਾ ਨੂੰ ਅਥਾਹ ਪਿਆਰ ਦਿੱਤਾ ਹੈ ਅਤੇ ਰੱਜ ਕੇ ਸਪਾਸਰ ਕੀਤਾ ਹੈ।ਇਸ ਸਾਲ ਪੰਜਾਬੀ ਕਲਬ ਮੈਰੀਲੈਡ ਨੇ ਸਪਾਸਰ ਕਰਕੇ ਹੋਸਲਾ ਵਧਾਇਆ ਹੈ,ਤਾਂ ਜੋ ਨੋਜਵਾਨਾ ਤੇ ਮੁਟਿਆਰਾਂ ਵਿੱਚ ਉਤਸ਼ਾਹ ਬਣਿਆ ਰਹੇ।
ਜਿਕਰਯੋਗ ਹੈ ਕਿ ਇਹ ਭੰਗੜਾ ਮੁਕਾਬਲੇ ਭਾਵੇ ਪੰਜਾਬੀ ਲੋਕ-ਨਾਚ,ਪਹਿਰਾਵੇ,ਤੇ ਪੰਜਾਬੀ ਸੱਭਿਆਚਾਰ ਦੇ ਰੰਗ ਨੂੰ ਘਰ ਘਰ ਪਹੁੰਚਾਉਣ ਦਾ ਇਕ ਸਾਧਨ ਬਣਾਇਆ ਹੈ।ਸੱਭਿਆਚਾਰ ਨੂੰ ਜ਼ਿੰਦਾ ਰੱਖਣ ਦੇ ਨਾਲ ਨਾਲ ਇਸ ਦਾ ਪਸਾਰਾ ਪੂਰੇ ਸੰਸਾਰ ਵਿੱਚ ਨੋਜਵਾਨਾ ਰਾਹੀ ਕੀਤਾ ਜਾਵੇ। ਮੁਟਿਆਰਾਂ ਤੇ ਗਭਰੂਆਂ ਦੇ ਉਤਸ਼ਾਹ ਨੂੰ ਮਜ਼ਬੂਤ ਕੀਤਾ ਜਾਵੇ। ਹੈਰਾਨੀ ਵਾਲੀ ਇਹ ਗੱਲ ਸੀ ਕਿ ਇਸ ਭੰਗੜੇ ਦੇ ਮੁਕਾਬਲੇ ਵਿੱਚ ਗੋਰੇ ,ਗੋਰੀਆਂ ,ਕਾਲੇ ,ਕਾਲੀਆ ਅਮਰੀਕਨਾ ਨੇ ਵੀ ਪੰਜਾਬੀ ਭੰਗੜਾ ਟੀਮਾਂ ਵਿੱਚ ਸ਼ਾਮਲ ਹੋ ਕੇ ਪੰਜਾਬੀ ਲੋਕ ਨਾਚ ਨੂੰ ਸੰਸਾਰਿਕ ਪੱਧਰ ਤੇ ਮਾਣਤਾ ਦਿੱਤੀ ਜੋ ਪੰਜਾਬ , ਪੰਜਾਬੀ ਤੇ ਪੰਜਾਬੀਅਤ ਲਈ ਉਚੇਚੇ ਮਾਣ ਵਾਲੀ ਗੱਲ ਰਹੀ। ਜਿਸ ਨੂੰ ਸਮੂੰਹ ਪੰਜਾਬੀਆ ਨੇ ਪੰਜਾਬੀ ਵਿਰਸੇ ਦੀ ਚੜਤ ਦੱਸਿਆ ।
ਮੁਟਿਆਰਾਂ ,ਨੋਜਵਾਨਾ,ਬੱਚਿਆਂ ਤੇ ਬੁੱਢਿਆਂ ਨੇ ਪੰਜਾਬੀ ਸਟਾਈਲ ਚੀਕਾਂ,ਸੀਟੀਅ ਤੇ ਉਛਲ ਕੁੱਦ ਕੇ ਖ਼ੂਬ ਹੋਸਲਾ ਅਫਜਾਈ ਹਰ ਟੀਮ ਦੀ ਕੀਤੀ। ਇਹ ਟੀਮਾਂ ਦੀ ਰੂਹ ਦੀ ਖ਼ੁਰਾਕ ਸੀ ।ਜਿਸ ਨਾਲ ਹਰੇਕ ਟੀਮ ਮੈਂਬਰ ਨੇ ਅਪਨੀ ਟੀਮ ਵਿੱਚ ਹਰ ਪੱਖੋਂ ਕਾਬਲੇ ਤਾਰੀਫ਼ ਪ੍ਰਦਰਸ਼ਨ ਭੰਗੜੇ ਦੀ ਕਾਰਵਾਈ ਦਾ ਦਿੱਤਾ ।ਇਹ ਭੰਗੜੇ ਦੇ ਮੁਕਾਬਲੇ ਸੁਪਰ ਰਹੇ। ਜਿਸ ਨੂੰ ਹਰੇਕ ਸਲਾਹਿਆ ਹੈ। ਜੋ ਭਵਿਖ ਲਈ ਮੁਟਿਆਰਾਂ ਤੇ ਗੁਰੂਆਂ ਲਈ ਇਤਹਾਸ ਸਿਰਜ ਗਏ। ਜੋ ਐਸੀ ਜਾਗ ਲਾ ਗਏ ਕਿ ਹਰੇਕ ਬੱਚਾ ਭੰਗੜਾ ਸਿੱਖਣ ਲਈ ਮਾਪਿਆ ਨੂੰ ਮਜਬੂਰ ਕਰਨ ਤੇ ਉੱਤਰ ਆਇਆ ਹੈ। ਇਹ ਇਹਨਾ ਭੰਗੜੇ ਮੁਕਾਬਲਿਆਂ ਦੀ ਦੇਣ ਰਹੀ ਹੈ।

LEAVE A REPLY

Please enter your comment!
Please enter your name here