ਕੈਨੇਡਾ ਵਸਦੇ ਹਾਕੀ ਪ੍ਰਮੋਟਰ ਜਸਪਾਲ ਸਿੰਘ ਸਹੋਤਾ ਨੇ ਜਰਖੜ ਸਟੇਡੀਅਮ ਵਿੱਚ ਵੰਡੀਆਂ ਲੋੜਵੰਦ ਬੱਚਿਆਂ ਨੂੰ ਹਾਕੀ ਸਟਿੱਕਾਂ

0
367

ਲੁਧਿਆਣਾ, (ਸਾਂਝੀ ਸੋਚ ਬਿਊਰੋ)-ਟੋਕੀਓ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵੱਲੋਂ ਵਧੀਆ ਕਾਰਗੁਜ਼ਾਰੀ ਕਰਨ ਤੇ ਕਾਂਸੀ ਤਗ਼ਮਾ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਹਾਕੀ ਪ੍ਰਤੀ ਕਾਫੀ ਉਤਸ਼ਾਹ ਵਧਿਆ ਹੈ ਜਿੱਥੇ ਨਿੱਕੇ ਬੱਚੇ ਹਾਕੀ ਖੇਡ ਵਿੱਚ ਆਪਣੀ ਵਧੇਰੇ ਦਿਲਚਸਪੀ ਲੈ ਰਹੇ ਹਨ ਉਥੇ ਹਾਕੀ ਪ੍ਰਮੋਟਰਾਂ ਨੂੰ ਵੀ ਇਕ ਵੱਡਾ ਹੌਸਲਾ ਮਿਲਿਆ ਹੈ ਉਹ ਖੇਡ ਅਕੈਡਮੀਆਂ ਅਤੇ ਹਾਕੀ ਟੀਮਾਂ ਦੀ ਵੱਧ ਤੋਂ ਵੱਧ ਤਨ ਮਨ ਧਨ ਨਾਲ ਮਦਦ ਕਰ ਰਹੇ ਹਨ । ਇਸ ਕੜੀ ਤਹਿਤ ਕੈਨੇਡਾ ਦੇ ਸ਼ਹਿਰ ਵਿਕਟੋਰੀਆ ਵਿੱਚ ਵਸਦੇ ਉੱਘੇ ਹਾਕੀ ਪ੍ਰਮੋਟਰ ਜਸਪਾਲ ਸਿੰਘ ਸਹੋਤਾ ਨੇ ਹਾਕੀ ਪ੍ਰਤੀ ਆਪਣਾ ਮੋਹ ਜਿਤਾਉਂਦਿਆਂ ਮੋਗਾ ਜੂਨੀਅਰ ਸਪੋਰਟਸ ਹਾਕੀ ਕਲੱਬ ਅਤੇ ਜਰਖੜ ਹਾਕੀ ਅਕੈਡਮੀ ਵਾਸਤੇ ਹਾਕੀ ਸਟਿੱਕਾਂ ਭੇਜੀਆਂ ਹਨ । ਜਰਖੜ ਖੇਡ ਸਟੇਡੀਅਮ ਵਿਖੇ ਇੱਕ ਬਹੁਤ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਬਕਾ ਕੌਮੀ ਹਾਕੀ ਖਿਡਾਰੀ ਹਰਿੰਦਰਜੀਤ ਸਿੰਘ ਧਾਲੀਵਾਲ ਐਸ ਪੀ ਪੰਜਾਬ ਪੁਲੀਸ ,ਅਮਰੀਕ ਸਿੰਘ ਮਿਨਹਾਸ ਸਾਬਕਾ ਕੌਮੀ ਹਾਕੀ ਖਿਡਾਰੀ ਅਤੇ ਰਿਟਾਇਰਡ ਐੱਸ ਪੀ ਪੰਜਾਬ ਪੁਲੀਸ ਨੇ 30 ਦੇ ਕਰੀਬ ਲੋੜਵੰਦ ਬੱਚਿਆਂ ਨੂੰ ਹਾਕੀ ਸਟਿੱਕਾਂ ਦਿੱਤੀਆਂ । ਇਸ ਮੌਕੇ ਹਰਿੰਦਰਜੀਤ ਸਿੰਘ ਧਾਲੀਵਾਲ ਨੇ ਆਖਿਆ ਕਿ ਹਾਕੀ ਦੀ ਤਰੱਕੀ ਅਤੇ ਬਿਹਤਰੀ ਵਿੱਚ ਜਰਖੜ ਹਾਕੀ ਅਕੈਡਮੀ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ । ਜਰਖੜ ਹਾਕੀ ਅਕੈਡਮੀ ਵਿੱਚ ਇੱਕ ਖਿਡਾਰੀ ਤੋਂ ਲੈ ਕੇ ਕੋਚ ਅਤੇ ਪ੍ਰਬੰਧਕ ਤਕ ਬਹੁਤ ਹੀ ਸਮਰਪਿਤ ਭਾਵਨਾ ਅਤੇ ਇਮਾਨਦਾਰੀ ਦੇ ਨਾਲ ਹਾਕੀ ਦੀ ਬਿਹਤਰੀ ਲਈ ਕੰਮ ਹੋ ਰਿਹਾ ਹੈ। ਪੰਜਾਬ ਦੇ ਹਰ ਪਿੰਡ ਦੇ ਵਿਚ ਇਸ ਤਰ੍ਹਾਂ ਦੇ ਹਾਕੀ ਸੈਂਟਰ ਖੁੱਲ੍ਹਣੇ ਚਾਹੀਦੇ ਹਨ ਉਨ੍ਹਾਂ ਆਖਿਆ ਕਿ ਉਹ ਹਰ ਵਕਤ ਜਰਖੜ ਹਾਕੀ ਅਕੈਡਮੀ ਦੀ ਤਨ ਮਨ ਧਨ ਨਾਲ ਸਹਾਇਤਾ ਕਰਦੇ ਰਹਿਣਗੇ। ਇਸ ਤੋਂ ਇਲਾਵਾ ਅਮਰੀਕ ਸਿੰਘ ਮਿਨਹਾਸ ਨੇ ਆਖਿਆ ਕਿ ਜਰਖੜ ਹਾਕੀ ਅਕੈਡਮੀ ਦਾ ਵਿਸੇਸ਼ ਸੈਸ਼ਨ ਪੀਏਯੂ ਲੁਧਿਆਣਾ ਐਸਟ੍ਰੋਟਰਫ਼ ਹਾਕੀ ਮੈਦਾਨ ਉੱਪਰ ਲਗਾਇਆ ਜਾਵੇਗਾ ਤਾਂ ਜੋ ਟੀਮ ਕੌਮੀ ਹਾਕੀ ਚੈਂਪੀਅਨਸ਼ਿਪ ਵਿੱਚ ਹੋਰ ਬਿਹਤਰ ਪ੍ਰਦਰਸ਼ਨ ਕਰ ਸਕੇ । ਇਸ ਮੌਕੇ ਪ੍ਰਬੰਧਕਾਂ ਨੇ ਜਸਪਾਲ ਸਿੰਘ ਸਹੋਤਾ ਵਾਸੀ ਬਾਹੋਪੁਰ ਜਲੰਧਰ ਕੈਨੇਡਾ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਬੱਚਿਆਂ ਨੂੰ ਹਾਕੀਆਂ ਦਿੱਤੀਆਂ ਹਨ।ਇਸ ਮੌਕੇ ਐਡਵੋਕੇਟ ਹਰਮਨ ਸਿੰਘ ਮਿਨਹਾਸ, ਇਕਬਾਲ ਸਿੰਘ ਬਾਡੇਵਾਲ , ਜਰਖੜ ਹਾਕੀ ਅਕੈਡਮੀ ਦੇ ਖਜ਼ਾਨਚੀ ਤਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਪੰਧੇਰ, ਸਰਬਜੀਤ ਸਿੰਘ ਸਾਬੀ, ਕੋਚ ਗੁਰਸਤਿੰਦਰ ਸਿੰਘ ਪਰਗਟ ,ਕੋਚ ਗੁਰਤੇਜ ਸਿੰਘ ਬੌੜਾਹਾਈ, ਗੁਰਿੰਦਰਪਾਲ ਸਿੰਘ ਗੁਰੀ ਜਰਖੜ, ਲਵਜੀਤ ਸਿੰਘ ਜਤਿੰਦਰਪਾਲ ਸਿੰਘ ਦੁਲੇਅ ਆਦਿ ਹੋਰ ਪ੍ਰਬੰਧਕ ਹਾਜ਼ਰ ਸਨ ।

LEAVE A REPLY

Please enter your comment!
Please enter your name here