ਖੰਨਾ,15ਨਵੰਬਰ ਏਐਸ ਖੰਨਾ,01
ਖੰਨਾ ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਪੂਰੀ ਸ਼ਰਧਾ ਨਾਲ ਮਨਾਇਆ
* ਭਾਈ ਰਾਜਿੰਦਰ ਸਿੰਘ ਜੀ ਦੇ ਜਥੇ ਵੱਲੋਂ ਕੀਰਤਨ ਨਾਲ ਕੀਤਾ ਗਿਆ ਸੰਗਤਾਂ ਨੂੰ ਨਿਹਾਲ
* ਸ਼ਰਧਾਲੂਆਂ ਚ ਮਿਲਿਆ ਵੇਖਣ ਨੂੰ ਚੋਖਾ ਉਤਸ਼ਾਹ
ਖੰਨਾ,15 ਨਵੰਬਰ ( ਅਜੀਤ ਖੰਨਾ) ਕ੍ਰਿਸ਼ਨਾ ਨਗਰ ਖੰਨਾ ਚ ਪੈਂਦੇ ਗੁਦੁਆਰਾ ਸ੍ਰੀ ਗੁਰੂ ਅੰਗਦੇਵ ਦੇਵ ਜੀ ਸਾਹਿਬ ਵਿਖੇ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ।ਇਸ ਮੌਕੇ ਵੱਡੀ ਗਿਣਤੀ ਚ ਸ਼ਰਧਾਲੂ ਨਤਮਸਤਕ ਹੋਣ ਲਈ ਗੁਰੂ ਘਰ ਪੁੱਜੇ ।ਸਮਾਗਮ ਦੌਰਾਨ ਸਭ ਤੋ ਪਹਿਲਾਂ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਇਸ ਉਪਰੰਤ ਭਾਈ ਰਾਜਿੰਦਰ ਸਿੰਘ ਜੀ ਦੇ ਜਥੇ ਵੱਲੋਂ ਹਮ ਘਰ ਸਾਜਨ ਆਏ….. ਸਣੇ ਕਈ ਸ਼ਬਦ ਗਾਇਨ ਕਰਕੇ ਰਸਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕੀਰਤਨ ਦੀ ਸਮਾਪਤੀ ਮਗਰੋਂ ਅਰਦਾਸ ਕੀਤੀ ਗਈ ਤੇ ਗੁਰੂ ਘਰ ਦੇ ਸੇਵਕਾਂ ਨੂੰ ਸਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਦੇਗ ਵਰਤਾਉਣ ਪਿੱਛੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਤੋ ਪਹਿਲਾਂ ਅੱਜ ਸਵੇਰੇ ਪਿਛਲੇ ਇੱਕ ਹਫ਼ਤੇ ਤੋ ਰੋਜ਼ਾਨਾ ਕੱਢੀ ਜਾ ਰਹੀ ਪ੍ਰਭਾਤ ਫੇਰੀ ਦੀ ਸਮਾਪਤੀ ਕੀਤੀ ਗਈ। ਪ੍ਰਭਾਤ ਫੇਰੀ ਦੌਰਾਨ ਵੀ ਸੰਗਤਾਂ ਵੱਲੋਂ ਵੱਡੀ ਗਿਣਤੀ ਚ ਸ਼ਾਮਲ ਹੁੰਦਿਆਂ ਚੋਖੇ ਉਤਸ਼ਾਹ ਨਾਲ ਹਿੱਸਾ ਲਿਆ ਜਾਂਦਾ ਰਿਹਾ।ਇਸ ਮੌਕੇ ਗੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ ,ਮੀਤ ਪ੍ਰਧਾਨ ਰਾਮ ਸਿੰਘ,ਸਕੱਤਰ ਰਾਜਿੰਦਰ ਸਿੰਘ ,ਕੈਸ਼ੀਅਰ ਜਗਤਾਰ ਸਿੰਘ ਸੇਖੋਂ, ਪਰਮਿੰਦਰ ਸਿੰਘ ,ਦਰਸ਼ਨ ਸਿੰਘ ਕੰਗ ,ਗੁਰਨਾਮ ਜਿੰਘ ,ਹਰਮੇਲ ਸਿੰਘ, ਇਕਬਾਲ ਸਿੰਘ ,ਹਰਭਜਨ ਸਿੰਘ,ਕਿਰਪਾਲ ਜਿੰਘ ,ਬਲਦੇਵ ਜਿੰਘ ਮਲਕੀਤ ਸਿੰਘ ,ਨਛੱਤਰ ਸਿੰਘ ਸਿੰਘ ਤੇ ਸਿੰਘ ਸੋਹਣ ਜਿੰਘ ਵੱਲੋਂ ਗੁਰੂ ਘਰ ਸੇਵਾ ਕਰਦਿਆਂ ਸਮਾਗਮ ਨੂੰ ਸਫਲ ਬਣਾਉਣ ਲਈ ਸੇਵਾ ਨਿਭਾਈ ਗਈ।
ਫੋਟੋ ਕੈਪਸ਼ਨ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਉੱਤੇ ਭਾਈ ਹਰਜਿੰਦਰ ਸਿੰਘ ਜੀ ਦਾ ਜਥਾ ਕੀਰਤਨ ਕਰਦਾ ਹੋਇਆ ( ਤਸਵੀਰ: ਅਜੀਤ ਖੰਨਾ )