ਖੱਬੀਆਂ ਧਿਰਾਂ ਵੱਲੋਂ ਅਮਨ ਤੇ ਜੰਗਬੰਦੀ ਲਈ ਕਨਵੈਨਸ਼ਨ ਕੱਲ੍ਹ ਇਜ਼ਰਾਇਲ ਨਾਲੋਂ ਰਾਜਦੂਤਕ ਸਬੰਧ ਤੋੜਨ ਦੀ ਕੀਤੀ ਮੰਗ

0
42
ਖੱਬੀਆਂ ਧਿਰਾਂ ਵੱਲੋਂ ਅਮਨ ਤੇ ਜੰਗਬੰਦੀ ਲਈ ਕਨਵੈਨਸ਼ਨ ਕੱਲ੍ਹ ਇਜ਼ਰਾਇਲ ਨਾਲੋਂ ਰਾਜਦੂਤਕ ਸਬੰਧ ਤੋੜਨ ਦੀ ਕੀਤੀ ਮੰਗ

ਖੱਬੀਆਂ ਧਿਰਾਂ ਵੱਲੋਂ ਅਮਨ ਤੇ ਜੰਗਬੰਦੀ ਲਈ ਕਨਵੈਨਸ਼ਨ ਕੱਲ੍ਹ
ਇਜ਼ਰਾਇਲ ਨਾਲੋਂ ਰਾਜਦੂਤਕ ਸਬੰਧ ਤੋੜਨ ਦੀ ਕੀਤੀ ਮੰਗ
ਦਲਜੀਤ ਕੌਰ
ਜਲੰਧਰ, 6 ਅਕਤੂਬਰ, 2024: ਇਜ਼ਰਾਇਲ ਵੱਲੋਂ ਫਲਸਤੀਨੀਆਂ ਦੀ ਨਸਲਕੁਸ਼ੀ ਦੇ ਵਿਰੋਧ ’ਚ ਸਥਾਈ ਜੰਗਬੰਦੀ ਲਈ ਅਤੇ ਭਾਰਤ ਸਰਕਾਰ ਵੱਲੋਂ ਇਜ਼ਰਾਇਲ ਨੂੰ ਹਥਿਆਰ ਅਤੇ ਹੋਰ ਜੰਗੀ ਸਾਜੋ-ਸਮਾਨ ਦਿੱਤੇ ਜਾਣ ਦੇ ਵਿਰੋਧ ’ਚ ਅਤੇ ਫਲਸਤੀਨੀਆਂ ਨਾਲ ਯਕਯਹਿਤੀ ਪ੍ਰਗਟਾਉਣ ਲਈ ਕੱਲ੍ਹ 7 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕਨਵੈਨਸ਼ਨ ਅਤੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਆਗੂਆਂ ਕਿਹਾ ਕਿ ਸਾਰੇ ਜੰਗੀ ਨਿਯਮਾਂ ਨੂੰ ਛਿੱਕੇ ਉੱਤੇ ਟੰਗ ਕੇ ਹਸਪਤਾਲਾਂ, ਸਕੂਲਾਂ ਅਤੇ ਰਿਹਾਇਸ਼ੀ ਥਾਵਾਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਣੀ, ਦਵਾਈਆਂ ਅਤੇ ਖਾਣ-ਪੀਣ ਦੇ ਸਾਜੋ-ਸਮਾਨ ’ਤੇ ਲਾਈਆਂ ਪਾਬੰਦੀਆਂ ਅਤਿ ਘਿਨਾਉਣੇ ਗੈਰ-ਮਾਨਵਵਾਦੀ ਇਜ਼ਰਾਇਲ ਅਤੇ ਉਸਦੇ ਸਹਿਯੋਗੀਆਂ ਦਾ ਕਰੂਪ ਚਿਹਰਾ ਸਾਰੀ ਦੁਨੀਆਂ ਸਾਹਮਣੇ ਆ ਗਿਆ ਹੈ। ਅਮਰੀਕਾ ਅਤੇ ਉਸਦੇ ਪੱਛਮੀ ਸਹਿਯੋਗੀ ਇਜ਼ਰਾਇਲ ਨੂੰ ਲਗਾਤਾਰ ਹਥਿਆਰਾਂ ਦੀ ਸਪਲਾਈ ਅਤੇ ਆਰਥਿਕ ਮੱਦਦ ਦੇ ਰਹੇ ਹਨ। ਸਥਾਈ ਜੰਗਬੰਦੀ ਲਈ ਯੂ.ਐਨ.ਓ. ਦੇ ਮਤਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਮੂਹ ਅਮਨਪਸੰਦ ਸ਼ਹਿਰੀਆਂ ਨੂੰ ਇਸ ਜੰਗੀ ਕਤਲੇਆਮ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦਾ ਸੱਦਾ ਦਿੱਤਾ।

LEAVE A REPLY

Please enter your comment!
Please enter your name here