ਗਰਚਾ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਦੁਸ਼ਿਅੰਤ ਗੋਤਮ ਦੇ ਛੋਟੇ ਭਰਾ ਦੇ ਅਕਾਲ ਚਲਾਣੇ ਤੇ ਦਿੱਲੀ ਨਿਵਾਸ ਤੇ ਪਹੁੰਚ ਕੇ ਅਫਸੋਸ ਪ੍ਰਗਟ ਕੀਤਾ
ਨਵੀਂ ਦਿੱਲੀ, 9 ਜਨਵਰੀ 2025
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਅੱਜ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਕੋਮੀ ਜਰਨਲ ਸਕੱਤਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਦੁਸ਼ਿਅੰਤ ਗੋਤਮ ਦੀ ਰਿਹਾਇਸ਼ ਤੇ ਪਹੁੰਚ ਕੇ ਉਨ੍ਹਾਂ ਦੇ ਛੋਟੇ ਭਰਾ ਹਰਕ੍ਰਿਸ਼ਨ ਕੁਮਾਰ ਗੋਤਮ ਦੇ ਦੇਹਾਂਤ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਹਮਦਰਦੀ ਜਤਾਈ। ਹਰਕ੍ਰਿਸ਼ਨ ਕੁਮਾਰ ਗੋਤਮ ਪਿਛਲੇ ਕੁੱਝ ਸਾਲ ਤੋਂ ਬਿਮਾਰ ਚੱਲ ਰਹੇ ਸਨ। ਇਸ ਮੌਕੇ ਤੇ ਰਜਿੰਦਰ ਕੁਮਾਰ ਸੈਣੀ, ਤਰੁਣ ਕੁਮਾਰ, ਭਰਤ ਕੁਮਾਰ ਗੋਤਮ ਤੇ ਨਰੇਸ਼ ਕੁਮਾਰ ਬਾਂਸਲ ਵੀ ਹਾਜ਼ਰ ਸਨ।