ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਗਰਭਵਤੀ ਔਰਤਾਂ ਦੀ ਸੰਭਾਲ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਟਾਫ਼ ਨੂੰ ਦਿੱਤੀ ਗਈ ਸਿਖਲਾਈ
ਮਾਨਾਂਵਾਲਾ, ਅਗਸਤ 9,2024—
ਸਿਵਲ ਸਰਜਨ ਅੰਮ੍ਰਿਤਸਰ ਡਾ ਸੁਮੀਤ ਸਿੰਘ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਨੀਲਮ ਦੀ ਰਹਿਨੁਮਾਈ ਹੇਠ ਜਿਲਾ ਪੱਧਰੀ ਟੀਮ ਨੇ ਬਲਾਕ ਮਾਨਾਂਵਾਲਾ ਦੇ ਸਮੂਹ ਕਮਿਊਨਿਟੀ ਹੈਲਥ ਅਫਸਰ, ਏ.ਐਨ.ਐਮ ਅਤੇ ਐਲ.ਐਚ.ਵੀ ਦੀ ਯੋਗ ਅਗਵਾਈ ਹੇਠ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਸੰਭਾਲ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਿਖਲਾਈ ਦਿੱਤੀ ਗਈ।
“ਹਰ ਗਰਭਵਤੀ ਔਰਤ ਨੂੰ ਹੋਵੇ ਅਹਿਸਾਸ ਕਿ ਉਹ ਹੈ ਸਬ ਤੋਂ ਖਾਸ ਦੇ ਨਾਅਰੇ” ਨੂੰ ਸਾਰਥਕ ਕਰਨ ਦੇ ਮਨੋਰਥ ਨਾਲ ਦਿੱਤੀ ਇਸ ਸਿਖਲਾਈ ਵਿੱਚ ਬਲਾਕ ਦੇ ਸਮੂਹ ਕਮਿਊਨਿਟੀ ਹੈਲਥ ਅਫਸਰ, ਏ,ਐਨ.ਐਮ ਅਤੇ ਐਲ.ਐਚ.ਵੀ ਨੇ ਭਾਗ ਲਿਆ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਨੀਲਮ ਨੇ ਸਮੂਹ ਫ਼ੀਲਡ ਸਟਾਫ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਨੂੰ ਮਿਲਣ ਵਾਲੀਆਂ ਵਲੋਂ ਮੁਫ਼ਤ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਹਰ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਤੋਂ ਲੈਕੇ ਉਸਦੇ ਸਾਰੇ ਚੈੱਕਅਪ ਸਮੇਂ ਸਿਰ ਕਰਵਾਉਣ ਅਤੇ ਗਰਭਵਤੀ ਅਵਸਥਾ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਜਾਂ ਹਾਈ ਰਿਸ੍ਕ ਕਾਰਨਾਂ ਦੀ ਸਮੇਂ ਸਿਰ ਪਹਿਚਾਣ ਕਰਕੇ, ਓਹਨਾ ਦਾ ਸਹੀ ਇਲਾਜ਼ ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ। ਓਹਨਾ ਕਿਹਾ ਕਿ 9 ਮਹੀਨੇ ਦੀ ਗਰਭ ਅਵਸਥਾ ਦੌਰਾਨ ਪੀ.ਐਮ.ਐਸ.ਏ ਤਹਿਤ ਸਰਕਾਰੀ ਸਿਹਤ ਕੇੰਦਰ ਜਿਥੇ ਮੈਡੀਕਲ ਅਫਸਰ ਮੌਜੂਦ ਹਨ ਓਹਨਾ ਤੋਂ ਹਰ ਤਿਮਾਹੀ ਵਿੱਚ ਇਕ ਵਾਰ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ ਅਤੇ ਸਾਰੀਆਂ ਲਾਗੂ ਹੋਣ ਵਾਲੀਆਂ ਡਾਇਗਨੌਸਟਿਕ ਸੇਵਾਵਾਂ, ਕਲੀਨਿਕਲ ਸਥਿਤੀਆਂ ਲਈ ਸਕ੍ਰੀਨਿੰਗ, ਤਾਂ ਜੋ ਸਮੇ ਸਿਰ ਅਨੀਮੀਆ, ਗਰਭ ਅਵਸਥਾ ਤੋਂ ਪ੍ਰੇਰਿਤ ਹਾਈਪਰਟੈਨਸ਼ਨ, ਗਰਭਕਾਲੀ ਸ਼ੂਗਰ ਆਦਿ ਜਿਹੇ ਕਾਰਨਾਂ ਦਾ ਸਮੇਂ ਰਹਿੰਦੇ ਢੁਕਵਾਂ ਪ੍ਰਬੰਧਨ ਕਰਕੇ ਸੁਰੱਖਿਅਤ ਮਾਤ੍ਰਤਵ ਪ੍ਰਦਾਨ ਕੀਤਾ ਜਾ ਸਕੇ । ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਵਲੋਂ ਹਸਪਤਾਲ ਦੇ ਲੇਬਰ ਰੂਮ ਅਤੇ ਡਿਲਿਵਰੀ ਦੌਰਾਨ ਮਿਲਣ ਵਾਲਿਆਂ ਸੇਵਾਵਾਂ ਦਾ ਜਾਇਜਾ ਲਿਆ।
ਇਸ ਮੌਕੇ ਜ਼ਿਲ੍ਹਾ ਡਿਪਟੀ ਮਾਸ ਮੀਡਿਆ ਅਫਸਰ ਕਮਲਦੀਪ ਭੱਲਾ, ਐਲ.ਐਚ.ਵੀ ਤ੍ਰਿਪਤਾ, ਐਨ.ਸੀ.ਡੀ ਸੈੱਲ ਤੋਂ ਗੁਲਸ਼ਨ ਕੁਮਾਰ ਵਲੋਂ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ। ਇਸ ਮੌਕੇ ਬੀ.ਈ.ਈ ਸੌਰਵ ਸ਼ਰਮਾ, ਐਲ.ਐਚ.ਵੀ ਰਾਜਵਿੰਦਰਪਾਲ ਕੌਰ, ਜਗਜੀਰ ਕੌਰ, ਰੁਪਿੰਦਰ ਕੌਰ ਪ੍ਰਭਜਿੰਦਰ ਕੌਰ, ਸਵਰਾਜ ਕੌਰ, ਐਸ.ਐਮ.ਆਈ ਪ੍ਰਿਤਪਾਲ ਸਿੰਘ, ਪ੍ਰਿੰਸ ਮੇਲ ਹੈਲਥ ਵਰਕਰ ਸਹਿਤ ਸਮੂਹ ਸਟਾਫ ਮੌਜੂਦ ਸੀ।
ਕੈਪਸ਼ਨ : ਗਰਭਵਤੀ ਔਰਤਾਂ ਦੀ ਸੰਭਾਲ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਟਾਫ਼ ਨੂੰ ਸਿਖਲਾਈ ਦੇਣ ਦੀਆਂ ਵੱਖ-ਵੱਖ ਤਸਵੀਰਾਂ