ਗਾਇਕ ਹਰਮਨ ਚੀਮਾ ਲਾਲਾਂ ਵਾਲਾ ਪੀਰ ਸਰਾਂਪਤੀ ਵਿਖੇ ਹੋਏ ਨਤਮਸਤਕ

0
208
ਗਾਇਕ ਹਰਮਨ ਚੀਮਾ ਲਾਲਾਂ ਵਾਲਾ ਪੀਰ ਸਰਾਂਪਤੀ ਵਿਖੇ ਹੋਏ ਨਤਮਸਤਕ
ਸਮਾਣਾ 13 ਜੂਨ (ਹਰਜਿੰਦਰ ਸਿੰਘ ਜਵੰਦਾ) ਵਰਲਡ ਵਾਈਡ ਫੈਮਸ ਗਾਇਕ ਹਰਮਨ ਚੀਮਾ  ਲਾਲਾਂ ਵਾਲਾ ਪੀਰ ਸਰਾਂਪਤੀ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਗਾਇਕ ਚੀਮਾ ਨੇ ਕਿਹਾ ਕਿ  ਉਹ ਧੰਨਵਾਦੀ ਹਨ ਰਜਿੰਦਰ ਫਤਿਹਪੁਰ ਅਤੇ ਸੱਭਿਆਚਾਰ ਮੰਚ ਪੰਜਾਬ ਦੀ ਟੀਮ ਦੇ ਜਿਨ੍ਹਾਂ ਸਦਕਾ ਉਨ੍ਹਾਂ ਨੂੰ ਇਸ  ਧਾਰਮਿਕ ਰੰਗ ਵਿੱਚ ਰੰਗੀ ਪਵਿੱਤਰ ਜਗ੍ਹਾ ਤੇ ਆਉਣ  ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਦੌਰਾਨ ਡਾ ਸੁਰਜੀਤ ਸਿੰਘ ਦਈਆ ਅਤੇ ਸੋਨੀ ਕਿੰਗ ਨੇ ਦੱਸਿਆ ਕਿ ਇਹ ਬਹੁਤ ਪਵਿੱਤਰ ਧਾਰਮਿਕ ਸਥਾਨ ਹੈ, ਜਿੱਥੇ ਹਰ ਵੀਰਵਾਰ ਅਤੇ ਸਲਾਨ ਮੇਲੇ ਮੌਕੇ  ਵੱਡੀ ਗਿਣਤੀ ਵਿੱਚ ਲੋਕ ਨਤਮਸਤਕ ਹੁੰਦੇ ਹਨ ਅਤੇ ਲੋਕਾਂ ਦੀਆਂ ਮਨੋਭਾਵਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਪੱਤਰਕਾਰ ਇਕਬਾਲ ਸਿੰਘ ਬੱਲ, ਰਮਨ ਮਹਿੰਦਰਾ ਪ੍ਰਧਾਨ ਸ਼ਿਵ ਸ਼ੰਕਰ ਯੂਥ ਸੇਵਾ ਦਲ,‌ ਹੈਪੀ ਬੱਲ ਤੁਲੇਵਾਲ, ਗਾਇਕ ਗੈਵੀ ਤੁਲੇਵਾਲ, ਕਮਲ ਸ਼ਰਮਾ,ਸਾਹਿਲ ਭਟਨਾਗਰ,ਕਰਨ ਬਜਾਜ, ਗੁਰਚਰਨ ਚੰਨੀ ਅਤੇ ਗੋਪੀ ਨੰਬਰਦਾਰ ਆਦਿ ਵੀ ਮੌਜੂਦ ਰਹੇ।

LEAVE A REPLY

Please enter your comment!
Please enter your name here