ਮਿਲਾਨ (ਦਲਜੀਤ ਮੱਕੜ) -ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਹਮੇਸ਼ਾ ਸਿੱਖੀ ਸਿਧਾਤਾਂ ਨਾਲ ਜੁੜ ਕੇ ਰਹਿੰਦਿਆਂ ਆਪਣੇ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਖ ਵੱਖ ਉਪਰਾਲੇ ਕੀਤੇ ਹਨ। ਪਿਛਲੇ ਕਈ ਸਾਲਾਂ ਤੋਂ ਇਟਲੀ ਦੇ ਜਿਲਾ ਬੈਰਗਮੋ ਦੇ ਕੋਵੋ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਵਿਖੇ ਵੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼ਲਾਘਾਯੋਗ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਗੁਰਬਾਣੀ ਅਤੇ ਕੀਰਤਨ ਨਾਲ ਜੋੜਨ ਲਈ ਗੁਰਮਤਿ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਅੱਜ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੁਆਰਾ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਰੰਮੀ ਨੇ ਦੱਸਿਆ ਕਿ ਬੱਚਿਆਂ ਨੂੰ ਗੁਰਬਾਣੀ ਅਤੇ ਕੀਰਤਨ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਗੁਰਦੁਆਰਾ ਸਾਹਿਬ ਵਿਖੇ ਹਰ ਮਹੀਨੇ ਵਿੱਚ ਇੱਕ ਐਤਵਾਰ ਬੱਚਿਆਂ ਦਾ ਗੁਰਬਾਣੀ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਜਿਸ ਵਿੱਚ ਸ਼ਾਮਿਲ ਬੱਚੇ ਗੁਰਬਾਣੀ ਦਾ ਪਾਠ ਅਤੇ ਸ਼ਬਦ ਕੀਰਤਨ ਗਾਇਨ ਕਰਦੇ ਹਨ। ਇਸ ਗੁਰਬਾਣੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਬੱਚਿਆ ਨੂੰ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਉਪ ਪ੍ਰਧਾਨ ਸੁਖਜਿੰਦਰ ਸਿੰਘ ਕਾਲਾ,ਬਲਜੀਤ ਸਿੰਘ,ਗੁਰਜਿੰਦਰ ਸਿੰਘ,ਸੁਚੇਤ ਸਿੰਘ, ਗ੍ਰੰਥੀ ਬਾਬਾ ਰਜਿੰਦਰ ਸਿੰਘ, ਕੁਲਦੀਪ ਸਿੰਘ,ਰਵੀ ਸਿੰਘ, ਬਲਵੰਤ ਸਿੰਘ, ਹਰਜਿੰਦਰ ਸਿੰਘ ਰੋਮਾਨੋ, ਪਲਵਿੰਦਰ ਸਿੰਘ, ਸੌਨੂੰ ਪਾਲੋਸਕੋ, ਲਾਡੀ ਗਦਾਈਆ, ਗੁਰਮੀਤ ਅਨਿਆਦੇਲੋ,ਬਾਬਾ ਬਿੱਕਰ ਸਿੰਘ, ਹਰਜੀਤ ਸਿੰਘ ਟਿਵਾਣਾ, ਹਰਜੀਤ ਸਿੰਘ ਮਰਤੀਨੈਂਗੋ, ਦੀਪ ਮਾਹਲ,ਜਗਰੂਪ ਰੰਧਾਵਾ, ਟੋਨੀ ਲੋਧੀ, ਰਾਜੂ ਜੌਹਲ, ਬਾਬਾ ਪਿੰਦਰ, ਹਰਜਿੰਦਰ ਸਿੰਘ ਰੋਮਾਨੋ, ਸੇਵਾਦਾਰ ਬੰਟੀ,ਕਰਮਵੀਰ ਸਿੰਘ ਖੋਸਾ, ਸੁਰਿੰਦਰ ਸਿੰਘ ਸੇਵਾਦਾਰ ਆਦਿ ਹਾਜਿਰ ਸਨ।
Boota Singh Basi
President & Chief Editor