ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਨੇ ਸੈਂਟਰਲ ਵੈਲੀ ਦੇ ਸੀਨੀਅਰ ਅਥਲੀਟਾਂ ਨੂੰ 2024 ਵਿੱਚ ਟਰੈਕ ਅਤੇ ਫੀਲਡ ਵਿੱਚ ਪ੍ਰਾਪਤੀਆਂ ਲਈ ਕੀਤਾ ਸਨਮਾਨਿਤ

0
49

ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਨੇ ਸੈਂਟਰਲ ਵੈਲੀ ਦੇ ਸੀਨੀਅਰ ਅਥਲੀਟਾਂ ਨੂੰ 2024 ਵਿੱਚ ਟਰੈਕ ਅਤੇ ਫੀਲਡ ਵਿੱਚ ਪ੍ਰਾਪਤੀਆਂ ਲਈ ਕੀਤਾ ਸਨਮਾਨਿਤ

ਫਰਿਜਨੋ, ਕੈਲੀਫੋਰਨੀਆ , 17 ਦਸੰਬਰ 2024:

ਪਿਛਲੇ ਲੰਮੇ ਅਰਸੇ ਤੋਂ ਫਰਿਜ਼ਨੋ ਏਰੀਏ ਦੇ ਸੀਨੀਅਰ ਐਥਲੀਟ ਦੁਨੀਆਂ ਭਰ ਵਿੱਚ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਮੈਡਲ ਜਿੱਤਕੇ ਭਾਈਚਾਰੇ ਦਾ ਮਾਣ ਵਧਾਉਂਦੇ ਆ ਰਹੇ ਹਨ।ਇਹ ਐਥਲੀਟਾਂ ਦਾ ਹੌਸਲਾ ਫਿਜਾਈ ਲਈ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵੱਲੋਂ ਲੰਘੇ ਐਤਵਾਰ ਸਨਮਾਨਿਤ ਕੀਤਾ ਗਿਆ। ਇਹਨਾਂ ਐਥਲੀਟਾਂ ਵਿੱਚ ਗੁਰਬਖਸ਼ ਸਿੰਘ ਸਿੱਧੂ ਨੇ 20 ਸੋਨ ਤਗਮੇ, 6 ਚਾਂਦੀ ਦੇ ਤਗਮੇ ਅਤੇ 4 ਕਾਂਸੀ ਦੇ ਤਗਮੇ, ਸੁਖਨੈਨ ਸਿੰਘ ਨੇ 2 ਸੋਨ ਤਗਮੇ ਅਤੇ 2 ਚਾਂਦੀ ਦੇ ਤਗਮੇ, ਸੁਖਦੇਵ ਸਿੰਘ ਸਿੱਧੂ ਨੇ 2 ਸੋਨ ਤਗਮੇ, ਰਾਜ ਬਰਾੜ ਨੇ 2 ਸੋਨ ਤਗਮੇ, ਰਣਧੀਰ ਸਿੰਘ ਵਿਰਕ ਨੇ 6 ਸੋਨ ਤਗਮੇ ਅਤੇ 2 ਚਾਂਦੀ ਦੇ ਤਗਮੇ, ਕਮਲਜੀਤ ਸਿੰਘ ਬੈਨੀਪਾਲ ਨੇ 3 ਸੋਨ ਤਗਮੇ, 3 ਚਾਂਦੀ ਦੇ ਤਗਮੇ, ਹਰਦੀਪ ਸਿੰਘ ਸੰਘੇੜਾ ਨੇ 4 ਸੋਨ ਤਗਮੇ ਅਤੇ 2 ਚਾਂਦੀ ਦੇ ਤਗਮੇ, ਚਰਨ ਸਿੰਘ ਗਿੱਲ ਨੇ 2 ਸੋਨ ਤਗਮੇ, 1 ਕਾਂਸੀ ਦਾ ਤਗਮਾ, ਪਵਿਤਰ ਸਿੰਘ ਕਲੇਰ ਨੇ 2 ਸੋਨ ਤਗਮੇ ਅਤੇ 1 ਚਾਂਦੀ ਦਾ ਤਗਮਾ, ਕਰਮ ਸਿੰਘ ਸੰਘਾ ਨੇ 1 ਸੋਨ ਤਗਮਾ ਅਤੇ ਕੁਲਵੰਤ ਸਿੰਘ ਲੰਬਰ ਨੇ 2 ਸੋਨ ਤਗਮੇ, 1 ਚਾਂਦੀ ਦਾ ਤਗਮਾ ਅਤੇ 2 ਕਾਂਸੀ ਦੇ ਤਗਮੇ ਜਿੱਤੇ।
ਸਾਰੇ ਅਥਲੀਟਾਂ ਨੇ ਟ੍ਰੈਕ ਐਂਡ ਫੀਲਡ ਵਿੱਚ ਆਪਣੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਗੁਰਦੁਆਰਾ ਸਾਹਿਬ ਬੋਰਡ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਅਤ ਸਿੰਘ ਕਰਨਾਲ ਜੀ ਨੇ ਬੋਲੇ ​​ਸੋਹਣੇ ਜੈਕਾਰਿਆਂ ਨਾਲ ਹਰੇਕ ਐਥਲੀਟ ਨੂੰ ਸਿਰੋਪਾਓ ਸਾਹਿਬ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਬੋਲਦਿਆਂ ਐਥਲੀਟ ਗੁਰਬਖਸ਼ ਸਿੰਘ ਸਿੱਧੂ ਨੇ ਗੁਰੂ ਘਰ ਦੀ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿ ਸਾਨੂੰ ਉਮੀਦ ਹੈ ਕਿ ਅਗਲੇ ਸਾਲ ਕੈਲੀਫੋਰਨੀਆ ਵਿੱਚ ਹੋਣ ਵਾਲੀਆਂ ਟ੍ਰੈਕ ਅਤੇ ਫੀਲਡ ਗੇਮਾਂ ਲਈ ਹੋਰ ਅਥਲੀਟ ਸਾਡੇ ਨਾਲ ਸ਼ਾਮਲ ਹੋਣਗੇ। ਇਸ ਮੌਕੇ ਗੁਰੂ ਕੇ ਲੰਗਰ ਦੀ ਸੇਵਾ ਓਦੇਦੀਪ ਸਿੰਘ ਸਿੱਧੂ ਤੇ ਪਰਿਵਾਰ ਵੱਲੋਂ ਆਪਣੇ ਬੇਟੇ ਜਸਪ੍ਰੀਤ ਸਿੰਘ ਸਿੱਧੂ ਵੱਲੋਂ ਸਕੂਲ ਟਰੱਸਟੀ ਦੀ ਚੋਣ ਜਿੱਤਣ ਦੀ ਖੁਸ਼ੀ ਵਿੱਚ ਕੀਤੀ ਗਈ, ਇਸ ਮੌਕੇ ਸਿੱਧੂ ਪਰਿਵਾਰ ਨੇ ਜਿੱਥੇ ਗੁਰੂ ਦਾ ਸ਼ੁਕਰਾਨਾ ਕੀਤਾ ਓਥੇ ਸਮੂਹ ਪੰਜਾਬੀ ਭਾਈਚਾਰੇ ਦੇ ਸਹਿਯੋਗ ਲਈ ਸੰਗਤ ਦਾ ਵੀ ਧੰਨਵਾਦ ਕੀਤਾ ।

LEAVE A REPLY

Please enter your comment!
Please enter your name here