ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 48 ਸਾਲਾ ਔਰਤ ਦੇ ਸਿਰ ਦੀ ਖਤਰਨਾਕ ਰਸੌਲੀ ਦੀ ਸਫਲ ਅਪਰੇਸ਼ਨ ਕੀਤਾ

0
2322

ਬੰਗਾ 23 ਮਾਰਚ :ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਉਰੋ ਸਰਜਨ ਡਾ. ਜਸਦੀਪ ਸਿੰਘ ਸੈਣੀ ਐਮ ਸੀ ਐਚ ਨੇ ਪਿੰਡ ਬੈਰਸਾਲ ਦੀ ਵਾਸੀ 48 ਸਾਲ ਦੀ ਬੀਬੀ ਅਮਰਜੀਤ ਕੌਰ (ਪਤਨੀ ਰਾਮ ਕ੍ਰਿਸ਼ਨ) ਦੇ ਸਿਰ ਦੀ ਖਤਰਨਾਕ ਰਸੌਲੀ ਦਾ ਬਹੁਤ ਵੱਡਾ ਸਫਲ ਅਪਰੇਸ਼ਨ ਕੀਤੇ ਜਾਣ ਦਾ ਸਮਾਚਾਰ ਹੈ। ਸਿਰ ਦੀ ਰਸੌਲੀ (ਬਰੇਨ ਟਿਊਮਰ) ਦੇ ਇਸ ਸਫਲ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾਕਟਰ ਜਸਦੀਪ ਸਿੰਘ ਸੈਣੀ ਨੇ ਦੱਸਿਆ ਕਿ ਬੀਬੀ ਅਮਰਜੀਤ ਕੌਰ ਦੇ ਸਿਰ ਵਿਚ ਰਸੌਲੀ ਹੋਣ ਕਰਕੇ ਉਸ ਦੇ ਜੀਵਨ ਵਿਚ ਖੁਸ਼ੀਆਂ ਖਤਮ ਹੋ ਰਹੀਆਂ ਸਨ। ਉਹਨਾਂ ਦੇ ਪਰਿਵਾਰ ਨੇ ਕਈ ਥਾਂ ਇਲਾਜ ਕਰਵਾਇਆ ਪਰ ਅਰਾਮ ਆਉਣ ਦੀ ਬਜਾਏ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਸਨ। ਮਰੀਜ਼ ਦੀ ਵੱਧਦੀ ਤਕਲੀਫ ਨੂੰ ਦੇਖਦੇ ਹੋਏ ਪਰਿਵਾਰ ਨੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਿਆਂਦਾ। ਜਿੱਥੇ ਸਿਰ ਦੇ ਅਪਰੇਸ਼ਨਾਂ ਅਤੇ ਰੀੜ੍ਹ ਦੀ ਹੱਡੀ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਜਸਦੀਪ ਸਿੰਘ ਸੈਣੀ ਨੇ ਮਰੀਜ਼ ਅਮਰਜੀਤ ਕੌਰ ਦੇ ਡਿਜੀਟਲ ਐਕਸਰੇ, ਸੀ ਟੀ ਸਕੈਨ ਅਤੇ ਹੋੋਰ ਬਲੱਡ ਦੇ ਜ਼ਰੂਰੀ ਟੈਸਟ ਕਰਵਾਏ ਤਾਂ ਸਾਰੀ ਬਿਮਾਰੀ ਸਾਹਮਣੇ ਆ ਗਈ। ਡਾਇਗਨੋਜ਼ ਤੋਂ ਪਤਾ ਲੱਗਾ ਕਿ ਬੀਬੀ ਅਮਰਜੀਤ ਕੌਰ ਦੇ ਸਿਰ ਵਿਚ ਖਤਰਨਾਕ ਰਸੌਲੀ ਸੀ, ਜਿਸ ਕਰਕੇ ਉਸ ਨੂੰ ਵੱਖ-ਵੱਖ ਸਮੱਸਿਆ ਪੈਦਾ ਹੋ ਰਹੀਆਂ ਸਨ ਜੋ ਸਹੀ ਇਲਾਜ ਨਾ ਹੋਣ ਕਰਕੇ ਵੱਧਦੀ ਜਾ ਰਹੀ ਸੀ।
ਡਾ. ਸੈਣੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਨੁੱਖੀ ਸਿਰ ਵਿਚ ਰਸੌਲੀਆਂ ਹੋਣ ਕਰਕੇ ਸਾਰੇ ਸਰੀਰ ਦਾ ਨਰਵਿਸ ਪ੍ਰਭਾਵਿਤ ਹੋ ਜਾਂਦਾ ਹੈ । ਸਿਰ ਦੀਆਂ ਹੱਡੀਆਂ ਦੀ ਖੋਪੜੀ ਦੇ ਹੇਠਾਂ ਦਿਮਾਗ ਦੇ ਸੈੱਲਾਂ ਦੇ ਅਸਧਾਰਨ ਵਾਧੇ ਕਾਰਨ ਦਿਮਾਗ਼ ਦੀ ਰਸੌਲੀ (ਬ੍ਰੇਨ ਟਿਊਮਰ) ਹੁੰਦੀ ਹੈ/ ਬਣ ਜਾਂਦੀ ਹੈ। ਇਸ ਰਸੌਲੀ ਕਰਕੇ ਸਿਰ-ਪੀੜ੍ਹ ਤੋਂ ਲੈ ਕੇ ਮਿਰਗੀ ਦੇ ਦੌਰੇ ਤੱਕ ਹੋ ਸਕਦੇ ਸਨ ਜੋ ਮਰੀਜ਼ ਦੇ ਜੀਵਨ ਨੂੰ ਵੀ ਖਤਮ ਕਰ ਸਕਦੇ ਸਨ। ਇਹ ਰਸੌਲੀ ਸਿਰ ਦੀ ਖੋਪੜੀ ਦੇ ਹੇਠਾਂ ਹੋਣ ਕਰਕੇ ਹੋਰ ਵੀ ਖਤਰਨਾਕ ਹੁੰਦੀ ਹੈ, ਇਸ ਲਈ ਇਹ ਅਪਰੇਸ਼ਨ ਵੀ ਬਹੁਤ ਧਿਆਨ ਨਾਲ ਕਰਨਾ ਪੈਂਦਾ ਹੈ। ਪਰਿਵਾਰ ਨੂੰ ਬੀਬੀ ਅਮਰਜੀਤ ਕੌਰ ਦੇ ਸਿਰ ਦੀ ਖਤਰਨਾਕ ਰਸੌਲੀ ਸਬੰਧੀ ਸਾਰੀ ਜਾਣਕਾਰੀ ਦੇਣ ਉਪਰੰਤ ਢਾਹਾਂ ਕਲੇਰਾਂ ਹਸਪਤਾਲ ਦੇ ਮਾਡੂਲਰ ਉਪਰੇਸ਼ਨ ਥੀਏਟਰ ਵਿਚ ਅਪਰੇਸ਼ਨ ਕੀਤਾ ਗਿਆ, ਜੋ ਕਿ ਕਰੀਬ 4 ਘੰਟੇ ਦਾ ਲੰਬਾ ਸਮਾਂ ਲੱਗਿਆ। ਡਾ. ਜਸਦੀਪ ਸਿੰਘ ਸੈਣੀ ਦੀ ਮਿਨਹਤ ਨੇ ਬੀਬੀ ਅਮਰਜੀਤ ਕੋਰ ਨੂੰ ਤੀਜੇ ਦਿਨ ਹੀ ਤੰਦਰੁਸਤ ਕਰਕੇ ਵਿਚ ਆਪਣੇ ਪੈਰਾਂ ਤੇ ਚੱਲਣ ਲਾ ਦਿੱਤਾ। ਬੀਬੀ ਅਮਰਜੀਤ ਕੌਰ ਦਾ ਹਰ ਨਵਾਂ ਦਿਨ, ਉਹਨਾਂ ਦੇ ਜੀਵਨ ਅਤੇ ਪਰਿਵਾਰ ਵਿਚ ਵਿਚ ਨਵੀਆਂ ਖੁਸ਼ੀਆਂ ਲਿਆ ਰਿਹਾ ਹੈ । ਇਸ ਮੌਕੇ ਬੀਬੀ ਅਮਰਜੀਤ ਕੌਰ ਦੀ ਬੇਟੀ ਜਸਵਿੰਦਰ ਕੌਰ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ ਦਾ ਹਾਰਦਿਕ ਧੰਨਵਾਦ ਕੀਤਾ ਜਿਨ੍ਹਾਂ ਕਰਕੇ ਉਸ ਦੀ ਮਾਂ ਨੂੰ ਨਵਾਂ ਜੀਵਨ ਮਿਲਿਆ ਹੈ । ਮੀਡੀਆ ਨਾਲ ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦੇਣ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ, ਡਾ. ਦੀਪਕ ਦੁੱਗਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮਰੀਜ਼ ਅਮਰਜੀਤ ਕੌਰ ਦੇ ਪਰਿਵਾਰਿਕ ਮੈਂਬਰ, ਨਰਸਿੰਗ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੀਬੀ ਅਮਰਜੀਤ ਕੌਰ ਤੰਦਰੁਸਤੀ ਉਪਰੰਤ ਡਾ. ਜਸਦੀਪ ਸਿੰਘ ਸੈਣੀ ਨਾਲ ਤਸਵੀਰ ਵਿਚ

LEAVE A REPLY

Please enter your comment!
Please enter your name here