ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਅੰਬੇਡਕਰ ਫਾਊਡੇਸ਼ਨ ਦੇ ਮੈਂਬਰ ਮਨਜੀਤ ਬਾਲੀ ਦਾ ਸਨਮਾਨ

0
137

ਬੰਗਾ 26 ਮਈ :() ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਵੱਲੋਂ ਅਨਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਲਈ ਭਾਰਤ ਸਰਕਾਰ ਦੀ ਸਿਹਤ ਸਹਾਇਤਾ ਯੋਜਨਾ ਸਬੰਧੀ ਜਾਗਰੁਕਤਾ ਮੁਹਿੰਮ ਤਹਿਤ ਦੌਰਾ ਕੀਤਾ ਗਿਆ । ਇਸ ਮੌਕੇ ਸ੍ਰੀ ਬਾਲੀ ਨੇ ਸਮੂਹ ਹਸਪਤਾਲ ਸਟਾਫ ਨੂੰ ਜਾਗਰੁਕ ਕਰਦੇ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਵੱਲੋਂ ਐਸ. ਸੀ. ਅਤੇ ਐਸ. ਟੀ. ਵਰਗਾਂ ਦੇ ਗਰੀਬ ਲੋੜਵੰਦ ਮਰੀਜਾਂ ਲਈ ਆਰਥਿਕ ਮਦਦ ”ਸਿਹਤ ਸਹਾਇਤਾ ਯੋਜਨਾ” ਅਧੀਨ ਕਰਕੇ ਲੱਖਾਂ ਰੁਪਏ ਦੇ ਇਲਾਜ ਮੁਫਤ ਕਰਵਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਜਿਹਨਾਂ ਪਰਿਵਾਰਾਂ ਦੀ ਅਮਦਨ 3,00,000/(ਤਿੰਨ ਲੱਖ ਰੁਪਏ) ਤੋਂ ਘੱਟ ਹੈ ਉਹ ਲੋੜਵੰਦ ਮਰੀਜ਼ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ । ਢਾਹਾਂ ਕਲੇਰਾਂ ਹਸਪਤਾਲ ਵਿਖੇ ਸ੍ਰੀ ਬਾਲੀ ਨੇ ਜਾਣਕਾਰੀ ਦਿੱਤੀ ਕਿ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨ ਲਈ 1 ਲੱਖ 25 ਹਜ਼ਾਰ ਰੁਪਏ, ਦਿਮਾਗ ਦੇ ਅਪਰੇਸ਼ਨ ਇਲਾਜ ਲਈ 1 ਲੱਖ 50 ਹਜ਼ਾਰ ਰੁਪਏ, ਗੁਰਦਿਆਂ ਦੇ ਬਿਮਾਰੀ ਡਾਇਲਸਿਸ ਲਈ 3 ਲੱਖ 50 ਹਜ਼ਾਰ ਰੁਪਏ(ਸਲਾਨਾ), ਗੁਰਦਿਆਂ ਦੇ ਟਰਾਂਸਪਲਾਂਟ ਲਈ 3 ਲੱਖ 50 ਹਾਜ਼ਰ ਰੁਪਏ, ਕੈਂਸਰ ਦੇ ਇਲਾਜ ਲਈ 1 ਲੱਖ 75 ਹਜ਼ਾਰ ਰੁਪਏ, ਰੀੜ੍ਹ ਦੀ ਹੱਡੀ ਦੇ ਅਪਰੇਸ਼ਨ ਲਈ 1 ਲੱਖ ਰੁਪਏ ਤੋਂ ਇਲਾਵਾ ਹੋਰ ਜਾਨ ਲੇਵਾ ਬਿਮਾਰੀਆਂ ਲਈ 1 ਲੱਖ ਰੁਪਏ ਦੀ ਆਰਥਿਕ ਮਦਦ ਭਾਰਤ ਸਰਕਾਰ ਵੱਲੋਂ ਹੋ ਰਹੀ ਹੈ । ਉਹਨਾਂ ਦੱਸਿਆ ਕਿ ਹੁਣ ਤੱਕ 73 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਦੇ ਲੋੜਵੰਦ ਮਰੀਜ਼ਾਂ ਨੂੰ ਪ੍ਰਦਾਨ ਕਰਕੇ ਆਰਥਿਕ ਮਦਦ ਕੀਤੀ ਜਾ ਚੁੱਕੀ ਹੈ।

ਇਸ ਤੋਂ ਪਹਿਲਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਦੇ ਪੁੱਜਣ ਤੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ.ਹਰਦੇਵ ਸਿੰਘ ਕਾਹਮਾ ਨੇ ਆਪਣੇ ਟਰੱਸਟ ਮੈਂਬਰਾਂ ਅਤੇ ਸਮੂਹ ਸਟਾਫ ਨਾਲ ਨਿੱਘਾ ਸਵਾਗਤ ਕੀਤਾ। ਸ੍ਰੀ ਬਾਲੀ ਵੱਲੋਂ ਹਸਪਤਾਲ ਵਿਖੇ ਉ ਪੀ ਡੀ, ਟਰੌਮਾ ਸੈਂਟਰ, ਅਮਰਜੈਂਸੀ, ਆਈ ਸੀ ਯੂ., ਡਾਇਲਸਿਸ ਸੈਂਟਰ ਅਤੇ ਹੋਰ ਵਿਭਾਗਾਂ ਦਾ ਦੌਰਾ ਕੀਤਾ ਅਤੇ ਹਸਪਤਾਲ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਇਸ ਮੌਕੇ ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਨੂੰ ਯਾਦ ਕਰਦੇ ਹੋਏ, ਲੋੜਵੰਦ ਮਰੀਜ਼ਾਂ ਲਈ ਪੰਜਾਬ ਦੇ ਪੇਂਡੂ ਇਲਾਕੇ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਸਥਾਪਨਾ ਕਰਕੇ ਵਧੀਆ ਇਲਾਜ ਸੇਵਾਵਾਂ ਪ੍ਰਦਾਨ ਕਰਨ ਦੇ ਕਾਰਜਾਂ ਦੀ ਭਾਰੀ ਪ੍ਰਸੰਸਾ ਕੀਤੀ। ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਐਜ਼ੂਕੇਸ਼ਨ ਨੇ ਡਾ, ਅੰਬੇਡਕਰ ਫਾਊਡੇਸ਼ਨ ਦੇ ਮੈਂਬਰ ਸ੍ਰੀ ਮਨਜੀਤ ਬਾਲੀ ਹੁਰਾਂ ਦੀ ਸ਼ਖਸ਼ੀਅਤ ਬਾਰੇ ਚਾਣਨਾ ਪਾਇਆ ਅਤੇ ਧੰਨਵਾਦ ਕੀਤਾ । ਪ੍ਰਧਾਨ ਸ.ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਅਤੇ ਹਸਪਤਾਲ ਵੱਲੋਂ ਸ੍ਰੀ ਮਨਜੀਤ ਬਾਲੀ ਨੂੰ ਯਾਦਚਿੰਨ੍ਹ ਅਤੇ ਲੋਈ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸਮਾਜ ਸੇਵਕ ਗੁਰਦੀਪ ਸਿੰਘ ਢਾਹਾਂ, ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਐਜ਼ੂਕੇਸ਼ਨ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ, ਡਾ. ਜੁਗਬਦਲ ਸਿੰਘ ਨਨੂੰਆਂ, ਡਾ. ਨਵਜੋਤ ਸਿੰਘ ਸਹੋਤਾ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ, ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਜਗਜੀਤ ਕੁਲਥਮ (ਵਿੱਕੀ), ਮਦਨ ਸਿੰਘ, ਵਿੱਕੀ ਪਹਿਲਵਾਨ ਫਿਲੌਰ, ਜਗੁਗੇਸ਼ ਕੁਮਾਰ, ਹੈਪੀ ਫਿਲੌਰ, ਕੁਲਵਿੰਦਰ ਚਾਹਲ ਤੋਂ ਇਲਾਵਾ ਹੋਰ ਵੱਖ ਵੱਖ ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵੀ ਹਾਜ਼ਰ ਹਨ । ਵਰਨਣਯੋਗ ਹੈ ਕਿ ਡਾ. ਅੰਬੇਡਕਰ ਫਾਊਂਡੇਸ਼ਨ ਦੇ ਮੈਂਬਰ ਸ੍ਰੀ ਮਨਜੀਤ ਬਾਲੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਡਾਇਰੈਕਟਰ ਐਜ਼ੂਕੇਸ਼ਨ ਪ੍ਰੌ: ਹਰਬੰਸ ਸਿੰਘ ਬੋਲੀਨਾ ਦੇ ਵਿਦਿਆਰਥੀ ਹਨ ।

LEAVE A REPLY

Please enter your comment!
Please enter your name here