ਚੀਨ ਦੇ ਸ਼ਹਿਰ ਸ਼ਿੰਗਾਈ ਵਿਖੇ ਬੁੱਧਾ ਇੰਟਰਫੇਥ ਕਾਨਫ੍ਰੰਸ ਲਈ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਸੱਦਾ।

0
162

ਮੈਰੀਲੈਡ-( ਵਿਸ਼ੇਸ਼ ਪ੍ਰਤੀਨਿਧ ) ਸ਼ਾਂਤੀ ਦੇ ਮੱਦੇ ਨਜ਼ਰ ਇੰਟਰਫੇਥ ਬੁੱਧਾ ਕਾਨਫ੍ਰੰਸ ਚੀਨ ਦੇ ਸ਼ਹਿਰ ਸ਼ਿੰਗਈ ਵਿਖੇ ਕਰਵਾਈ ਜਾ ਰਹੀ ਹੈ। ਜਿੱਥੇ ਵੱਖ ਵੱਖ ਮੁਲਕਾਂ ਤੋਂ ਬੁੱਧੀ ਜੀਵੀ ਇਸ ਕਾਨਫ੍ਰੰਸ ਵਿੱਚ ਹਿੱਸਾ ਲੈਣ ਜਾ ਰਹੇ ਹਨ।ਕਰੀਨਾ ਹੂ ਚੇਅਰਪਰਸਨ ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਨੇ ਸੰਖੇਪ ਮਿਲਣੀ ਦੁਰਾਨ ਦੱਸਿਆ ਕਿ ਅਮਰੀਕਾ ਤੋਂ ਪੰਜ ਵਿਅਕਤੀਆਂ ਨੂੰ ਸੱਦਾ ਪੱਤਰ ਪ੍ਰਾਪਤ ਹੋਇਆ ਹੈ।ਜਿਸ ਵਿੱਚ ਡਾਕਟਰ ਸੁਰਿੰਦਰ ਸਿੰਘ ਗਿੱਲ ਸਿੱਖ ਕੁਮਿਨਟੀ ਦੀ ਨੁੰਮਾਇਦਗੀ ਕਰਨਗੇ। ਜਦ ਕਿ ਗੀਆ ਡਿਜੋਕਨ ਅਫਰੀਕਨ ਕੁਮਿਨਟੀ ਤੇ ਐਵਰੀ ਚਾਂਇਨਾ ਕੁਮਿਨਟੀ ਦੀ ਨੁੰਮਾਇਦਗੀ ਵਜੋਂ ਇਸ ਕਾਨਫ੍ਰੰਸ ਵਿੱਚ ਹਿੱਸਾ ਲੈਣਗੇ।

ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਹਾਤਮਾ ਬੁੱਧ ਸ਼ਾਂਤੀ ਦੇ ਮਸੀਹਾ ਸਨ। ਉਹਨਾਂ ਦੀ ਉਲੇਖਣੀ ਤੇ ਜ਼ਿੰਦਗੀ ਦੇ ਫ਼ਲਸਫ਼ੇ ਤੇ ਪਰਚਾ ਪੇਸ਼ ਕਰਨਗੇ। ਕਿਸ ਤਰਾਂ ਅੰਧੇਰੇ ਵਿਚੋ ਚਾਨਣ ਦੇ ਗਿਆਨ ਦੀ ਪ੍ਰਾਪਤੀ ਜਰਨ ਵਾਲੇ ਮਹਾਤਮਾ ਬੁੱਧ ਦੁਨੀਆ ਦੇ ਲਈ ਸ਼ਾਤੀ ਦਾ ਮਸੀਹਾ ਬਣੇ ਸਨ। ਗੀਅ ਡਿਜੋਕਨ ਅਫਰੀਕਨ ਫ਼ਲਸਫ਼ੇ ਤੇ ਬੁੱਧ ਦੀ ਛਾਪ ਤੇ ਜੀਵਨਸ਼ੈਲੀ ਨੂੰ ਚਿਤਾਰਨ ਦਾ ਕਾਰਜ ਅਪਨੇ ਪੇਪਰ ਰਾਹੀਂ ਪੇਸ਼ ਕਰਨਗੇ। ਜਦਕਿ ਕਰੀਨਾ ਹੂ ਚਾਂੲੁਨੀ ਕੁਮਨਟੀ ਦਾ ਬੁੱਧ ਪ੍ਰਤੀ ਝੁਕਾ ਤੇ ਵਿਸ਼ਵਾਸ਼ ਦਾ ਉਲੱਥਾ ਅਪਨੇ ਪਰਚੇ ਰਾਹੀ ਪੇਸ਼ ਕਰਨਗੇ। ਐਵਰੀ ਸਕੂਲ ਪ੍ਰਿੰਸੀਪਲ ਸਿੱਖਿਆ ਵਿੱਚ ਬੁੱਧ ਦੀ ਫਿਲਾਸਫੀ ਨੂੰ ਵਿਦਿਆਰਥੀਆਂ ਦੇ ਆਸ਼ੇ ਰਾਹੀਂ ਪੇਸ਼ ਕਰੇਗੀ।

ਸਮੁੱਚੀ ਮੀਟਿੰਗ ਰਾਹੀਂ ਕਾਨਫ੍ਰੰਸ ਦੇ ਪਹਿਲੂਆਂ ਨੂੰ ਵਿਚਾਰਿਆ ਗਿਆ ਤੇ ਇਸ ਦੀ ਰੂਪਰੇਖਾ ਨੂੰ ਅੰਤਿਮ ਰੂਪ ਦਿਤਾ ਗਿਆ ਹੈ।ਡਾਕਟਰ ਸੁਰਿੰਦਰ ਸਿੰਘ ਗਿੱਲ ਪਹਿਲਾ ਹੀ ਪਾਕਿਸਤਾਨ ਜਾ ਕੇ ਆਏ ਹਨ । ਜਿੱਥੇ ਉਹਨਾ ਗੁਰੂ ਨਾਨਕ ਫ਼ਲਸਫ਼ੇ ਤੇ ਯੂਨਵਰਸਟੀ ਵਿੱਚ ਲਾਹੋਰ ਵਿਖੇਵਿਚਾਰਾਂ ਦੀ ਸਾਂਝ ਪਾਈ ਹੈ। ਉੱਥੇ ਡਾਕਟਰ ਗਿੱਲ ਨੂੰ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਚੀਨ ਵਿਖੇ ਵੀ ਡਾਕਟਰ ਸੁਰਿੰਦਰ ਸਿੰਘ ਗਿੱਲ ਦੀਆਂ ਸੇਵਾਵਾਂ ਸ਼ਾਂਤੀ ਪ੍ਰਤੀ ਵਿਚਾਰੀਆਂ ਜਾਣਗੀਆਂ । ਜਿਸ ਲਈ ਉਹਨਾ ਦਾ ਨਾਮ ਪੁਰਸਕਾਰ ਲਈ ਨਾਮਜਦ ਕੀਤਾ ਗਿਆ ਹੈ। ਇਸ ਦਾ ਪ੍ਰਗਟਾਵਾ ਕਰੀਨਾ ਹੂ ਨੇ ਮੀਟਿੰਗ ਦੁਰਾਨ ਕੀਤਾ ਹੈ।

LEAVE A REPLY

Please enter your comment!
Please enter your name here