ਛੇਵੇਂ ਦਿਨ ਦੇ ਹਾਕੀ ਮੁਕਾਬਲਿਆਂ ਵਿੱਚ ਫਫੜੇ ਭਾਈਕੇ ਦੀ ਟੀਮ ਰਹੀ ਜੇਤੂ
-ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਖੇਡਾਂ ਵਤਨ ਪੰਜਾਬ ਦੀਆਂ
ਛੇਵੇਂ ਦਿਨ ਦੇ ਹਾਕੀ ਮੁਕਾਬਲਿਆਂ ਵਿੱਚ ਫਫੜੇ ਭਾਈਕੇ
ਦੀ ਟੀਮ ਰਹੀ ਜੇਤੂ
*ਚੈਸ ਅੰਡਰ-21 ਮੁਕਾਬਲੇ ’ਚ ਲੜਕਿਆਂ ਵਿੱਚੋਂ ਰਿਦਮ ਅਤੇ
ਲੜਕੀਆਂ ’ਚੋਂ ਜਗੀਸ਼ਾ ਰਹੇ ਮੋਹਰੀ
ਮਾਨਸਾ, 19 ਸਤੰਬਰ:
ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-03 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਛੇਵੇਂ ਦਿਨ ਦੇ ਹਾਕੀ ਦੇ ਮੁਕਾਬਲਿਆਂ ਵਿੱਚ ਫਫੜੇ ਭਾਈਕੇ (ਭੀਖੀ) ਦੀ ਟੀਮ ਜੇਤੂ ਰਹੀ। ਇਸ ਤੋਂ ਇਲਾਵਾ ਬੁਢਲਾਡਾ ਦੀ ਟੀਮ ਦੂਜੇ ਸਥਾਨ ’ਤੇ ਅਤੇ ਅਕਾਲ ਅਕੈਡਮੀ ਫਫੜੇ ਭਾਈਕੇ (ਭੀਖੀ) ਦੀ ਟੀਮ ਤੀਜੇ ਸਥਾਨ ’ਤੇ ਕਾਬਜ਼ ਰਹੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਨਵਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਅੱਜ ਛੇਵੇਂ ਦਿਨ ਚੈਸ ਮੁਕਾਬਲੇ ਅੰਡਰ-21 ਉਮਰ ਵਰਗ ਲੜਕੇ ਵਿੱਚ ਰਿਦਮ ਪਹਿਲੇ, ਮੋਹਿਤ ਦੂਜੇ ਅਤੇ ਤੁਸ਼ਾਰ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਲੜਕੀਆਂ ਦੇ ਅੰਡਰ-21 ਚੈਸ ਮੁਕਾਬਲੇ ਵਿੱਚ ਜਗੀਸ਼ਾ ਨੇ ਪਹਿਲਾ, ਦਿਵਿਆ ਨੇ ਦੂਜਾ ਅਤੇ ਮਾਨਤ ਨੇ ਤੀਜਾ ਸਥਾਨ ਹਾਸਿਲ ਕੀਤਾ।
ਬੈਡਮਿੰਟਨ ਅੰਡਰ-21 ਲੜਕਿਆਂ ਵਿੱਚ ਕਰਨਪਾਲ ਸਿੰਘ ਮੋਹਰੀ ਰਹੇ ਅਤੇ ਦਕਸ਼ ਸਿੰਗਲਾ ਤੇ ਅਰਮਾਨਦੀਪ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟੇਬਲ ਟੈਨਿਸ ਅੰਡਰ-14 ਲੜਕਿਆਂ ਦੇ ਮੁਕਾਬਲੇ ਵਿੱਚ ਰਣਜਿੰਦਰ ਸਿੰਘ ਪਹਿਲੇ, ਪ੍ਰਿੰਸ ਕੁਮਾਰ ਦੂਜੇ ਅਤੇ ਬਲਜਿੰਦਰ ਸਿੰਘ ਤੀਜੇ ਸਥਾਨ ’ਤੇ ਕਾਬਜ ਰਹੇ। ਸਾਫ਼ਟ ਬਾਲ ਅੰਡਰ 14 ਅਤੇ 17 ਲੜਕਿਆਂ ਦੇ ਮੁਕਾਬਲੇ ਵਿੱਚ ਆਦਰਸ਼ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੀ ਝੰਡੀ ਰਹੀ।
ਇਸ ਮੌਕੇ ਜ਼ਿਲ੍ਹਾ ਖੇਡ ਕੋ-ਆਰਡੀਨੇਟਰ ਸ਼੍ਰੀ ਅੰਮ੍ਰਿਤਪਾਲ ਸਿੰਘ, ਕੋਚ ਜਸਵਿੰਦਰ ਸਿੰਘ ਜੱਸੀ, ਕੁਲਦੀਪ ਸਿੰਘ, ਬਲਜੀਤ ਸਿੰਘ, ਦੀਪੰਕਰ ਭੰਮੇ, ਕਰਮਜੀਤ ਕੌਰ, ਰਾਜੇਸ਼ ਮਿੱਤਲ, ਗਗਨਦੀਪ ਸਿੰਘ, ਸ਼ਮਸ਼ੇਰ ਸਿੰਘ, ਨਿਰਮਲ ਸਿੰਘ, ਭੋਲਾ ਸਿੰਘ, ਰਾਜਦੀਪ ਸਿੰਘ ਅਤੇ ਮੱਖਣ ਸਿੰਘ ਮੌਜੂਦ ਸਨ।